ਕੋਵਿਡ ਦੌਰਾਨ ਮਕਾਨ ਦੀ ਮੁਰੰਮਤ ’ਤੇ ਖਰਚ ਕੀਤੇ 45 ਕਰੋੜ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਭਾਜਪਾ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਲੈ ਕੇ ਆਰੋਪ ਲਗਾਇਆ ਹੈ ਕਿ ਅਰਵਿੰਦ ਕੇਜਰੀਵਾਲ ਨੇ 6-ਫਲੈਗਸਟਾਫ ਰੋਡ ਦਾ ਬੰਗਲਾ ਅਜੇ ਤੱਕ ਖਾਲੀ ਨਹੀਂ ਕੀਤਾ ਹੈ। ਭਾਜਪਾ ਨੇ ਆਰੋਪ ਲਗਾਇਆ ਕਿ ਖੁਦ ਨੂੰ ਆਮ ਆਦਮੀ ਕਹਿਣ ਵਾਲੇ ਕੇਜਰੀਵਾਲ ਨੇ ਆਪਣੇ ਰਹਿਣ ਦੇ ਲਈ ‘ਸ਼ੀਸ਼ ਮਹਿਲ’ ਬਣਵਾਇਆ ਸੀ। ਕੇਜਰੀਵਾਲ ਕਹਿੰਦੇ ਸਨ ਕਿ ਸਰਕਾਰੀ ਘਰ ਨਹੀਂ ਲਵਾਂਗਾ, ਪਰ ਉਨ੍ਹਾਂ ਰਹਿਣ ਦੇ ਲਈ 7 ਸਟਾਰ ਰਿਜਾਰਟ ਬਣਾ ਲਿਆ। ਇਸ ਮਹਿਲ ਵਿਚ 1.9 ਕਰੋੜ ਰੁਪਏ ਨਾਲ ਮਾਰਬਲ ਗਰੇਨਾਈਟ ਲਾਈਟਿੰਗ, 1.5 ਕਰੋੜ ਰੁਪਏ ਨਾਲ ਮੁਰੰਮਤ ਅਤੇ 35 ਲੱਖ ਰੁਪਏ ਨਾਲ ਜਿਮ ਅਤੇ ਸਪਾ ਬਣਵਾਇਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਸ ਅਧਿਕਾਰ ਨਾਲ ਆਪਣੇ ਬੰਗਲੇ ਦੀ ਸਜਾਵਟ ’ਤੇ 45 ਕਰੋੜ ਰੁਪਏ ਤੋਂ ਵੱਧ ਖਰਚ ਦਿੱਤੇ, ਜਦੋਂ ਕਿ ਕੋਵਿਡ ਦੌਰਾਨ ਜਨਤਾ ਦੇ ਵਿਕਾਸ ਕਾਰਜ ਠੱਪ ਸਨ।