Breaking News
Home / ਕੈਨੇਡਾ / Front / ਜੰਗੀ ਬੇੜਾ ਆਈਐੱਨਐੱਸ ‘ਤਮਾਲ’ ਪਹਿਲੀ ਜੁਲਾਈ ਨੂੰ ਭਾਰਤੀ ਜਲ ਸੈਨਾ ’ਚ ਹੋਵੇਗਾ ਸ਼ਾਮਲ

ਜੰਗੀ ਬੇੜਾ ਆਈਐੱਨਐੱਸ ‘ਤਮਾਲ’ ਪਹਿਲੀ ਜੁਲਾਈ ਨੂੰ ਭਾਰਤੀ ਜਲ ਸੈਨਾ ’ਚ ਹੋਵੇਗਾ ਸ਼ਾਮਲ


ਗਾਈਡਿਡ ਮਿਜ਼ਾਈਲਾਂ ਅਤੇ ਨਿਗਰਾਨ ਤਕਨੀਕ ਨਾਲ ਲੈਸ ਹੈ ਜੰਗੀ ਬੇੜਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਲ ਸੈਨਾ ’ਚ ਜੰਗੀ ਬੇੜਾ ਆਈਐੱਨਐੱਸ ਤਮਾਲ ਪਹਿਲੀ ਜੁਲਾਈ ਨੂੰ ਸ਼ਾਮਲ ਕੀਤਾ ਜਾਵੇਗਾ। ਰੂਸ ਵੱਲੋਂ ਤਿਆਰ ਕੀਤਾ ਗਿਆ ਇਹ ਬੇੜਾ ਗਾਈਡਡ ਮਿਜ਼ਾਈਲਾਂ ਅਤੇ ਨਿਗਰਾਨ ਤਕਨੀਕ ਨਾਲ ਲੈਸ ਹੈ। ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਬੇੜੇ ਵਿੱਚ ਲੱਗਿਆ 26 ਫ਼ੀਸਦ ਸਮਾਨ ਸਵਦੇਸ਼ੀ ਹੈ, ਜਿਨ੍ਹਾਂ ਵਿੱਚ ਸਮੁੰਦਰ ਅਤੇ ਜ਼ਮੀਨ ’ਤੇ ਨਿਸ਼ਾਨਾ ਵਿੰਨ੍ਹਣ ਵਾਲੀ ਲੰਬੀ ਦੂਰੀ ਦੀ ਬ੍ਰਹਮੋਸ ਕਰੂਜ਼ ਮਿਜ਼ਾਈਲ ਵੀ ਸ਼ਾਮਲ ਹੈ। ਭਾਰਤੀ ਜਲ ਸੈਨਾ ਅਨੁਸਾਰ ਇਹ 125 ਮੀਟਰ ਲੰਬਾ ਅਤੇ 3,900 ਟਨ ਵਜਨੀ ਬੇੜੇ ਦੀ ਵੱਡੀ ਮਾਰੂ ਸਮਰੱਥਾ ਹੈ ਕਿਉਂਕਿ ਇਹ ਭਾਰਤੀ ਅਤੇ ਰੂਸੀ ਤਕਨੀਕ ਦਾ ਸਰਵੋਤਮ ਸੁਮੇਲ ਹੈ। ਭਾਰਤੀ ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਇਹ ਨਾ ਸਿਰਫ ਭਾਰਤੀ ਜਲ ਸੈਨਾ ਦੀ ਵਧਦੀ ਸਮਰੱਥਾ ਦਾ ਪ੍ਰਤੀਕ ਹੋਵੇਗਾ।

Check Also

‘ਆਪ’ ਦੇ ਸੰਜੀਵ ਅਰੋੜਾ ਨੇ ਲੁਧਿਆਣਾ ਜ਼ਿਮਨੀ ਚੋਣ ਜਿੱਤੀ

ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ …