-1 C
Toronto
Tuesday, March 3, 2026
spot_img
Homeਭਾਰਤਮੁਹਾਲੀ 'ਚ ਆਈਪੀਐੱਲ ਮੈਚ ਨਾ ਕਰਾਉਣ ਤੋਂ ਕੈਪਟਨ ਅਮਰਿੰਦਰ ਨੇ ਪ੍ਰਗਟਾਈ ਹੈਰਾਨੀ

ਮੁਹਾਲੀ ‘ਚ ਆਈਪੀਐੱਲ ਮੈਚ ਨਾ ਕਰਾਉਣ ਤੋਂ ਕੈਪਟਨ ਅਮਰਿੰਦਰ ਨੇ ਪ੍ਰਗਟਾਈ ਹੈਰਾਨੀ

ਕਿਹਾ – ਕ੍ਰਿਕਟ ਬੋਰਡ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਹ ਮੁਹਾਲੀ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚੋਂ ਬਾਹਰ ਕਰਨ ਦੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਫੈਸਲੇ ਤੋਂ ਹੈਰਾਨ ਹਨ। ਉਨ੍ਹਾਂ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਮੁਹਾਲੀ ਵਿੱਚ ਆਈਪੀਐੱਲ ਮੈਚ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਹਾਲੀ ਵਿਚ ਮੈਚਾਂ ਲਈ ਪੁਖਤਾ ਸੁਰੱਖਿਆ ਪ੍ਰਬੰਧ ਕਰੇਗੀ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੈਂ ਆਗਾਮੀ ਆਈਪੀਐੱਲ ਸੀਜ਼ਨ ਲਈ ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਬਾਹਰ ਕਰਨ ਤੋਂ ਹੈਰਾਨ ਹਾਂ। ਮੈਂ ਬੀਸੀਸੀਆਈ ਅਤੇ ਆਈਪੀਐੱਲ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ। ਅਜਿਹਾ ਕੋਈ ਕਾਰਨ ਨਹੀਂ ਹੈ ਕਿ ਮੁਹਾਲੀ ਆਈਪੀਐੱਲ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਅਤੇ ਸਾਡੀ ਸਰਕਾਰ ਸੁਰੱਖਿਆ ਸਬੰਧੀ ਸਭ ਜ਼ਰੂਰੀ ਪ੍ਰਬੰਧ ਕਰੇਗੀ।

RELATED ARTICLES
POPULAR POSTS