26.9 C
Toronto
Friday, August 14, 2026
spot_img
HomeਕੈਨੇਡਾFrontਲਾਲੂ ਪ੍ਰਸਾਦ ਯਾਦਵ, ਰਾਬੜੀ ਦੇਵੀ ਅਤੇ ਤੇਜਸਵੀ ਖਿਲਾਫ ਦੋਸ਼ ਤੈਅ

ਲਾਲੂ ਪ੍ਰਸਾਦ ਯਾਦਵ, ਰਾਬੜੀ ਦੇਵੀ ਅਤੇ ਤੇਜਸਵੀ ਖਿਲਾਫ ਦੋਸ਼ ਤੈਅ

ਲਾਲੂ ਪ੍ਰਸਾਦ ਯਾਦਵ, ਰਾਬੜੀ ਦੇਵੀ ਅਤੇ ਤੇਜਸਵੀ ਖਿਲਾਫ ਦੋਸ਼ ਤੈਅ
ਤੇਜਸਵੀ ਬੋਲੇ : ਅਮਿਤ ਸ਼ਾਹ ਨੇ ਪਹਿਲਾਂ ਹੀ ਧਮਕੀ ਦਿੱਤੀ ਸੀ ਕਿ ਤੁਹਾਨੂੰ ਚੋਣਾਂ ਲੜਨ ਦੇ ਲਾਇਕ ਨਹੀਂ ਛੱਡਾਂਗੇ
ਪਟਨਾ/ਬਿਊਰੋ ਨਿਊਜ਼
ਪਟਨਾ ਦੀ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਖਿਲਾਫ ਆਈ.ਆਰ.ਸੀ.ਟੀ.ਸੀ. (ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ) ਘੁਟਾਲਾ ਮਾਮਲੇ ਵਿਚ ਦੋਸ਼ ਤੈਅ ਕਰ ਦਿੱਤੇ ਹਨ। ਇਸ ਨਾਲ ਬਿਹਾਰ ਚੋਣਾਂ ਤੋਂ ਪਹਿਲਾਂ ਮੁਕੱਦਮੇ ਲਈ ਰਾਹ ਪੱਧਰਾ ਹੋ ਗਿਆ ਹੈ। ਮਾਨਯੋਗ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕੇਸ ਵਿਚ ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਵਿਰੁੱਧ ਅਪਰਾਧਿਕ ਸਾਜਿਸ਼ ਅਤੇ ਧੋਖਾਧੜੀ ਦੇ ਸਾਂਝੇ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ ਆਈ.ਆਰ.ਸੀ.ਟੀ.ਸੀ. ਦੇ ਦੋ ਹੋਟਲਾਂ ਦੇ ਸੰਚਾਲਣ ਦੇ ਠੇਕੇ ਇਕ ਨਿੱਜੀ ਫਰਮ ਨੂੰ ਦੇਣ ਵਿਚ ਬੇਨਿਯਮੀਆਂ ਨਾਲ ਸਬੰਧਤ ਹੈ। ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਵਿਰੁੱਧ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਵੀ ਦੋਸ਼ ਆਇਦ ਕੀਤੇ ਹਨ। ਹਾਲਾਂਕਿ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਇਸੇ ਦੌਰਾਨ ਤੇਜਸਵੀ ਯਾਦਵ ਨੇ ਕਿਹਾ ਕਿ ਅਮਿਤ ਸ਼ਾਹ ਨੇ ਪਹਿਲਾਂ ਹੀ ਧਮਕੀ ਦਿੱਤੀ ਸੀ ਕਿ ਤੁਹਾਨੂੰ ਚੋਣਾਂ ਲੜਨ ਦੇ ਲਾਇਕ ਨਹੀਂ ਛੱਡਾਂਗੇ।

RELATED ARTICLES
POPULAR POSTS