ਪੋਲਿੰਗ ਏਜੰਟ ਨਾਲ ਦੁਰਵਿਵਹਾਰ ਕਰਨ ਦਾ ਲੱਗਿਆ ਸੀ ਆਰੋਪ
ਲਖਨਊ/ਬਿਊਰੋ ਨਿਊਜ਼ : ਅਦਾਕਾਰ ਅਤੇ ਕਾਂਗਰਸੀ ਆਗੂ ਰਾਜ ਬੱਬਰ ਨੂੰ ਲਖਨਊ ਦੇ ਸੰਸਦ ਮੈਂਬਰ ਵਿਧਾਇਕ ਦੀ ਅਦਾਲਤ ਨੇ ਪੋਲਿੰਗ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਦੇ ਆਰੋਪ ਵਿਚ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 8500 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਰਾਜ ਬੱਬਰ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਆਰੋਪੀ ਹਨ। ਫੈਸਲਾ ਸੁਣਾਏ ਜਾਣ ਸਮੇਂ ਰਾਜ ਬੱਬਰ ਅਦਾਲਤ ਵਿਚ ਹੀ ਮੌਜੂਦ ਸਨ। ਇਹ ਮਾਮਲਾ 2 ਮਈ 1996 ਦਾ ਹੈ ਜਦੋਂ ਰਾਜ ਬੱਬਰ ਖਿਲਾਫ਼ ਉਤਰ ਪ੍ਰਦੇਸ਼ ਦੇ ਵਜ਼ੀਰਗੰਜ ਵਿਚ ਕੇਸ ਦਰਜ ਕੀਤਾ ਗਿਆ ਸੀ ਰਾਜ ਬੱਬਰ ਉਸ ਸਮੇਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਸਨ। ਫੈਸਲੇ ਤੋਂ ਬਾਅਦ ਕਾਂਗਰਸੀ ਆਗੂ ਰਾਜ ਬੱਬਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ਼ ਉਚ ਅਦਾਲਤ ਵਿਚ ਜਾਣਗੇ।