16.4 C
Toronto
Tuesday, September 29, 2026
spot_img
Homeਭਾਰਤਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸੁਰੱਖਿਆ ’ਚ ਹੋਈ ਵੱਡੀ ਅਣਗਹਿਲੀ

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸੁਰੱਖਿਆ ’ਚ ਹੋਈ ਵੱਡੀ ਅਣਗਹਿਲੀ

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸੁਰੱਖਿਆ ’ਚ ਹੋਈ ਵੱਡੀ ਅਣਗਹਿਲੀਪ੍ਰੋਗਰਾਮ ਤੋਂ 20 ਫੁੱਟ ਦੀ ਦੂਰੀ ’ਤੇ ਫਟਿਆ ਪਟਾਕਾ ਬੰਬ
ਪਟਨਾ/ਬਿਊਰੋ ਨਿਊਜ਼
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਅੱਜ ਵੱਡੀ ਅਣਗਹਿਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਤਿਸ਼ ਕੁਮਾਰ ਵੱਲੋਂ ਬਿਹਾਰ ਦੇ ਜ਼ਿਲ੍ਹਿਆਂ ਦਾ ਸਿਲਸਿਲੇ ਵਾਰ ਦੌਰਾ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਉਹ ਨਾਲੰਦਾ ਪਹੁੰਚੇ ਸਨ, ਜਿੱਥੇ ਪ੍ਰੋਗਰਾਮ ਵਾਲੀ ਜਗ੍ਹਾ ਤੋਂ ਮਹਿਜ਼ 20 ਫੁੱਟ ਦੀ ਦੂਰੀ ’ਤੇ ਇਕ ਪਟਾਕਾ ਬੰਬ ਚਲਾਇਆ ਗਿਆ ਹਾਲਾਂਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਬਿਲਕੁਲ ਸੁਰੱਖਿਆ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਟਾਕਾ ਬੰਬ ਚਲਾਉਣ ਵਾਲੇ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਲੰਘੀ 27 ਮਾਰਚ ਨੂੰ ਇਕ ਪ੍ਰੋਗਰਾਮ ਦੌਰਾਨ ਵੀ ਇਕ ਵਿਅਕਤੀ ਵੱਲੋਂ ਨਿਤਿਸ਼ ਕੁਮਾਰ ’ਤੇ ਹਮਲਾ ਕੀਤਾ ਗਿਆ ਸੀ ਅਤੇ ਪੁਲਿਸ ਨੇ ਉਸ ਵਿਅਕਤੀ ਨੂੰ ਤੁਰੰਤ ਗਿ੍ਰਫ਼ਤਾਰ ਕਰ ਲਿਆ ਸੀ।

 

RELATED ARTICLES
POPULAR POSTS