5 ਨੌਜਵਾਨਾਂ ਦੀ ਮੌਤ
ਮਿ੍ਰਤਕਾਂ ਵਿਚ ਕੈਨੇਡਾ ਵਾਸੀ ਜਤਿੰਦਰ ਸਿੰਘ ਹੈਪੀ ਵੀ ਸ਼ਾਮਲ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਕਸਬਾ ਖੰਨਾ ਨੇੜੇ ਇਕ ਫਾਰਚੂਨਰ ਗੱਡੀ ਦੇ ਸਰਹਿੰਦ ਨਹਿਰ ਵਿਚ ਡਿੱਗਣ ਕਾਰਨ 5 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਕੈਨੇਡਾ ਵਾਸੀ ਇਕ ਨੌਜਵਾਨ ਜਤਿੰਦਰ ਸਿੰਘ ਹੈਪੀ ਵੀ ਸ਼ਾਮਲ ਹੈ, ਜੋ ਕਿ ਚਾਰ ਦਿਨ ਪਹਿਲਾਂ ਹੀ ਵਾਪਸ ਆਪਣੇ ਪਿੰਡ ਨੰਗਲਾ ਵਿਖੇ ਪਹੁੰਚਿਆ ਸੀ। ਦੱਸਿਆ ਜਾ ਰਿਹਾ ਹੈ ਕਿ ਫਾਰਚੂਨਰ ਗੱਡੀ ਵਿਚ 6 ਵਿਅਕਤੀ ਸਵਾਰ ਸਨ, ਜੋ ਜਤਿੰਦਰ ਸਿੰਘ ਹੈਪੀ ਦੇ ਰਿਸ਼ਤੇਦਾਰ ਦੇ ਘਰ ਤੋਂ ਵਾਪਸ ਪਿੰਡ ਨੰਗਲਾ ਵੱਲ ਪਰਤ ਰਹੇ ਸਨ। ਜਦੋਂ ਉਹ ਜਗੇੜਾ ਪੁਲ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਨਹਿਰ ਵਿਚ ਜਾ ਪਲਟੀ। ਇਸ ਦੌਰਾਨ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ ਅਤੇ ਛੇਵਾਂ ਵਿਅਕਤੀ ਵਾਲ-ਵਾਲ ਬਚ ਗਿਆ। ਮਿ੍ਰਤਕਾਂ ਦੀ ਪਹਿਚਾਣ ਜਤਿੰਦਰ ਸਿੰਘ ਹੈਪੀ ਕੈਨੇਡਾ ਵਾਸੀ ਪਿੰਡ ਨੰਗਲਾ, ਕੁਲਦੀਪ ਸਿੰਘ, ਜਗਦੀਪ ਸਿੰਘ, ਜੱਗਾ ਸਿੰਘ ਅਤੇ ਜਗਤਾਰ ਸਿੰਘ ਰਾਜਾ ਵਜੋਂ ਹੋਈ ਹੈ। ਇਸ ਦੁਰਘਟਨਾ ਵਿਚ ਸੰਦੀਪ ਸਿੰਘ ਵਾਸੀ ਪਿੰਡ ਨੰਗਲਾ ਵਾਲ-ਵਾਲ ਬਚਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਦੂਜੇ ਪਾਸੇ ਅਬੋਹਰ ਨੇੜੇ ਵੀ ਇਕ ਟੈਂਕਰ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਇਕ ਮਹਿਲਾ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।
Check Also
ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …