
ਚਾਂਦੀ ਦੀ ਕੀਮਤ ਵੀ ਡੇਢ ਲੱਖ ਰੁਪਏ ਪ੍ਰਤੀ ਕਿਲੋ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਲਗਾਤਾਰ ਜਾਰੀ ਹੈ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਿਕ ਅੱਜ ਸ਼ੁੱਕਰਵਾਰ ਨੂੰ 10 ਗਰਾਮ, ਯਾਨੀ ਇਕ ਤੋਲਾ 24 ਕੈਰੇਟ ਦਾ ਸੋਨਾ 5947 ਰੁਪਏ ਸਸਤਾ ਹੋ ਕੇ 1 ਲੱਖ 23 ਹਜ਼ਾਰ ਰੁਪਏ ’ਤੇ ਆ ਗਿਆ ਹੈ। ਇਸ ਗਿਰਾਵਟ ਤੋਂ ਬਾਅਦ ਸੋਨਾ ਕਰੀਬ ਇਕ ਸਾਲ ਪੁਰਾਣੇ ਪੱਧਰ ’ਤੇ ਪਹੁੰਚ ਗਿਆ ਹੈ। ਪਿਛਲੇ ਸਾਲ 24 ਨਵੰਬਰ ਨੂੰ 10 ਗਰਾਮ ਸੋਨੇ ਦਾ ਭਾਅ 1 ਲੱਖ 23 ਹਜ਼ਾਰ 308 ਰੁਪਏ ਸੀ। ਇਸ ਤੋਂ ਬਾਅਦ ਸਾਲ ਭਰ ਤੱਕ ਸੋਨੇ ਦੇ ਭਾਅ ਵਿਚ ਉਤਰਾਅ-ਚੜ੍ਹਾਅ ਆਉਂਦਾ ਰਿਹਾ ਹੈ। ਇਸੇ ਦੌਰਾਨ ਚਾਂਦੀ ਦੀ ਕੀਮਤ ਵਿਚ ਵੀ 9789 ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਚਾਂਦੀ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਕਿੱਲੋ ’ਤੇ ਆ ਗਈ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਡਾਲਰ ਵਿਚ ਮਜ਼ਬੂਤੀ ਅਤੇ ਉਚੇ ਪੱਧਰਾਂ ’ਤੇ ਮੁਨਾਫਾ ਵਸੂਲੀ ਦੇ ਚੱਲਦਿਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਤੇ ਦਬਾਅ ਬਣਿਆ ਹੋਇਆ ਹੈ।

