5.2 C
Toronto
Thursday, November 12, 2026
spot_img
HomeਕੈਨੇਡਾFrontਦੇਸ਼ ਭਗਤ ਆਯੁਰਵੈਦਿਕ ਕਾਲਜ ਵਿਖੇ ਧਨਵੰਤਰੀ ਜਯੰਤੀ ਸ਼ਰਧਾ ਨਾਲ ਮਨਾਈ ਗਈ

ਦੇਸ਼ ਭਗਤ ਆਯੁਰਵੈਦਿਕ ਕਾਲਜ ਵਿਖੇ ਧਨਵੰਤਰੀ ਜਯੰਤੀ ਸ਼ਰਧਾ ਨਾਲ ਮਨਾਈ ਗਈ

ਦੇਸ਼ ਭਗਤ ਆਯੁਰਵੈਦਿਕ ਕਾਲਜ ਵਿਖੇ ਧਨਵੰਤਰੀ ਜਯੰਤੀ ਸ਼ਰਧਾ ਨਾਲ ਮਨਾਈ ਗਈ
ਪੂਜਾ-ਪਾਠ ਅਤੇ ਹਵਨ ਕਰਵਾ ਕੇ ਆਯੁਰਵੇਦ ਦੀ ਮਹੱਤਤਾ ਦਾ ਦਿੱਤਾ ਸੰਦੇਸ਼
ਮੰਡੀ ਗੋਬਿੰਦਗੜ੍ਹ, 12 ਨਵੰਬਰ:
 ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਮੰਡੀ ਗੋਬਿੰਦਗੜ੍ਹ ਵੱਲੋਂ ਭਗਵਾਨ ਧਨਵੰਤਰੀ ਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਰਵਾਇਤੀ ਪੂਜਾ ਅਤੇ ਹਵਨ ਕਰਵਾ ਕੇ ਧਨਵੰਤਰੀ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਭਗਵਾਨ ਧਨਵੰਤਰੀ ਨੂੰ ਆਯੁਰਵੇਦ ਦੇ ਦੇਵਤਾ ਅਤੇ ਦੈਵੀ ਵੈਦ ਵਜੋਂ ਪੂਜਿਆ ਜਾਂਦਾ ਹੈ।
ਇਸ ਮੌਕੇ ਕਾਲਜ ਦੇ ਫੈਕਲਟੀ ਮੈਂਬਰਾਂ, ਡਾਕਟਰਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਪੂਜਾ-ਅਰਚਨਾ ਅਤੇ ਹਵਨ ਵਿੱਚ ਭਾਗ ਲਿਆ ਅਤੇ ਸਾਰਿਆਂ ਦੀ ਸਿਹਤ, ਖੁਸ਼ਹਾਲੀ ਤੇ ਸਮ੍ਰਿੱਧੀ ਲਈ ਪ੍ਰਾਰਥਨਾ ਕੀਤੀ।
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਾਰਤ ਦੀ ਅਮੀਰ ਆਯੁਰਵੈਦਿਕ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਦਾ ਸਫਲ ਆਯੋਜਨ ਡਾ. ਕੁਲਭੂਸ਼ਣ, ਡਾਇਰੈਕਟਰ ਕੈਂਪਸ, ਡਾ. ਹੇਮਰਾਜ ਰਾਣਾ, ਪ੍ਰਿੰਸੀਪਲ ਅਤੇ ਡਾ. ਅਮਨਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਕੁਲਭੂਸ਼ਣ ਨੇ ਧਨਵੰਤਰੀ ਜਯੰਤੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਆਯੁਰਵੇਦ ਦੇ ਸਿਧਾਂਤਾਂ ਨੂੰ ਅਪਣਾਉਣ ਦੇ ਨਾਲ-ਨਾਲ ਨੈਤਿਕ ਡਾਕਟਰੀ ਸੇਵਾਵਾਂ ਅਤੇ ਹਮਦਰਦੀ ਭਰੀ ਮਰੀਜ਼ਾਂ ਦੀ ਦੇਖਭਾਲ ਲਈ ਸਮਰਪਿਤ ਰਹਿਣ ਦੀ ਪ੍ਰੇਰਣਾ ਦਿੱਤੀ।
ਸਮਾਗਮ ਦੀ ਸਮਾਪਤੀ ਅਰਦਾਸ ਅਤੇ ਪ੍ਰਸ਼ਾਦ ਵੰਡਣ ਨਾਲ ਹੋਈ। ਇਸ ਸਮਾਗਮ ਨੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਯੁਰਵੇਦ ਦੀ ਪ੍ਰਾਚੀਨ ਅਤੇ ਅਨਮੋਲ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਚਾਰਨ ਪ੍ਰਤੀ ਸੰਸਥਾ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ।

RELATED ARTICLES
POPULAR POSTS