17.1 C
Toronto
Monday, March 9, 2026
spot_img
Homeਪੰਜਾਬਕਾਂਗਰਸੀ ਆਗੂ ਦਲਜੀਤ ਗਰੇਵਾਲ ‘ਆਪ’ ਵਿਚ ਸ਼ਾਮਲ

ਕਾਂਗਰਸੀ ਆਗੂ ਦਲਜੀਤ ਗਰੇਵਾਲ ‘ਆਪ’ ਵਿਚ ਸ਼ਾਮਲ

ਲੋਕ ਅਕਾਲੀ ਅਤੇ ਕਾਂਗਰਸੀਆਂ ਤੋਂ ਅੱਕੇ : ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸੀ ਆਗੂ ਦਲਜੀਤ ਸਿੰਘ ਗਰੇਵਾਲ ਜਿਨ੍ਹਾਂ ਨੂੰ ਭੋਲਾ ਗਰੇਵਾਲ਼ ਵੀ ਕਿਹਾ ਜਾਂਦਾ ਹੈ, ਉਹ ਅੱਜ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਅਤੇ ਰਾਘਵ ਚੱਢਾ ਵੀ ਹਾਜ਼ਰ ਸਨ। ਧਿਆਨ ਰਹੇ ਕਿ ਗਰੇਵਾਲ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਰਹਿ ਚੁੱਕੇ ਹਨ ਤੇ ਬਾਅਦ ਵਿਚ ਉਹ ਕਾਂਗਰਸ ਪਾਰਟੀ ’ਚ ਚਲੇ ਗਏ ਸਨ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਅਕਾਲੀ ਅਤੇ ਕਾਂਗਰਸੀਆਂ ਕੋਲੋਂ ਪੂਰੀ ਤਰ੍ਹਾਂ ਅੱਕ ਚੁੱਕੀ ਹੈ। ਭਗਵੰਤ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ 2022 ਵਿਚ ਧੋਖਾ ਨਹੀਂ ਖਾਣਗੇ। ਇਸੇ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਨਰਿੰਦਰ ਮੋਦੀ ਨਾਲ ਪੂਰੀ ਸਲਾਹ ਹੈ ਅਤੇ ਕੈਪਟਨ ਜਦੋਂ ਵੀ ਦਿੱਲੀ ਜਾਂਦੇ ਹਨ, ਉਹ ਭਾਜਪਾਈਆਂ ਨੂੰ ਮਿਲ ਕੇ ਆਉਂਦੇ ਹਨ। ਰਾਘਵ ਚੱਢਾ ਨੇ ਕਿਹਾ 2017 ਦੀਆਂ ਚੋਣਾਂ ਵਿਚ ਭਾਜਪਾ ਨੇ ਅਕਾਲੀ ਦਲ ਦੀ ਸਾਰੀ ਵੋਟ ਕਾਂਗਰਸ ਨੂੰ ਪੁਆਈ ਤਾਂ ਕਿ ਆਮ ਆਦਮੀ ਪਾਰਟੀ ਸੱਤਾ ਵਿਚ ਨਾ ਆ ਸਕੇ। ਆਮ ਆਦਮੀ ਪਾਰਟੀ ਨੂੰ ਛੱਡ ਕੇ ਪੰਜਾਬ ’ਚ ਸਾਰੀਆਂ ਪਾਰੀਆਂ ਨਰਿੰਦਰ ਮੋਦੀ ਦਾ ਰਿਮੋਟ ਬਣੀਆਂ ਹੋਈਆਂ ਹਨ।

 

RELATED ARTICLES
POPULAR POSTS