ਮੁੰਬਈ— ਭਗੌੜੇ ਬਦਮਾਸ਼ ਦਾਊਦ ਇਬਰਾਹਿਮ ਦੇ ਇਕ ਸਹਿਯੋਗੀ ਨੂੰ ਮੁੰਬਈ ‘ਚ ਇਕ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਵਸੂਲੀ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਰਿਆਜ਼ ਭਾਟੀ (50) ਨੂੰ ਅਪਰਾਧ ਬਰਾਂਚ ਦੀ ਯੂਨਿਟ-1 ਨੇ ਦੱਖਣੀ ਮੁੰਬਈ ਦੇ ਕ੍ਰਾਫਰਡ ਮਾਰਕੀਟ ਇਲਾਕੇ ਤੋਂ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀ ਇਸ ਸਾਲ ਜੂਨ ‘ਚ ਜੁਹੂ ਪੁਲਸ ਥਾਣੇ ‘ਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਅਧਿਕਾਰੀ ਨੇ ਕਿਹਾ ਕਿ ਗੋਰੇਗਾਓਂ ਦੇ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਭਾਟੀ ਉਸ ਦਾ ਕਾਰੋਬਾਰੀ ਸਾਂਝੇਦਾਰ ਸੀ, ਜਿਸ ਨੇ ਸਾਂਝੇਦਾਰੀ ਤੋੜਨ ਤੋਂ ਬਾਅਦ ਅੰਡਰਵਰਲਡ ਨਾਲ ਜੁੜੇ ਲੋਕਾਂ ਦੇ ਨਾਂ ‘ਤੇ ਉਸ ਤੋਂ ਪੈਸਾ ਮੰਗਣਾ ਸ਼ੁਰੂ ਕੀਤਾ ਦਿੱਤਾ ਸੀ।
ਯੂਨਿਟ-1 ਦੇ ਸੀਨੀਅਰ ਨਿਰੀਖਕ ਵਿਨਾਇਕ ਮੇਰ ਨੇ ਕਿਹਾ ਕਿ ਭਾਟੀ ਦੀ ਭਾਰਤੀ ਸਜ਼ਾ ਯਾਫ਼ਤਾ ਦੀ ਧਾਰਾ 384 (ਵਸੂਲੀ) ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ 9 ਅਕਤੂਬਰ ਤੱਕ ਪੁਲਸ ਦੀ ਹਿਰਾਸਤ ‘ਚ ਰੱਖਿਆ ਜਾਵੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਭਾਟੀ ਨੂੰ ਇਸ ਸਾਲ ਜੁਲਾਈ ‘ਚ ਪੁਲਸ ਨੇ ਮੁੰਬਈ ਕ੍ਰਿਕੇਟ ਸੰਘ ਦੀ ਮੈਂਬਰਤਾ ਹਾਸਲ ਕਰਨ ਲਈ ਕਥਿਤ ਤੌਰ ‘ਤੇ ਦਸਤਖ਼ਤ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਅਗਸਤ ‘ਚ ਭਾਟੀ ਅਤੇ ਉਸ ਦੇ ਭਰਾ ਵਿਰੁੱਧ ਅੰਬੋਲੀ ਥਾਣੇ ‘ਚ ਵਸੂਲੀ ਦਾ ਇਕ ਮਾਮਲਾ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਖੰਡਾਲਾ ‘ਚ ਗੋਲੀਬਾਰੀ ਦੀਆਂ 2 ਘਟਨਾਵਾਂ ਅਤੇ ਮਲਾਡ ‘ਚ ਜ਼ਮੀਨ ਕਬਜ਼ਾਉਣ ਦੇ ਮਾਮਲੇ ‘ਚ ਵੀ ਦੋਸ਼ੀ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …