ਕਿਹਾ – ਭਾਜਪਾ ਹੁਣ ਆਪਣਾ ਚੋਣ ਨਿਸ਼ਾਨ ਬੁਲਡੋਜ਼ਰ ਰੱਖ ਲਵੇ
ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਵਿਚ ਵੀ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਚੋਣਾਂ ਵਿਚ ਕੁਝ ਹੀ ਮਹੀਨਿਆਂ ਦਾ ਸਮਾਂ ਬਚਿਆ ਹੈ। ਇਕ ਪਾਸੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਲੀਗੜ੍ਹ ਵਿਚ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ, ਤਾਂ ਦੂਜੇ ਪਾਸੇ ਲਖਨਊ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਅਖਿਲੇਸ਼ ਯਾਦਵ ਨੇ ਕਿਹਾ ਕਿ ਯੋਗੀ ਸਰਕਾਰ ਦੇ ਸਿਰਫ 4-5 ਮਹੀਨੇ ਬਚੇ ਹਨ ਅਤੇ ਇਨ੍ਹਾਂ ਨੇ ਜੋ ਕਰਨਾ ਹੈ ਕਰ ਲੈਣ। ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਯੂਪੀ ਵਿਚ ਅਗਲੀ ਸਰਕਾਰ ਸਮਾਜਵਾਦੀ ਪਾਰਟੀ ਦੀ ਹੀ ਬਣੇਗੀ। ਅਖਿਲੇਸ਼ ਯਾਦਵ ਨੇ ਕਿਹਾ ਕਿ ਯੂਪੀ ਵਿਚ ਭਾਜਪਾ ਦਾ ਸਫਾਇਆ ਹੋਣ ਜਾ ਰਿਹਾ ਹੈ ਅਤੇ ਭਾਜਪਾ ਨੂੰ ਆਪਣੀ ਸਰਕਾਰ ਦਾ ਹਾਲ ਪਤਾ ਹੈ, ਇਸ ਲਈ ਹੀ ਪਾਰਟੀ ਮੁਖੀ ਦੀ ਭਾਸ਼ਾ ਬਦਲ ਰਹੀ ਹੈ। ਅਖਿਲੇਸ਼ ਨੇ ਕਿਹਾ ਕਿ ਯੂਪੀ ਦੀ ਯੋਗੀ ਸਰਕਾਰ ਗਰੀਬਾਂ ਦੀਆਂ ਝੌਂਪੜੀਆਂ ਤੋੜ ਰਹੀ ਹੈ ਅਤੇ ਹੁਣ ਸਰਕਾਰ ਨੂੰ ਆਪਣਾ ਚੋਣ ਨਿਸ਼ਾਨ ਵੀ ਬੁਲਡੋਜ਼ਰ ਹੀ ਰੱਖ ਲੈਣਾ ਚਾਹੀਦਾ ਹੈ।