11.5 C
Toronto
Saturday, May 23, 2026
spot_img
Homeਭਾਰਤਸੱਤਾ ਦੇ ਨਸ਼ੇ ਨੇ ਅਖਿਲੇਸ਼ ਨੂੰ ਬਣਾਇਆ ਮਗ਼ਰੂਰ : ਮੋਦੀ

ਸੱਤਾ ਦੇ ਨਸ਼ੇ ਨੇ ਅਖਿਲੇਸ਼ ਨੂੰ ਬਣਾਇਆ ਮਗ਼ਰੂਰ : ਮੋਦੀ

ਲਖੀਮਪੁਰ ਖੇੜੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਖਿਲੇਸ਼ ਯਾਦਵ ਦਰਮਿਆਨ ਸ਼ਬਦੀ ਜੰਗ ਜ਼ੋਰਾਂ ‘ਤੇ ਹੈ। ‘ਕਾਮ ਕੀ ਬਾਤ’ ਦਾ ਬਿਆਨ ਦਾਗ਼ੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸੱਤਾ ਦੇ ਨਸ਼ੇ ਵਿਚ ਇੰਨੇ ਅੰਨ੍ਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਕੀਤੇ ਗਏ ਕੰਮ ਨਜ਼ਰ ਹੀ ਨਹੀਂ ਆਉਂਦੇ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਖਿਲੇਸ਼ ਦੀ ਅਗਵਾਈ ਹੇਠਲੀ ਸਮਾਜਵਾਦੀ ਪਾਰਟੀ ਪਿਛਲੇ ਪੰਜ ਸਾਲਾਂ ਵਿਚ ਕੀਤੇ ਗਏ ਕੰਮਾਂ ਦਾ ਹਿਸਾਬ ਦੇਵੇ। ਉੱਤਰ ਪ੍ਰਦੇਸ਼ ਦੇ ਵੋਟਰਾਂ ਨੂੰ ਇਕ ਮੌਕਾ ਦੇਣ ਦੀ ਬੇਨਤੀ ਕਰਦਿਆਂ ਮੋਦੀ ਨੇ ਕਿਹਾ ਕਿ ਜੇਕਰ ਭਾਜਪਾ ਸੱਤਾ ਵਿਚ ਆਈ ਤਾਂ ਸਾਰੇ ਸਮਾਜ ਵਿਰੋਧੀ ਅਨਸਰਾਂ ਨੂੰ ਛੇ ਮਹੀਨਿਆਂ ਦੇ ਅੰਦਰ ਸੀਖਾਂ ਪਿੱਛੇ ਡੱਕ ਦਿੱਤਾ ਜਾਵੇਗਾ। ਕੇਂਦਰ ਵਿਚ ਆਪਣੀ ਸਰਕਾਰ ਦੇ ਕੰਮ ਗਿਣਾਉਂਦਿਆਂ ਉਨ੍ਹਾਂ ਅਖਿਲੇਸ਼ ਵੱਲੋਂ ਕੀਤੇ ਗਏ ਵੱਖ-ਵੱਖ ਕੰਮਾਂ ਦੀਆਂ ਖਾਮੀਆਂ ਗਿਣਾਈਆਂ ਅਤੇ ਸੂਬੇ ਵਿਚ ਅਮਨ ਕਾਨੂੰਨ ਦੀ ਵਿਗੜਦੀ ਹਾਲਤ ‘ਤੇ ਉਸ ਉਪਰ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਬਲਾਤਕਾਰ ਅਤੇ ਕਤਲਾਂ ਦੀਆਂ ਵਾਰਦਾਤਾਂ ਵਧ ਗਈਆਂ ਹਨ ਅਤੇ ਗਰੋਹ ਜੇਲ੍ਹ ਅੰਦਰੋਂ ਕਾਰੇ ਕਰ ਰਹੇ ਹਨ। ਅਗਵਾ ਅਤੇ ਦੰਗਿਆਂ ਦੇ ਮਾਮਲੇ ਵਧਣ ਦਾ ਜ਼ਿਕਰ ਕਰਦਿਆਂ ਮੋਦੀ ਨੇ ਅਖਿਲੇਸ਼ ਤੋਂ ਪੁੱਛਿਆ,”ਕੀ ਇਹ ਤੁਹਾਡਾ ਕੰਮ ਹੈ ਜਾਂ ਕਾਰਨਾਮੇ ਹਨ ਜੋ ਬੋਲ ਰਹੇ ਹਨ?” ਵੋਟਰਾਂ ਨੂੰ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਸਾਨੂੰ ਇਕ ਮੌਕਾ ਦਿਉ। ਸਾਰੇ ਕੱਟਾ, ਚਾਕੂ ਅਤੇ ਛੁਰੀ ਚਲਾਉਣ ਵਾਲੇ ਜੇਲ੍ਹ ਅੰਦਰ ਹੋਣਗੇ।”

RELATED ARTICLES
POPULAR POSTS