Breaking News
Home / ਪੰਜਾਬ / ਪੰਜਾਬ ਵਿਚ ਬੱਸਾਂ ਦਾ ਕਿਰਾਇਆ ਫਿਰ ਵਧਿਆ

ਪੰਜਾਬ ਵਿਚ ਬੱਸਾਂ ਦਾ ਕਿਰਾਇਆ ਫਿਰ ਵਧਿਆ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਰਾਜ ਵਿਚ ਬੱਸਾਂ ਦੇ ਕਿਰਾਇਆਂ ਵਿਚ ਫਿਰ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਰਾਜ ਦੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸ਼ਿਵਾ ਪ੍ਰਸਾਦ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਹੁਣ ਆਮ ਬੱਸ ਦਾ ਕਿਰਾਇਆ 7 ਪੈਸੇ ਵਧਾਇਆ ਗਿਆ ਹੈ, ਜੋ ਕਿ ਹੁਣ ਪ੍ਰਤੀ ਕਿੱਲੋਮੀਟਰ 122 ਪੈਸੇ ਪ੍ਰਤੀ ਸਵਾਰੀ ਹੋ ਜਾਵੇਗਾ। ਇਸੇ ਤਰ੍ਹਾਂ ਆਮ ਏ. ਸੀ. ਬੱਸਾਂ ਦਾ ਕਿਰਾਇਆ ਵਧ ਕੇ 146.20 ਪੈਸੇ ਪ੍ਰਤੀ ਕਿੱਲੋਮੀਟਰ, ਇਨਟੈਗਰਲ ਕੋਚ ਦਾ ਕਿਰਾਇਆ 219.60 ਪੈਸੇ ਪ੍ਰਤੀ ਕਿੱਲੋਮੀਟਰ ਤੇ ਸੁਪਰ ਇਨਟੈਗਰਲ ਕੋਚ ਦਾ ਕਿਰਾਇਆ 244 ਪੈਸੇ ਪ੍ਰਤੀ ਕਿੱਲੋਮੀਟਰ ਪ੍ਰਤੀ ਸਵਾਰੀ ਹੋਵੇਗਾ। ਰਾਜ ਸਰਕਾਰ ਵਲੋਂ ਜਾਰੀ ਕੀਤੇ ਇਹ ਹੁਕਮ 1 ਜੁਲਾਈ 2020 ਤੋਂ ਲਾਗੂ ਹੋ ਗਏ ਹਨ। ਵਰਨਣਯੋਗ ਹੈ ਕਿ ਡੀਜ਼ਲ ਦੀਆਂ ਲਗਾਤਾਰ ਵਧੀਆਂ ਕੀਮਤਾਂ ਕਾਰਨ ਰਾਜ ਦੇ ਨਿੱਜੀ ਟਰਾਂਸਪੋਰਟਰਾਂ ਅਤੇ ਸਰਕਾਰੀ ਬੱਸ ਕੰਪਨੀਆਂ ਵਲੋਂ ਬੱਸਾਂ ਦੇ ਭਾੜਿਆਂ ਵਿਚ ਵਾਧੇ ਦੀ ਮੰਗ ਕੀਤੀ ਜਾ ਰਹੀ ਸੀ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਬੱਸਾਂ ਦੇ ਵਧਾਏ ਗਏ ਕਿਰਾਏ ਦੀ ਨਿੰਦਾ ਕੀਤੀ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …