Breaking News
Home / ਕੈਨੇਡਾ / Front / ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਮੈਡੀਸਿਨ 2024 ਦਾ ਨੋਬਲ ਪੁਰਸਕਾਰ

ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਮੈਡੀਸਿਨ 2024 ਦਾ ਨੋਬਲ ਪੁਰਸਕਾਰ


ਵਿਕਟਰ ਐਂਬਰੋਸ ਅਤੇ ਗੇਰੀ ਰੁਵਕੋਨ ਨੂੰ ਮਾਈਕਰੋ ਆਰਐਨਏ ਦੀ ਖੋਜ ਲਈ ਮਿਲਿਆ ਸਨਮਾਨ
ਸਟਾਕਹੋਮ/ਬਿਊਰੋ ਨਿਊਜ਼ : ਨੋਬਲ ਪੁਰਸਕਾਰ 2024 ਦੇ ਜੇਤੂਆਂ ਦਾ ਐਲਾਨ ਅੱਜ 7 ਅਕਤੂਬਰ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਅੱਜ ਮੈਡੀਸਿਨ ਅਤੇ ਫਿਜੀਓਲਾਜੀ ਦੇ ਖੇਤਰ ’ਚ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ। 2024 ਦੇ ਮੈਡੀਸਿਨ ਦਾ ਨੋਬਲ ਪੁਰਸਕਾਰ ਵਿਕਟਰ ਐਂਬਰੋਸ ਅਤੇ ਗੇਰੀ ਰੁਵਕੋਨ ਨੂੰ ਮਿਲਿਆ। ਉਨ੍ਹਾਂ ਨੂੰ ਇਹ ਪੁਰਸਕਾਰ ਮਾਈਕਰੋ ਆਰਐਨਏ ਦੀ ਖੋਜ ਦੇ ਲਈ ਦਿੱਤਾ ਗਿਆ। 7 ਅਕਤੂਬਰ ਤੋਂ 14 ਅਕਤੂਬਰ ਤੱਕ ਵਿਗਿਆਨ, ਅਰਥਸ਼ਾਸਤਰ, ਸਾਹਿਤ ਅਤੇ ਸ਼ਾਂਤੀ ਵਰਗੇ ਖੇਤਰਾਂ ’ਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਇਹ ਪੁਰਸਕਾਰ ਸਵੀਡਨ ਦੇ ਸਟਾਕਹੋਮ ’ਚ ਦਿੱਤੇ ਜਾ ਰਹੇ ਹਨ। ਨੋਬਲ ਪੁਰਸਕਾਰ ’ਚ 11 ਮਿਲੀਅਨ ਸਵੀਡਿਸ਼ ਕੋ੍ਰਨਰ ਯਾਨੀ ਲਗਭਗ 8.90 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 1901 ’ਚ ਨੋਬਲ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ 2024 ਤੱਕ ਮੈਡੀਸਿਨ ਖੇਤਰ ਦੇ 229 ਵਿਅਕਤੀਆਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਲਈ ਵਾਪਸ

ਪੰਜਾਬ ਦੀਆਂ ਮੰਡੀਆਂ ’ਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋ ਜਾਵੇਗੀ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : …