-11 C
Toronto
Friday, January 23, 2026
spot_img
Homeਭਾਰਤਛੱਤੀਸਗੜ੍ਹ ਵਿਚ ਸਟੀਲ ਪਲਾਂਟ 'ਚ ਧਮਾਕਾ-6 ਮਜ਼ਦੂਰਾਂ ਦੀ ਮੌਤ

ਛੱਤੀਸਗੜ੍ਹ ਵਿਚ ਸਟੀਲ ਪਲਾਂਟ ‘ਚ ਧਮਾਕਾ-6 ਮਜ਼ਦੂਰਾਂ ਦੀ ਮੌਤ

ਰਾਏਪੁਰ : ਛੱਤੀਸਗੜ੍ਹ ਦੇ ਭਾਟਾਪਾੜਾ ਜ਼ਿਲ੍ਹੇ ਦੇ ਬਲੋਦਾਬਾਜ਼ਾਰ ਵਿਚ ਇਕ ਸਟੀਲ ਪਲਾਂਟ ‘ਚ ਵੱਡਾ ਹਾਦਸਾ ਵਾਪਰ ਗਿਆ। ਕਲੀਨਿਕਲ ਫਰਨੇਸ ਦੌਰਾਨ ਹੋਏ ਧਮਾਕੇ ਵਿਚ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਕਾਰਨ ਭਾਟਾਪਾੜਾ ਪੇਂਡੂ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਬਕੁਲਾਹੀ ਵਿਚ ਸਥਿਤ ਪਲਾਂਟ ਵਿਚ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ। ਪੁਲਿਸ ਦੀ ਟੀਮ ਮੌਕੇ ‘ਤੇ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਅਤੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ। ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS