6.7 C
Toronto
Thursday, November 6, 2025
spot_img
Homeਭਾਰਤਕਾਂਗਰਸ ਦੀ ਵੱਡੀ ਕਾਰਵਾਈ

ਕਾਂਗਰਸ ਦੀ ਵੱਡੀ ਕਾਰਵਾਈ

ਨਵਾਂ ਸ਼ਹਿਰ ਦੇ ਐਮ ਐਲ ਏ ਅੰਗਦ ਦੀ ਵਿਧਾਇਕ ਪਤਨੀ ਅਦਿਤੀ ਸਿੰਘ ਪਾਰਟੀ ‘ਚੋਂ ਮੁਅੱਤਲ

ਲਖਨਊ/ਬਿਊਰੋ ਨਿਊਜ਼
ਕੇਂਦਰ ਵਿਚਲੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਅਕਸਰ ਹੀ ਸ਼ਲਾਘਾ ਕਰਨ ਤੇ ਆਪਣੀ ਪਾਰਟੀ ‘ਤੇ ਉਂਗਲ ਚੁੱਕਣ ਵਾਲੀ ਵਿਧਾਇਕਾ ਅਦਿਤੀ ਸਿੰਘ ਨੂੰ ਕਾਂਗਰਸ ਨੇ ਅੱਜ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏ ਬਰੇਲੀ ਸਦਰ ਦੀ ਨੌਜਵਾਨ ਐਮਐਲਏ ਅਦਿਤੀ ਸਿੰਘ ਨੇ ਹਾਲ ਹੀ ਵਿੱਚ ਆਪਣੀ ਪਾਰਟੀ ‘ਤੇ ਸਵਾਲ ਚੁੱਕੇ ਸਨ। ਅਦਿਤੀ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਹਲਕੇ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਦੀ ਪਤਨੀ ਹੈ। ਅਦਿਤੀ ਸਿੰਘ ਨੇ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਲਈ ਕਾਂਗਰਸ ਵੱਲੋਂ ਬੱਸਾਂ ਚਲਾਉਣ ਦੇ ਮਾਮਲੇ ‘ਤੇ ਉਂਗਲ ਚੁੱਕੀ ਸੀ। ਉਸ ਨੇ ਬੱਸਾਂ ਦੇ ਮੁੱਦੇ ‘ਤੇ ਭਾਜਪਾ ਦਾ ਪੱਖ ਪੂਰਦਿਆਂ ਪ੍ਰਿਅੰਕਾ ਗਾਂਧੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੰਕਟ ਵੇਲੇ ਹੇਠਲੇ ਪੱਧਰ ਦੀ ਸਿਆਸਤ ਕਰਨ ਦੀ ਕੀ ਲੋੜ ਸੀ। ਕਾਂਗਰਸ ਨੇ ਇਸ ਅਨੁਸ਼ਾਸਨਹੀਨਤਾ ਨੂੰ ਗੰਭੀਰਤਾ ਨਾਲ ਲਿਆ ਤੇ ਉਸ ਨੂੰ ਪਾਰਟੀ ਦੀ ਮਹਿਲਾ ਵਿੰਗ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ।

RELATED ARTICLES
POPULAR POSTS