10.2 C
Toronto
Wednesday, April 29, 2026
spot_img
HomeਕੈਨੇਡਾFrontਵੈਸਟ ਏਸ਼ੀਆ ਜੰਗ ਕਾਰਨ ਕੱਚੇ ਤੇਲ ਦੀ ਸਪਲਾਈ ’ਤੇ ਵੱਡਾ ਖਤਰਾ

ਵੈਸਟ ਏਸ਼ੀਆ ਜੰਗ ਕਾਰਨ ਕੱਚੇ ਤੇਲ ਦੀ ਸਪਲਾਈ ’ਤੇ ਵੱਡਾ ਖਤਰਾ


ਨਵੀਂ ਦਿੱਲੀ/ਬਿਊਰੋ ਨਿਊਜ਼
ਵੈਸਟ ਏਸ਼ੀਆ ਵਿਚ ਚੱਲ ਰਹੀ ਜੰਗ ਦਾ ਅਸਰ ਹੁਣ ਦੁਨੀਆ ਦੇ ਤੇਲ ਬਜ਼ਾਰ ’ਤੇ ਸਿੱਧਾ ਨਜ਼ਰ ਆਉਣ ਲੱਗ ਪਿਆ ਹੈ। ਇੰਟਰਨੈਸ਼ਨਲ ਐਨਰਜੀ ਏਜੰਸੀ (ਆਈ.ਈ.ਏ.) ਨੇ ਚਿਤਾਵਨੀ ਦਿੱਤੀ ਹੈ ਕਿ ਇਹ ਟਕਰਾਅ ਤੇਲ ਦੀ ਸਪਲਾਈ ਵਿਚ ਇਤਿਹਾਸ ਦੀ ਸਭ ਤੋਂ ਵੱਡੀ ਰੁਕਾਵਟ ਪੈਦਾ ਕਰ ਸਕਦਾ ਹੈ। ਫਰਵਰੀ ਮਹੀਨੇ ਦੇ ਆਖਰ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ ਸਟਰੇਟ ਆਫ ਹੋਰਮੁਜ਼ ਬੰਦ ਹੋਣ ਤੋਂ ਬਾਅਦ ਗਲੋਬਲ ਮਾਰਕੀਟ ਵਿਚ ਕਰੀਬ 80 ਲੱਖ ਬੈਰਲ ਪ੍ਰਤੀ ਦਿਨ ਤੇਲ ਦੀ ਸਪਲਾਈ ਘਟਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਸਦੇ ਨਾਲ ਹੀ ਖਾੜੀ ਦੇਸ਼ਾਂ ਵਲੋਂ ਉਤਪਾਦਨ ਵਿਚ ਵੀ ਵੱਡੀ ਕਟੌਤੀ ਕੀਤੀ ਗਈ ਹੈ, ਜਿਸ ਕਾਰਨ ਦੁਨੀਆ ਭਰ ਦੇ ਊਰਜਾ ਬਾਜ਼ਾਰ ਵਿਚ ਅਨਿਸ਼ਚਿਤਤਾ ਹੋਰ ਵਧ ਗਈ ਹੈ।

RELATED ARTICLES
POPULAR POSTS