10.1 C
Toronto
Wednesday, September 23, 2026
spot_img
Homeਪੰਜਾਬਸ਼ਰਾਬ ਤਸਕਰਾਂ ਲਈ ਬਣੇਗਾ ਨਵਾਂ ਕਾਨੂੰਨ

ਸ਼ਰਾਬ ਤਸਕਰਾਂ ਲਈ ਬਣੇਗਾ ਨਵਾਂ ਕਾਨੂੰਨ

ਸ਼ਰਾਬ ਤਸਕਰਾਂ ਲਈ ਬਣੇਗਾ ਨਵਾਂ ਕਾਨੂੰਨਮੁਲਜ਼ਮ ਲੰਮੇ ਸਮੇਂ ਲਈ ਜਾਣਗੇ ਜੇਲ੍ਹ : ਕੈਪਟਨ ਅਮਰਿੰਦਰ
ਚੰਡੀਗੜ੍ਹ : ਪੰਜਾਬ ਵਿਚ ਲਾਕ ਡਾਊਨ ਵੱਡੀ ਮਾਤਰਾ ਵਿਚ ਬਰਾਮਦ ਕੀਤੀ ਗਈ ਨਕਲੀ ਸ਼ਰਾਬ ਅਤੇ ਇਸ ਦੀਆਂ ਫੈਕਟਰੀਆਂ ਦੇ ਖੁਲਾਸੇ ਤੋਂ ਬਾਅਦ ਕੈਪਟਨ ਸਰਕਾਰ ਨਕਲੀ ਸ਼ਰਾਬ ਬਣਾਉਣ ਵਾਲਿਆਂ ਲਈ ਸਖਤ ਕਾਨੂੰਨ ਬਣਾਉਣ ਜਾ ਰਹੀ ਹੈ। ਹਾਲਾਂਕਿ ਕਾਨੂੰਨ ਤਾਂ ਹੈ, ਪਰ ਮੁਲਾਜ਼ਮਾਂ ਨੂੰ ਫੜੇ ਜਾਣ ਤੋਂ ਬਾਅਦ ਜਲਦੀ ਹੀ ਜ਼ਮਾਨਤ ਮਿਲ ਜਾਂਦੀ ਹੈ। ਇਸ ਲਈ ਆਰੋਪੀਆਂ ਵਿਚ ਡਰ ਦਾ ਮਾਹੌਲ ਘੱਟ ਹੈ ਅਤੇ ਉਹ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਫਿਰ ਤੋਂ ਆਪਣੇ ਉਸੇ ਗੈਰਕਾਨੂੰਨੀ ਕੰਮ ਵਿਚ ਜੁਟ ਜਾਂਦੇ ਹਨ। ਇਸ ਲਈ ਸਰਕਾਰ ਅਜਿਹੇ ਕਾਨੂੰਨ ਲਿਆਉਣ ਜਾ ਰਹੀ ਹੈ ਤਾਂ ਕਿ ਫੜੇ ਜਾਣੇ ਤੋਂ ਬਾਅਦ ਆਰੋਪੀਆਂ ਨੂੰ ਸਖਤ ਸਜ਼ਾ ਹੋ ਸਕੇ ਅਤੇ ਨਕਲੀ ਸ਼ਰਾਬ ਬਣਾਉਣ ਵਾਲਿਆਂ ‘ਤੇ ਸ਼ਿਕੰਜਾ ਕਸਿਆ ਜਾ ਸਕੇ। ਜਿੱਥੇ ਨਕਲੀ ਸ਼ਰਾਬ ਬਣਾਉਣ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਉਥੇ ਸਰਕਾਰ ਨੂੰ ਵੀ ਵੱਡੀ ਮਾਤਰਾ ਵਿਚ ਨੁਕਸਾਨ ਝੱਲਣਾ ਪੈਂਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਨਕਲੀ ਸ਼ਰਾਬ ਦੇ ਕਈ ਮਾਮਲੇ ਸਾਹਮਣੇ ਆਏ ਹਨ, ਪਰ ਆਰੋਪੀ ਮੌਜੂਦਾਂ ਕਾਨੂੰਨਾਂ ਦਾ ਫਾਇਦਾ ਉਠਾ ਕੇ ਜਲਦੀ ਰਿਹਾਅ ਹੋ ਜਾਂਦੇ ਹਨ। ਇਸ ਲਈ ਸਰਕਾਰ ਸਖਤੀ ਕਰਨ ਜਾ ਰਹੀ ਹੈ। ਮੌਜੂਦਾ ਕਾਨੂੰਨਾਂ ਵਿਚ ਸਖਤੀ ਕੀਤੀ ਜਾਵੇਗੀ ਤਾਂ ਕਿ ਆਰੋਪੀ ਲੰਬੇ ਸਮੇਂ ਲਈ ਜੇਲ੍ਹਾਂ ਵਿਚ ਜਾਣ। ਪੰਜਾਬ ਵਿਚ ਲਾਕ ਡਾਊਨ ਅਤੇ ਉਸ ਤੋਂ ਬਾਅਦ ਹੁਣ ਤੱਕ 12 ਵਿਅਕਤੀਆਂ ਕੋਲੋਂ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਗਈ ਹੈ। ਇਨ੍ਹਾਂ ਵਿਚ ਉਹ ਵਿਅਕਤੀ ਸ਼ਾਮਲ ਹਨ, ਜੋ ਨਕਲੀ ਸ਼ਰਾਬ ਬਣਾ ਕੇ ਉਸ ‘ਤੇ ਅਸਲੀ ਦਾ ਲੇਵਲ ਲਗਾ ਕੇ ਬਜ਼ਾਰ ਵਿਚ ਵੇਚਦੇ ਸਨ। ਇਸ ਦੌਰਾਨ ਰਾਜਪੁਰਾ ਵਿਚ ਵੀ ਇਕ ਫੈਕਟਰੀ ਫੜੀ ਗਈ, ਜਿਸ ਵਿਚ ਇਕ ਵਿਧਾਇਕ ਦਾ ਨਾਮ ਵੀ ਚਰਚਾ ਵਿਚ ਰਿਹਾ ਅਤੇ ਲੁਧਿਆਣਾ ਵਿਚ ਵੀ ਇਕ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ ਗਈ ਹੈ।

RELATED ARTICLES
POPULAR POSTS