ਪੰਜਾਬ ਭਾਜਪਾ ਦੇ ਤਿੰਨ ਸੂਬਾ ਮੀਤ ਪ੍ਰਧਾਨ ਅਤੇ ਤਿੰਨ ਸੂਬਾ ਕੋਰ ਕਮੇਟੀ ਮੈਂਬਰਾਂ ਦਾ ਐਲਾਨ November 9, 2023 ਪੰਜਾਬ ਭਾਜਪਾ ਦੇ ਤਿੰਨ ਸੂਬਾ ਮੀਤ ਪ੍ਰਧਾਨ ਅਤੇ ਤਿੰਨ ਸੂਬਾ ਕੋਰ ਕਮੇਟੀ ਮੈਂਬਰਾਂ ਦਾ ਐਲਾਨ ਚੰਡੀਗੜ/ਪ੍ਰਿੰਸ ਗਰਗ ਅੱਜ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ,ਰਾਸ਼ਟਰੀ ਜਨਰਲ ਸਕੱਤਰ (ਸੰਗਠਨ)ਬੀਐਲ ਸੰਤੋਸ਼ ,ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇਨਚਾਰਜ ਸ੍ਰੀ ਵਿਜੇ ਰੁਪਾਣੀ ,ਸਹਿ ਇਨਚਾਰਜ ਡਾਕਟਰ ਨਰਿੰਦਰ ਰੈਣਾ ਜੀ ਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਨਾਲ ਇੰਦਰਇਕਬਾਲ ਸਿੰਘ ਅਟਵਾਲ (ਜਲੰਧਰ )ਸੂਬਾ ਮੀਤ ਪ੍ਰਧਾਨ ,ਜਤਿੰਦਰ ਮਿੱਤਲ (ਲੁਧਿਆਣਾ )ਸੂਬਾ ਮੀਤ ਪ੍ਰਧਾਨ ,ਮਹਿੰਦਰ ਕੌਰ ਜੋਸ਼ (ਹੁਸ਼ਿਆਰਪੁਰ )ਸੂਬਾ ਮੀਤ ਪ੍ਰਧਾਨ ।ਰਜਿੰਦਰ ਭੰਡਾਰੀ,ਅਰਵਿੰਦ ਖੰਨਾ ਤੇ ਸੁੰਦਰ ਸਿਆਮ ਅਰੋੜਾ ਨੂੰ ਪੰਜਾਬ ਭਾਜਪਾ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ।ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ,ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸਲੂ ਤੇ ਪੰਜਾਬ ਭਾਜਪਾ ਦੀ ਸਮੱਚੀ ਲੀਡਰਸ਼ਿਪ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈਆਂ । 2023-11-09 Parvasi Chandigarh Share Facebook Twitter Google + Stumbleupon LinkedIn Pinterest