ਵੱਡੇ ਭਰਾ ਮਾਸਟਰ ਹਰਚਰਨ ਸਿੰਘ ਦਾ ਹੋਇਆ ਦੇਹਾਂਤ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਦੇ ਵੱਡੇ ਭਰਾ ਮਾਸਟਰ ਹਰਚਰਨ ਸਿੰਘ ਗਿੱਲ ਦਾ ਅੱਜ ਸਵੇਰੇ ਕੈਨੇਡਾ ਦੇ ਸਹਿਰ ਟਰਾਂਟੋ ਵਿਖੇ ਅਕਾਲ ਚਲਾਣਾ ਕਰ ਗਏ ਹਨ। ਉਹ 1972 ਵਿਚ ਆਪਣੇ ਪਰਿਵਾਰ ਸਮੇਤ ਕੈਨੇਡਾ ਚਲੇ ਗਏ ਸਨ ਅਤੇ ਉੱਥੋਂ ਦੇ ਹੀ ਵਸਨੀਕ ਸਨ। ਐਮ.ਏ., ਬੀ.ਐਡ. ਕਰਨ ਤੋਂ ਬਾਅਦ ਉਹ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਰਾਮੂਵਾਲਾ ਨਵਾਂ ਵਿਚ ਅਧਿਆਪਕ ਰਹੇ ਅਤੇ ਉਨ੍ਹਾਂ ਦੀ ਧਰਮ ਪਤਨੀ ਜੋਗਿੰਦਰ ਕੌਰ ਵੀ ਅਧਿਆਪਕ ਸਨ। ਕੈਨੇਡਾ ਰਹਿਣ ਦੇ ਬਾਵਜੂਦ ਉਹ ਆਪਣੇ ਪਿੰਡ ਰਾਮੂਵਾਲਾ ਨਾਲ ਜੁੜੇ ਰਹੇ ਤੇ ਸਮੇਂ-ਸਮੇਂ ਪਿੰਡ ਆਉਂਦੇ ਅਤੇ ਆਪਣੇ ਭਰਾ ਬਲਵੰਤ ਸਿੰਘ ਰਾਮੂਵਾਲੀਆ ਵਲੋਂ ਪਿੰਡ ਵਿਚ ਕਰਵਾਏ ਜਾਂਦੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਆਦਿ ਯਤਨਾਂ ਦੀ ਅਗਵਾਈ ਕਰਦੇ ਰਹੇ। ਆਪਣੇ ਪਿੰਡ ਦੇ ਸਕੂਲ ਨੂੰ ਹਾਈ ਸੈਕੰਡਰੀ ਸਕੂਲ ਬਣਾਉਣ ਵਿਚ ਬਹੁਤ ਮਿਹਨਤ ਕੀਤੀ । ਉਨ੍ਹਾਂ ਦੀ ਇਕ ਲੜਕੀ ਹਰਮਨਦੀਪ ਕੌਰ ਪ੍ਰਸਿੱਧ ਗਾਇਕ ਹਰਭਜਨ ਮਾਨ ਦੇ ਨਾਲ ਵਿਆਹੀ ਹੋਈ ਹੈ ।
Check Also
ਡਾ. ਰਘਬੀਰ ਕੌਰ ਪੰਜਾਬੀ ਲੇਖਕ ਸਭਾ ਜਲੰਧਰ ਦੇ ਪ੍ਰਧਾਨ ਹੋਣਗੇ
ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਦਾ ਵੀ ਐਲਾਨ ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਸੈਂਟਰ …