5.3 C
Toronto
Wednesday, March 25, 2026
spot_img
Homeਭਾਰਤਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਤਿੰਨ ਅਧਿਆਪਕਾਂ ਦਾ ਸਨਮਾਨ

ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਤਿੰਨ ਅਧਿਆਪਕਾਂ ਦਾ ਸਨਮਾਨ

ਦੇਸ਼ ਭਰ ਦੇ 75 ਅਧਿਆਪਕਾਂ ਨੂੰ ਨਵੀਂ ਦਿੱਲੀ ਵਿੱਚ ਮਿਲਿਆ ਕੌਮੀ ਐਵਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਦਾ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਕੌਮੀ ਅਧਿਆਪਕ ਐਵਾਰਡ ਨਾਲ ਸਨਮਾਨ ਕੀਤਾ ਗਿਆ।
ਇਨ੍ਹਾਂ ਵਿਚੋਂ 50 ਸਕੂਲਾਂ ਦੇ ਅਧਿਆਪਕ, 13 ਉਚ ਸਿੱਖਿਆ ਵਿਭਾਗ ਤੇ 12 ਮਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪਰਨਿਓਰਸ਼ਿਪ ਦੇ ਅਧਿਆਪਕ ਹਨ।
ਇਨ੍ਹਾਂ ਵਿਚੋਂ ਪੰਜਾਬ ਦੇ ਤਿੰਨ ਅਧਿਆਪਕਾਂ ਨੂੰ ਇਸ ਵਾਰ ਕੌਮੀ ਅਧਿਆਪਕ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਨ੍ਹਾਂ ਵਿਚੋਂ ਅੰਮ੍ਰਿਤਪਾਲ ਸਿੰਘ ਤੇ ਭੁਪਿੰਦਰ ਗੋਗੀਆ ਨੂੰ ਕੌਮੀ ਸਕੂਲੀ ਐਵਾਰਡ ਜਦਕਿ ਡਾ.ਆਸ਼ੀਸ਼ ਬਾਲਦੀ ਨੂੰ ਉਚ ਸਿੱਖਿਆ ਦਾ ਕੌਮੀ ਅਧਿਆਪਕ ਐਵਾਰਡ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛਪਾਰ, ਪੱਖੋਵਾਲ, ਲੁਧਿਆਣਾ ਵਿਚ ਕੰਪਿਊਟਰ ਅਧਿਆਪਕ ਹੈ। ਉਸ ਨੇ ਕੰਪਿਊਟਰ ਵਿਗਿਆਨ ‘ਤੇ ਚਾਰ ਪੁਸਤਕਾਂ ਲਿਖੀਆਂ। ਦੂਜੇ ਪਾਸੇ ਭੁਪਿੰਦਰ ਕੌਰ ਗੋਗੀਆ ਸਤ ਪਾਲ ਮਿੱਤਲ ਸਕੂਲ ਲੁਧਿਆਣਾ ਦੀ ਪ੍ਰਿੰਸੀਪਲ ਹੈ।
ਉਨ੍ਹਾਂ 1991 ਵਿੱਚ ਅਧਿਆਪਕ ਵਜੋਂ ਕਰੀਅਰ ਸ਼ੁਰੂ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਪ੍ਰੋਫੈਸਰ ਆਸ਼ੀਸ਼ ਬਾਲਦੀ ਨੇ ਵੀ ਉਚ ਸਿੱਖਿਆ ਵਿਚ ਕਈ ਮਾਅਰਕੇ ਮਾਰੇ ਹਨ। ਗੌਰਤਲਬ ਹੈ ਕਿ ਇਸ ਸਾਲ ਉੱਚ ਸਿੱਖਿਆ ਦੇ ਸਿਰਫ 13 ਅਧਿਆਪਕਾਂ ਦੀ ਕੌਮੀ ਐਵਾਰਡ ਲਈ ਚੋਣ ਕੀਤੀ ਗਈ ਹੈ।

 

RELATED ARTICLES
POPULAR POSTS