ਚੀਫ ਜਸਟਿਸ ਨੇ ਇਸ ਨੂੰ ਦੱਸਿਆ ਭਿਆਨਕ ਘਟਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਪੀ ਦੇ ਹਾਥਰਸ ਜ਼ਿਲ੍ਹੇ ਵਿਚ ਪਿਛਲੇ ਦਿਨੀ ਹੋਏ ਸਮੂਹਕ ਜਬਰ ਜਨਾਹ ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਚੀਫ ਜਸਟਿਸ ਐਸ.ਏ. ਬੋਬਡੇ ਨੇ ਇਸ ਘਟਨਾ ਨੂੰ ਭਿਆਨਕ ਦੱਸਦਿਆਂ ਯੂਪੀ ਸਰਕਾਰ ਨੂੰ ਪੁੱਛਿਆ ਕਿ ਪੀੜਤ ਪਰਿਵਾਰ ਅਤੇ ਗਵਾਹਾਂ ਦੀ ਸੁਰੱਖਿਆ ਲਈ ਕੀ ਕਰ ਰਹੇ ਹੋ। ਚੀਫ ਜਸਟਿਸ ਨੇ ਇਸ ਸਬੰਧੀ ਹਲਫੀਆ ਬਿਆਨ ਮੰਗਿਆ ਅਤੇ ਕਿਹਾ ਕਿ ਅਗਲੇ ਹਫਤੇ ਇਸ ਮਾਮਲੇ ‘ਤੇ ਫਿਰ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਯੂਪੀ ਸਰਕਾਰ ਵਲੋਂ ਅਦਾਲਤ ‘ਚ ਇਕ ਹਲਫੀਆ ਬਿਆਨ ਦਿੱਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪੀੜਤਾ ਦਾ ਸਸਕਾਰ ਇਸ ਲਈ ਰਾਤ ਨੂੰ ਕਰ ਦਿੱਤਾ ਗਿਆ ਸੀ, ਕਿਉਂਕਿ ਅਗਲੇ ਦਿਨ ਹਿੰਸਾ ਭੜਕਣ ਦਾ ਖਦਸ਼ਾ ਸੀ। ਧਿਆਨ ਰਹੇ ਕਿ ਯੂਪੀ ਸਰਕਾਰ ਤਾਂ ਇਹ ਵੀ ਕਹਿ ਰਹੀ ਹੈ ਕਿ ਗੈਂਗਰਪ ਦੀ ਘਟਨਾ ਹੋਈ ਹੀ ਨਹੀਂ ਹੈ।
Check Also
ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ ਜਸਟਿਸ ਵਜੋਂ ਚੁੱਕੀ ਸਹੁੰ
ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਦਾ ਰਹੇਗਾ ਕਾਰਜਕਾਲ ਨਵੀਂ ਦਿੱਲੀ : ਜਸਟਿਸ ਸੰਜੀਵ ਖੰਨਾ …