ਟੀਐਮਸੀ ਦੇ 5 ਵਰਕਰਾਂ ਸਮੇਤ 11 ਵਿਅਕਤੀਆਂ ਦੀ ਹੋਈ ਮੌਤ
ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀਆਂ 73,887 ਪੰਚਾਇਤੀ ਸੀਟਾਂ ਵਿਚੋਂ ਅੱਜ ਸ਼ਨੀਵਾਰ ਨੂੰ 64,874 ਸੀਟਾਂ ਲਈ ਵੋਟਾਂ ਦੌਰਾਨ ਭਾਰੀ ਹਿੰਸਾ ਹੋਈ। ਜਦਕਿ 9013 ਸੀਟਾਂ ’ਤੇ ਸਰਬਸੰਮਤੀ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਸਰਬਸੰਮਤੀ ਨਾਲ ਚੁਣੇ ਗਏ ਜ਼ਿਆਦਾਤਾਰ ਉਮੀਦਵਾਰਾਂ ਵਿਚੋਂ 8874 ਉਮੀਦਵਾਰ ਤਿ੍ਰਣਮੂਲ ਕਾਂਗਰਸ ਨਾਲ ਸਬੰਧਤ ਹਨ। ਪੰਚਾਇਤੀ ਵੋਟਿੰਗ ਲਈ ਸੈਂਟਰਲ ਫੋਰਸਿਸ ਨੂੰ ਲਗਾਇਆ ਗਿਆ ਸੀ ਪ੍ਰੰਤੂ ਫਿਰ ਵੀ ਕਈ ਇਲਾਕਿਆਂ ਵਿਚੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਕੂਚ ਬਿਹਾਰ ਦੇ ਸਿਤਾਈ ’ਚ ਬਾਰਾਵਿਟਾ ਪ੍ਰਾਇਮਰੀ ਸਕੂਲ ’ਚ ਬਣੇ ਪੋਲਿੰਗ ਬੂਥ ’ਤੇ ਤੋੜਫੋੜ ਕੀਤੀ ਗਈ ਅਤੇ ਬੈਲਟ ਪੇਪਰਾਂ ਨੂੰ ਅੱਗ ਲਗਾ ਦਿੱਤੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਦੌਰਾਨ ਹੁਣ 11 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ਜਿਨ੍ਹਾਂ ਵਿਚ ਤਿ੍ਰਣਮੂਲ ਕਾਂਗਰਸ ਪਾਰਟੀ ਨਾਲ ਸਬੰਧਤ 5 ਵਰਕਰ ਵੀ ਸ਼ਾਮਲ ਹਨ। ਲੰਘੀ 9 ਜੂਨ ਤੋਂ ਹੁਣ ਤੱਕ ਵਾਪਰੀਆਂ ਹਿੰਸਕ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ 27 ਹੋ ਚੁੱਕੀ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …