Breaking News
Home / ਭਾਰਤ / ਪੰਜਾਬ ‘ਚ ਲੱਗੇਗਾ ਪ੍ਰਮਾਣੂ ਪਲਾਂਟ

ਪੰਜਾਬ ‘ਚ ਲੱਗੇਗਾ ਪ੍ਰਮਾਣੂ ਪਲਾਂਟ

4ਪੰਜਾਬ ਸਰਕਾਰ ਨਹੀਂ ਚਾਹੁੰਦੀ ਸੀ ਪ੍ਰਮਾਣੂ ਪਲਾਂਟ, ਕੇਂਦਰ ਨੇ ਫੇਰਿਆ ਪੰਜਾਬ ਦੇ ਦਾਅਵੇ ‘ਤੇ ਪਾਣੀ
ਪਾਤੜਾਂ ਕੋਲ ਲੱਗ ਸਕਦਾ ਹੈ ਪ੍ਰਮਾਣੂ ਪਲਾਂਟ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਸਰਕਾਰ ਲਗਾਤਾਰ ਕਹਿੰਦੀ ਰਹੀ ਹੈ ਕਿ ਸੂਬੇ ਵਿਚ ਪ੍ਰਮਾਣੂ ਪਲਾਂਟ ਨਹੀਂ ਲੱਗੇਗਾ ਪਰ ਕੇਂਦਰ ਸਰਕਾਰ ਨੇਪੰਜਾਬ ਸਰਕਾਰ ਦੇ ਦਾਅਵੇ ‘ਤੇ ਪਾਣੀ ਫੇਰ ਦਿੱਤਾ ਹੈ। ਕੇਂਦਰ ਸਰਕਾਰ ਮੁਤਾਬਕ ਪੰਜਾਬ ਸਮੇਤ ਹਰਿਆਣਾ, ਉੱਤਰ ਪ੍ਰਦੇਸ਼ ਤੇਉੱਤਰਾਖੰਡ ਵਿਚ ਆਉਣ ਵਾਲੇ ਸਮੇਂ ‘ਚ ਪ੍ਰਮਾਣੂ ਪਲਾਂਟ ਲੱਗਣਗੇ। ਪੰਜਾਬ ਵਿੱਚ ਇਹ ਪਲਾਂਟ ਪਾਤੜਾਂ ਕੋਲ ਪਿੰਡ ਡਰੌਲੀ ਦੀ ਜ਼ਮੀਨ ਵਿੱਚ ਲੱਗਣ ਦੀ ਚਰਚਾ ਹੈ।
ਉਂਝ, ਡਰੌਲੀ ਦੀ ਜ਼ਮੀਨ ਵਿੱਚ ਪਲਾਂਟ ਲੱਗਣ ਦੀ ਚਰਚਾ ਪਿਛਲੇ ਡੇਢ-ਦੋ ਦਹਾਕਿਆਂ ਤੋਂ ਜਾਰੀ ਹੈ। ਕੁਝ ਸਮਾਂ ਪਹਿਲਾਂ ਵੀ ਇਸ ਬਾਰੇ ਚਰਚਾ ਚੱਲੀ ਸੀ ਜਿਸ ‘ਤੇ ਵਿਰੋਧੀ ਧਿਰਾਂ ਨੇ ਬਾਦਲ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਸੀ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤਾ ਸੀ ਕਿ ਜੇਕਰ ਪੰਜਾਬ ਬਿਜਲੀ ਸਰਪਲੱਸ ਵਾਲਾ ਸੂਬਾ ਬਣ ਗਿਆ ਹੈ ਤਾਂ ਫਿਰ ਪ੍ਰਮਾਣੂ ਪਲਾਂਟ ਦੀ ਕੀ ਲੋੜ ਹੈ।
ਅੱਜ ਲੋਕ ਸਭਾਵਿਚ ਇਸ ਮਾਮਲੇ ‘ਤੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਇਨ੍ਹਾਂ ਚਾਰ ਰਾਜਾਂਵਿਚ ਪ੍ਰਮਾਣੂ ਪਲਾਂਟ ਲੱਗਣਗੇ ਪਰ ਅਜੇ ਨੇੜਲੇ ਭਵਿੱਖ ਵਿਚ ਇਹ ਚਾਲੂ ਨਹੀਂ ਹੋਣਗੇ।ਮੰਤਰੀ ਨੇ ਲੋਕ ਸਭਾ ਵਿਚ ਕਾਕਰਾਪਾਰ ਔਟੋਮਿਕ ਪਾਵਰ ਸਟੇਸ਼ਨ ਲੀਕ ਹੋਣ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਇਹ ਪਲਾਂਟ ਲੀਕਹੋਇਆ ਸੀ ਤੇ ਇਸ ਲਈ ਪੱਕਾ ਬੰਦ ਹੋਣ ਜਾ ਰਿਹਾ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …