Breaking News
Home / ਭਾਰਤ / 1984 ਦਾ ਕਤਲੇਆਮ ਸੀ ਸਭ ਤੋਂ ਵੱਡੀ ਭੀੜ ਦੀ ਹਿੰਸਾ : ਰਾਜਨਾਥ ਸਿੰਘ

1984 ਦਾ ਕਤਲੇਆਮ ਸੀ ਸਭ ਤੋਂ ਵੱਡੀ ਭੀੜ ਦੀ ਹਿੰਸਾ : ਰਾਜਨਾਥ ਸਿੰਘ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਾਂ ਵਿਚ ਹੋ ਰਹੀਆਂ ਭੀੜ ਦੀ ਹਿੰਸਾ ਦੀਆਂ ਘਟਨਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਘੇਰਨ ਵਿਚ ਲੱਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਵਿਚ ਹੋਏ ਕਤਲੇਆਮ ਦੀ ਯਾਦ ਦਿਵਾ ਕੇ ਗ੍ਰਹਿ ਮੰਤਰੀ ਨੇ ਅਸਹਿਜ਼ ਕਰ ਦਿੱਤਾ। ਹਿੰਦੂ ਤਾਲਿਬਾਨ ਅਤੇ ਹਿੰਦੂ ਪਾਕਿਸਤਾਨ ਵਰਗੀ ਟਿੱਪਣੀ ਕਰਨ ਵਾਲਿਆਂ ‘ਤੇ ਵੀ ਉਹ ਜੰਮ ਕੇ ਵਰ੍ਹੇ। ਉਨ੍ਹਾਂ ਸਵਾਲ ਵੀ ਕੀਤਾ, ਕੀ ਉਨ੍ਹਾਂ ਨੂੰ ਦੇਸ਼ ਵਿਚ ਤਦ ਤਾਲਿਬਾਨ ਵਿਖਾਈ ਨਹੀਂ ਦਿੰਦਾ ਹੈ, ਜਦੋਂ ਕੇਰਲ ਵਿਚ ਇਕ ਅਧਿਆਪਕ ਦਾ ਉਸ ਦੇ ਵਿਦਿਆਰਥੀਆਂ ਦੇ ਸਾਹਮਣੇ ਹੱਥ ਕੱਟ ਲਿਆ ਜਾਂਦਾ ਹੈ। ਕਸ਼ਮੀਰ ਵਿਚ ਫੌਜੀਆਂ ‘ਤੇ ਹਮਲਾ ਕਰਨ ਵਾਲਿਆਂ ਦੇ ਸਮਰਥਨ ਵਿਚ ਜਸ਼ਨ ਮਨਾਇਆ ਜਾਂਦਾ ਹੈ। ਸੰਸਦ ਵਿਚ ਹਮਲਾ ਕਰਨ ਵਾਲੇ ਪ੍ਰਤੀ ਹਮਦਰਦੀ ਵਿਖਾਈ ਜਾਂਦੀ ਹੈ।
ਭੀੜ ਦੀ ਹਿੰਸਾ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਮੁੱਦਾ ਬਣਾਇਆ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਇਸ ਸਰਕਾਰ ‘ਚ ਗਰੀਬਾਂ ਅਤੇ ਪਛੜਿਆਂ ਨੂੰ ਸੁਰੱਖਿਆ ਨਹੀਂ ਮਿਲ ਰਹੀ ਬਲਕਿ ਸਰਕਾਰ ਦੇ ਮੰਤਰੀ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਹਾਰ ਪਾ ਕੇ ਸਵਾਗਤ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਚੁੱਪ ਰਹਿੰਦੇ ਹਨ। ਜਵਾਬ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਆਇਆ। ਉਨ੍ਹਾਂ ਨੇ ਸਿੱਧੇ ਰਾਜੀਵ ਗਾਂਧੀ ਦੇ ਕਾਲ ਦੀ ਯਾਦ ਦਿਵਾ ਦਿੱਤੀ ਅਤੇ ਕਿਹਾ ਕਿ 1984 ਵਿਚ ਸਿੱਖਾਂ ਨੂੰ ਜਿਸ ਤਰ੍ਹਾਂ ਮਾਰਿਆ ਗਿਆ ਉਹ ਭੀੜ ਦੀ ਹਿੰਸਾ ਦੀ ਸਭ ਤੋਂ ਵੱਡੀ ਘਟਨਾ ਸੀ। ਦੱਸਣ ਦੀ ਲੋੜ ਨਹੀਂ ਕਿ ਭਾਜਪਾ ਇਹ ਯਾਦ ਦਿਵਾਉਣ ਤੋਂ ਪਿੱਛੇ ਨਹੀਂ ਹਟਦੀ ਕਿ ਉਹ ਘਟਨਾ ਰਾਜੀਵ ਗਾਂਧੀ ਦੇ ਹੀ ਇਕ ਬਿਆਨ ਦੇ ਬਾਅਦ ਹੋਈ ਸੀ। ਰਾਜਨਾਥ ਸਿੰਘ ਨੇ ਰਾਜੀਵ ਗਾਂਧੀ ਦੇ ਉਸ ਬਿਆਨ ਦੀ ਵੀ ਯਾਦ ਦਿਵਾਈ ਜਿਸ ਵਿਚ ਉਨ੍ਹਾਂ ਸੰਸਦ ਅੰਦਰ ਭਾਜਪਾ ਦੇ ਦੋ ਮੈਂਬਰਾਂ ਦੀ ਮੌਜੂਦਗੀ ‘ਤੇ ਵਿਅੰਗ ਕੱਸਿਆ ਸੀ। ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨੂੰ ਗਲੇ ਮਿਲਣ ਨੂੰ ਲੈ ਕੇ ਵਿਅੰਗ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਵਿਹਾਰ ਵਿਖਾਉਂਦਾ ਹੈ ਕਿ ਉਨ੍ਹਾਂ ਨੇ ਸੰਸਦ ਨੂੰ ਚਿਪਕੋ ਅੰਦੋਲਨ ਵਿਚ ਬਦਲ ਦਿੱਤਾ। ਬੇਭਰੋਸਗੀ ਮਤੇ ਨੂੰ ਅਵਿਵਹਾਰਕ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਵਲੋਂ ਕਦੇ ਵੀ ਅਜਿਹਾ ਪ੍ਰਸਤਾਵ ਨਹੀਂ ਲਿਆਂਦਾ ਗਿਆ ਕਿਉਂਕਿ ਸਾਨੂੰ ਪਤਾ ਸੀ ਕਿ ਸਰਕਾਰ ਕੋਲ ਬਹੁਮਤ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …