9.5 C
Toronto
Tuesday, October 14, 2025
spot_img
Homeਭਾਰਤ‘ਬੰਦੇ ਭਾਰਤ’ ਐਕਸਪ੍ਰੈਸ ਬਲਦ ਨਾਲ ਟਕਰਾਈ

‘ਬੰਦੇ ਭਾਰਤ’ ਐਕਸਪ੍ਰੈਸ ਬਲਦ ਨਾਲ ਟਕਰਾਈ

ਗੁਜਰਾਤ ਦੇ ਅਤੁਲ ਰੇਲਵੇ ਸਟੇਸ਼ਨ ’ਤੇ ਵਾਪਰੀ ਘਟਨਾ, ਟਰੇਨ ਦਾ ਮੂਹਰਲਾ ਹਿੱਸਾ ਟੁੱਟਿਆ
ਗਾਂਧੀਨਗਰ/ਬਿਊਰੋ ਨਿਊਜ਼ : ਦੇਸ਼ ਦੀ ਸਭ ਤੋਂ ਤੇਜ਼ ਟ੍ਰੇਨ ‘ਬੰਦੇ ਭਾਰਤ’ ਐਕਸਪ੍ਰੈਸ ਅੱਜ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਗੁਜਰਾਤ ਦੇ ਅਤੁਲ ਰੇਲਵੇ ਸਟੇਸ਼ਨ ਦੇ ਨੇੜੇ ਉਦੋਂ ਵਾਪਰਿਆ ਜਦੋਂ ਮੁੰਬਈ ਤੋਂ ਗਾਂਧੀਨਗਰ ਜਾ ਰਹੀ ‘ਬੰਦੇ ਭਾਰਤ’ ਐਕਸਪ੍ਰੈਸ ਦੇ ਸਾਹਮਣੇ ਇਕ ਬਲਦ ਆ ਗਿਆ। ਬਲਦ ਨਾਲ ਟੱਕਰ ਹੋਣ ਤੋਂ ਬਾਅਦ ਟਰੇਨ ਦਾ ਮੂਹਰਲਾ ਹਿੱਸਾ ਟੁੱਟ ਜਦਕਿ ਕੁੱਝ ਦੇਰ ਰੁਕਣ ਤੋਂ ਬਾਅਦ ਟਰੇਨ ਫਿਰ ਤੋਂ ਰਵਾਨਾ ਹੋ ਗਈ। ਅਕਤੂਬਰ ਮਹੀਨੇ ਦੌਰਾਨ ‘ਬੰਦੇ ਭਾਰਤ’ ਐਕਸਪ੍ਰੈਸ ਹੁਣ ਤੱਕ ਵਾਰ ਪਸ਼ੂਆਂ ਨਾਲ ਟਕਰਾ ਚੁੱਕੀ ਹੈ। ਮੀਡੀਆ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਇਹ ਘਟਨਾ ਅੱਜ ਸਵੇਰੇ 8 ਵਜ ਕੇ 17 ਮਿੰਟ ’ਤੇ ਵਾਪਰੀ। ਘਟਨਾ ਤੋਂ ਬਾਅਦ ਟਰੇਨ 26 ਮਿੰਟ ਤੱਕ ਸਟੇਸ਼ਨ ’ਤੇ ਰੁਕੀ ਰਹੀ, ਜਿਸ ਤੋਂ ਬਾਅਦ ਮੁੜ ਉਸ ਨੂੰ ਰਵਾਨਾ ਕੀਤਾ ਗਿਆ। ਧਿਆਨ ਰਹੇ ਕਿ 22 ਦਿਨ ਪਹਿਲਾਂ 7 ਅਕਤੂਬਰ ਨੂੰ ਮੁੰਬਈ ਸੈਂਟਰਲ-ਗ੍ਰਾਂਧੀਨਗਰ ‘ਬੰਦੇ ਭਾਰਤ’ ਐਕਸਪ੍ਰੈਸ ਵੀ ਪਸ਼ੂ ਨਾਲ ਟਕਰਾ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਗਾਂਧੀ ਨਗਰ ਤੋਂ ਜਾਂਦੇ ਸਮੇਂ ਵਡੋਦਰਾ ਸਟੇਸ਼ਨ ’ਚ ਆਨੰਦ ਸਟੇਸ਼ਨ ਦੇ ਨੇੜੇ ਟਰੇਨ ਅੱਗੇ ਇਕ ਗਾਂ ਆ ਗਈ ਸੀ, ਜਿਸ ਨਾਲ ਟਰੇਨ ਦੇ ਮੂਹਰਲੇ ਹਿੱਸੇ ’ਚ ਡੈਂਟ ਪੈ ਗਿਆ ਸੀ, ਜਦਕਿ 10 ਮਿੰਟ ਰੁਕਣ ਤੋਂ ਬਾਅਦ ਟਰੇਨ ਨੂੰ ਫਿਰ ਰਵਾਨਾ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ‘ਬੰਦੇ ਭਾਰਤ’ ਐਕਸਪ੍ਰੈਸ ਅਹਿਮਦਾਬਾਦ ਰੇਲਵੇ ਸਟੇਸ਼ਨ ਨੇੜੇ ਇਕ ਮੱਝਾਂ ਦੇ ਝੁੰਡ ਨਾਲ ਟਕਰਾ ਗਈ ਸੀ ਅਤੇ ਇਸ ਹਾਦਸੇ ਦੌਰਾਨ ਚਾਰ ਮੱਝਾਂ ਮਾਰੀਆਂ ਗਈਆਂ ਸਨ।

RELATED ARTICLES
POPULAR POSTS