16.4 C
Toronto
Monday, September 7, 2026
spot_img
HomeਕੈਨੇਡਾFrontਪੇਟੀਐਮ ਨੇ ਬਣਾਇਆ ਨਵਾਂ ਰਿਕਾਰਡ

ਪੇਟੀਐਮ ਨੇ ਬਣਾਇਆ ਨਵਾਂ ਰਿਕਾਰਡ

ਪੇਟੀਐਮ ਨੇ ਬਣਾਇਆ ਨਵਾਂ ਰਿਕਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਸਭ ਤੋਂ ਵੱਡੀ ਡਿਜ਼ੀਟਲ ਭੁਗਤਾਨ ਕੰਪਨੀ ਪੇ.ਟੀ.ਐਮ. ਦੀ ਮੂਲ ਕੰਪਨੀ ਵਨ-97 ਕਮਿਊਨੀਕੇਸ਼ਨਜ਼ ਨੇ ਜੂਨ ਤਿਮਾਹੀ ਵਿੱਚ ਸ਼ਾਨਦਾਰ ਵਿੱਤੀ ਨਤੀਜੇ ਦਰਜ ਕੀਤੇ ਹਨ। ਕੰਪਨੀ ਦਾ ਸ਼ੁੱਧ ਮੁਨਾਫਾ 79 ਫੀਸਦੀ ਵਧ ਕੇ 220 ਕਰੋੜ ਰੁਪਏ ਹੋ ਗਿਆ। ਇਹ ਵਾਧਾ ਮੁੱਖ ਤੌਰ ’ਤੇ ਭੁਗਤਾਨ ਅਤੇ ਵਿੱਤੀ ਸੇਵਾਵਾਂ ਦੇ ਕਾਰੋਬਾਰ ਵਿੱਚ ਮਜ਼ਬੂਤ ਵਾਧੇ ਕਾਰਨ ਹੋਇਆ ਹੈ। ਇਸ ਦੌਰਾਨ ਕੰਪਨੀ ਦੀ ਕੁੱਲ ਆਮਦਨ 22 ਫੀਸਦੀ ਵਧ ਕੇ 2630 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 2159 ਕਰੋੜ ਰੁਪਏ ਸੀ। ਕੰਪਨੀ ਦੇ ਮਰਚੈਂਟ ਪੇਮੈਂਟ ਵੋਲਿਊਮ ਵਿੱਚ 31 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਫਾਇਨੈਂਸ਼ੀਅਲ ਸਰਵਿਸਿਜ਼ ਤੋਂ ਹੋਣ ਵਾਲੀ ਆਮਦਨ ਵਿੱਚ 45 ਫੀਸਦੀ ਦਾ ਇਜ਼ਾਫ਼ਾ ਹੋਇਆ। ਕੰਪਨੀ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਜੂਨ ਤਿਮਾਹੀ ਦੇ ਨਤੀਜੇ ਜਾਰੀ ਕੀਤੇ। ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਦੌਰਾਨ ਕੰਪਨੀ ਦਾ ਸੰਚਾਲਣ ਆਮਦਨ ਸਾਲਾਨਾ ਆਧਾਰ ’ਤੇ 28 ਫੀਸਦੀ ਵਧ ਕੇ 2448 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ, ਕੰਪਨੀ ਦਾ ਈ.ਬੀ.ਆਈ.ਟੀ.ਡੀ.ਏ.(Earning Before Interest, Taxes, Depreciation and Amortization)  ਵੀ ਪਿਛਲੇ ਸਾਲ ਦੇ ਮੁਕਾਬਲੇ 182 ਫੀਸਦੀ ਦੇ ਵੱਡੇ ਉਛਾਲ ਨਾਲ ਰਿਕਾਰਡ 203 ਕਰੋੜ ਰੁਪਏ ’ਤੇ ਪਹੁੰਚ ਗਿਆ। ਇਸਦੇ ਨਾਲ ਹੀ ਕੰਪਨੀ ਦਾ ਈ.ਬੀ.ਆਈ.ਟੀ.ਡੀ.ਏ. ਮਾਰਜਿਨ ਵਧ ਕੇ 8 ਫੀਸਦੀ ਹੋ ਗਿਆ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।

RELATED ARTICLES
POPULAR POSTS