ਕਤਰ ਤੋਂ ਆਈ ਟੀਮ ਨੇ ਤਕਨੀਕੀ ਖਾਮੀਆਂ ਕੀਤੀਆਂ ਦੂਰ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਏਅਰਪੋਰਟ ਤੋਂ ਉਡਾਣਾਂ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ। ਕਤਰ ਤੋਂ ਆਈ ਇਕ ਟੈਕਨੀਕਲ ਟੀਮ ਨੇ ਹਮਲਿਆਂ ਦੌਰਾਨ ਏਅਰਪੋਰਟ ’ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਤੁਹਾਨੂੰ ਦੱਸ ਦੇਈਏ ਕਿ ਲੰਘੀ 31 ਅਗਸਤ ਨੂੰ ਅਮਰੀਕੀ ਫੌਜਾਂ ਨੇ ਕਾਬੁਲ ਏਅਰਪੋਰਟ ਤੋਂ ਆਪਣਾ ਕਬਜ਼ਾ ਛੱਡ ਦਿੱਤਾ ਸੀ ਅਤੇ ਇਸ ਤੋਂ ਬਾਅਦ ਇਥੋਂ ਉਡਾਣਾਂ ਦੀ ਆਵਾਜਾਈ ਬੰਦ ਹੋ ਗਈ ਸੀ। ਇਸ ਤੋਂ ਪਹਿਲਾਂ ਅਮਰੀਕਾ, ਭਾਰਤ ਸਮੇਤ ਦੂਜੇ ਦੇਸ਼ ਕਾਬੁਲ ਏਅਰਪੋਰਟ ਤੋਂ ਸੈਨਾ ਦੇ ਜਹਾਜ਼ਾਂ ਰਾਹੀਂ ਆਪਣੇ ਆਪਣੇ ਦੇਸ਼ਾਂ ਨਾਲ ਸਬੰਧਤ ਵਿਅਕਤੀਆਂ ਨੂੰ ਏਅਰਲਿਫਟ ਕਰ ਰਹੇ ਸਨ। ਪ੍ਰੰਤੂ 31 ਅਗਸਤ ਤੋਂ ਬਾਅਦ ਹੁਣ ਕਾਬੁਲ ਏਅਰਪੋਰਟ ’ਤੇ ਤਾਲਿਬਾਨ ਦਾ ਕਬਜ਼ਾ ਹੈ ਅਤੇ ਹੁਣ ਏਅਰਪੋਰਟ ਤੋਂ ਫਿਰ ਉਡਾਣਾਂ ਸ਼ੁਰੂ ਕਰਨ ਤੋਂ ਪਹਿਲਾਂ ਤਕਨੀਕੀ ਖਾਮੀਆਂ ਨੂੰ ਦੂਰਾ ਕੀਤਾ ਜਾ ਰਿਹਾ ਹੈ। ਅਮਰੀਕਾ ਨੇ ਬੇਸ਼ੱਕ ਕਾਬੁਲ ਏਅਰਪੋਰਟ ਨੂੰ ਤਾਲਿਬਾਨ ਦੇ ਹਵਾਲੇ ਕਰ ਦਿੱਤਾ ਹੈ ਪ੍ਰੰਤੂ ਉਹ ਅਫਗਾਨਿਸਤਾਨ ’ਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਰੱਖਣਾ ਚਾਹੁੰਦਾ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …