Breaking News
Home / ਭਾਰਤ / ਨਿਤੀਸ਼ ਕੁਮਾਰ ਨੂੰ ‘ਗੁਰੂ ਪਿਆਰਾ’ ਦੀ ਉਪਾਧੀ

ਨਿਤੀਸ਼ ਕੁਮਾਰ ਨੂੰ ‘ਗੁਰੂ ਪਿਆਰਾ’ ਦੀ ਉਪਾਧੀ

ਪਟਨਾ ਸਾਹਿਬ : ਤਖਤ ਸ੍ਰੀ ਪਟਨਾ ਸਾਹਿਬ ਦੀ ਧਰਤੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੀਤੇ ਖਾਸ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਿੱਖ ਜਗਤ ਵੱਲੋਂ ਰੱਜ ਕੇ ਸ਼ਲਾਘਾ ਹੋਈ ਸੀ। ਇਨ੍ਹਾਂ ਸਮਾਗਮਾਂ ਦੇ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ ਦਾ ਕੱਦ ਪੂਰੀ ਦੁਨੀਆ ਵਿੱਚ ਮਾਣ ਨਾਲ ਉੱਚਾ ਹੋਇਆ।ਜਨਵਰੀ ਮਹੀਨੇ ਵਿੱਚ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹੇ ਸਮਾਗਮਾਂ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਖਾਸ ਧੰਨਵਾਦ ਕਰਨ ਲਈ ਪਿਛਲੇ ਦਿਨ ਪੰਜਾਬ ਤੇ ਦਿੱਲੀ ਤੋਂ ਸਿੱਖਾਂ ਦਾ ਵਫਦ ਬਿਹਾਰ ਭਵਨ ਵਿਖੇ ਪਹੁੰਚਿਆ। ਸਿੱਖਾਂ ਦੇ ਇਸ ਵਫਦ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਰਾਗੀ ਭਾਈ ਬਲਦੀਪ ਸਿੰਘ ਤੇ ਇਨਕਮ ਟੈਕਸ ਵਿਭਾਗ ਦੇ ਰਿਟਾ. ਚੀਫ ਕਮਿਸ਼ਨਰ ਸੁਰਿੰਦਰਜੀਤਪਾਲ ਸਿੰਘ ਸਮੇਤ ਹੋਰ ਵੱਖ-ਵੱਖ ਸ਼ਖਸੀਅਤਾਂ ਸ਼ਾਮਲ ਸਨ। ਸਿੱਖਾਂ ਦੇ ਇਸ ਵਫਦ ਨੇ ਮੁੱਖ ਮੰਤਰੀ ਦਾ ਖਾਸ ਤੌਰ ‘ਤੇ ਧੰਨਵਾਦ ਕਰਦਿਆਂ ‘ਗੁਰੂ ਪਿਆਰਾ’ ਕਹਿ ਕੇ ਨਿਵਾਜਿਆ ਜਿਸ ਦਾ ਭਾਵ ਹੈ ਬਿਹਾਰ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਗੁਰੂ ਦਾ ਪਿਆਰਾ ਬਣ ਗਿਆ ਹੈ ਜੋ ਸਿੱਖ ਜਗਤ ਵਿੱਚ ਇੱਕ ਬਹੁਤ ਹੀ ਸਨਮਾਨਤ ਉਪਾਧੀ ਮੰਨੀ ਜਾਂਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਸ ਉਪਾਧੀ ਨਾਲ ਸਨਮਾਨਤ ਕਰਨ ਲਈ 12 ਮਾਰਚ ਨੂੰ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਆਉਣ ਦਾ ਸੱਦਾ ਦਿੱਤਾ।

Check Also

ਸੰਵਿਧਾਨ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ : ਦਰੋਪਦੀ ਮੁਰਮੂ

ਰਾਸ਼ਟਰਪਤੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ‘ਤੇ ਦਿੱਤਾ ਜ਼ੋਰ ਉਪ ਰਾਸ਼ਟਰਪਤੀ ਨੇ …