10.7 C
Toronto
Tuesday, October 14, 2025
spot_img
Homeਭਾਰਤਦਿੱਲੀ ਨੂੰ ਮਿਲੀ 730 ਮੀਟਰਿਕ ਆਕਸੀਜਨ

ਦਿੱਲੀ ਨੂੰ ਮਿਲੀ 730 ਮੀਟਰਿਕ ਆਕਸੀਜਨ

ਕੇਜਰੀਵਾਲ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਹ ਧੰਨਵਾਦ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਦਿੱਲੀ ਨੂੰ ਭੇਜੀ 730 ਮੀਟਰਿਕ ਆਕਸੀਜਨ ਲਈ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਵਲੋਂ ਦਿੱਲੀ ਨੂੰ ਉਸਦੇ ਕੋਟੇ ਤੋਂ ਜ਼ਿਆਦਾ ਆਕਸੀਜਨ ਉਪਲਬਧ ਕਰਵਾਈ ਗਈ ਹੈ। ਇਸੇ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦਿੱਲੀ ਨੂੰ ਰੋਜ਼ ਇੰਨੀ ਹੀ ਮਾਤਰਾ ਵਿਚ ਆਕਸੀਜਨ ਮਿਲੇ। ਉਹਨਾਂ ਕਿਹਾ ਕਿ ਦਿੱਲੀ ਵਿਚ ਪਿਛਲੇ ਦਿਨਾਂ ਤੋਂ ਆਕਸੀਜਨ ਦੀ ਵੱਡੀ ਕਮੀ ਦੇਖੀ ਜਾ ਰਹੀ ਸੀ। ਧਿਆਨ ਰਹੇ ਕਿ ਦਿੱਲੀ ਵਿਚ ਆਕਸੀਜਨ ਦੀ ਖਪਤ 700 ਟਨ ਰੋਜ਼ਾਨਾ ਹੈ।

 

RELATED ARTICLES
POPULAR POSTS