22.6 C
Toronto
Thursday, July 16, 2026
spot_img
Homeਭਾਰਤਰਿਜ਼ਰਵ ਬੈਂਕ ਨੇ ਮੰਨਿਆ ਕਿ ਨੋਟਬੰਦੀ ਕਾਰਨ ਪੇਂਡੂ ਖੇਤਰਾਂ ਨੂੰ ਜ਼ਿਆਦਾ ਸਮੱਸਿਆ

ਰਿਜ਼ਰਵ ਬੈਂਕ ਨੇ ਮੰਨਿਆ ਕਿ ਨੋਟਬੰਦੀ ਕਾਰਨ ਪੇਂਡੂ ਖੇਤਰਾਂ ਨੂੰ ਜ਼ਿਆਦਾ ਸਮੱਸਿਆ

rbiਪੇਂਡੂ ਖੇਤਰਾਂ ਦੀਆਂ ਬ੍ਰਾਂਚਾਂ ਵਿਚ 40 ਫੀਸਦੀ ਨਕਦੀ ਭੇਜਣ ਲਈ ਕਿਹਾ
ਮੁੰਬਈ/ਬਿਊਰੋ ਨਿਊਜ਼
ਰਿਜ਼ਰਵ ਬੈਂਕ ਨੇ ਮੰਨਿਆ ਹੈ ਕਿ ਪੇਂਡੂ ਖੇਤਰਾਂ ਵਿੱਚ ਨਕਦੀ ਦੀ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਹੀ ਆਰ.ਬੀ.ਆਈ. ਨੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਆਪਣੀਆਂ ਪੇਂਡੂ ਖੇਤਰਾਂ ਵਿਚਲੀਆਂ ਬ੍ਰਾਂਚਾਂ ਵਿੱਚ ਘੱਟੋ-ਘੱਟ 40 ਫੀਸਦੀ ਨਕਦੀ ਭੇਜੀ ਜਾਵੇ। ਆਰ.ਬੀ.ਆਈ. ਨੇ ਅੱਜ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੇਂਡੂ ਖੇਤਰਾਂ ਵਿੱਚ ਨੋਟਾਂ ਦੀ ਸਪਲਾਈ ਢੁਕਵੀਂ ਨਹੀਂ ਹੈ। ਇਸ ਨਾਲ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇਸ ਲਈ ਸਾਰੇ ਬੈਂਕ ਆਪਣੀਆਂ ਪੇਂਡੂ ਸ਼ਖਾਵਾਂ ਵਿੱਚ 40 ਫੀਸਦੀ ਨਕਦੀ ਭੇਜਣ।
ਜ਼ਿਕਰਯੋਗ ਹੈ ਕਿ ਨੋਟਬੰਦੀ ਦਾ ਸਭ ਤੋਂ ਵੱਧ ਅਸਰ ਪੇਂਡੂ ਖੇਤਰਾਂ ਵਿੱਚ ਹੀ ਪਿਆ ਹੈ। ਪਿੰਡਾਂ ਵਿੱਚ ਇੱਕ ਤਾਂ ਏਟੀਐਮ ਨਹੀਂ ਤੇ ਦੂਜਾ ਇੱਥੇ ਜ਼ਿਆਦਾਤਰ ਲੈਣ-ਦੇਣ ਨਕਦੀ ਰਾਹੀਂ ਹੀ ਹੁੰਦਾ ਹੈ। ਹੁਣ ਸ਼ਹਿਰਾਂ ਵਿੱਚ ਹਾਲਤ ਸੁਧਰਣ ਲੱਗੀ ਹੈ ਪਰ ਪਿੰਡਾਂ ਵਿੱਚ ਅਜੇ ਵੀ ਖੱਜਲ-ਖੁਆਰੀ ਜਾਰੀ ਹੈ।

RELATED ARTICLES
POPULAR POSTS