Breaking News
Home / ਪੰਜਾਬ / ਪਟਿਆਲਾ ਦੇ ਆਰਕੈਸਟਰਾ ਗਰੁੱਪ ਦੀ ਕਾਰ ਨਦੀ ਵਿਚ ਰੁੜ੍ਹੀ

ਪਟਿਆਲਾ ਦੇ ਆਰਕੈਸਟਰਾ ਗਰੁੱਪ ਦੀ ਕਾਰ ਨਦੀ ਵਿਚ ਰੁੜ੍ਹੀ

9 ਵਿਅਕਤੀਆਂ ਦੀ ਹੋਈ ਮੌਤ, ਉਤਰਾਖੰਡ ਦੇ ਰਾਮਨਗਰ ’ਚ ਵਾਪਰਿਆ ਇਹ ਭਿਆਨਕ ਹਾਦਸਾ
ਪਟਿਆਲਾ/ਬਿਊਰੋ ਨਿਊਜ਼ : ਉਤਰਾਖੰਡ ਦੇ ਜ਼ਿਲ੍ਹਾ ਨੈਨੀਤਾਲ ਦੇ ਰਾਮਨਗਰ ’ਚ ਸ਼ੁੱਕਰਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ 9 ਵਿਅਕਤੀਆਂ ਦੀ ਜਾਨ ਚਲੀ ਗਈ ਜਿਨ੍ਹਾਂ ਵਿਚ ਤਿੰਨ ਔਰਤਾਂ ਸ਼ਾਮਲ ਹਨ। ਸਾਰੇ ਮਿ੍ਰਤਕ ਪਟਿਆਲਾ ਜ਼ਿਲ੍ਹੇ ਦੇ ਅਲੱਗ-ਅਲੱਗ ਇਲਾਕਿਆਂ ਨਾਲ ਸਬੰਧਤ ਸਨ ਅਤੇ ਉਹ ਇਕ ਆਰਕੈਸਟਰਾ ਗਰੁੱਪ ਨਾਲ ਕੰਮ ਕਰਦੇ ਸਨ। ਹਾਦਸੇ ਦੌਰਾਨ 22 ਸਾਲਾ ਨਾਜ਼ੀਆ ਨੂੰ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ, ਜਿਸ ਨੂੰ ਇਲਾਜ ਲਈ ਰਾਮਨਗਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਟਿਆਲਾ ਦਾ ਇਹ ਆਰਕੈਸਟਰਾ ਗਰੁੱਪ ਉਤਰਾਖੰਡ ’ਚ ਮੰਸੂਰੀ ਦੇ ਕੋਲ ਇਕ ਪ੍ਰੋਗਰਾਮ ਵਿਚ ਪਰਫਾਰਮੈਂਸ ਦੇਣ ਗਿਆ ਸੀ। ਲੰਘੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਪਾਣੀ ਸੜਕ ’ਤੇ ਆ ਗਿਆ ਅਤੇ ਰਾਮਪੁਰ ਦੇ ਲਈ ਵਾਪਸੀ ਦੌਰਾਨ ਗੱਡੀ ਦਾ ਡਰਾਈਵਰ ਨਦੀ ਦੇ ਪਾਣੀ ਦੇ ਵਹਾਅ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਿਆ ਅਤੇ ਗੱਡੀ ਪਾਣੀ ਦੇ ਤੇਜ ਵਹਾਅ ਕਾਰਨ ਨਦੀ ਵਿਚ ਰੁੜ ਗਈ।

 

Check Also

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ

ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …