15 C
Toronto
Monday, August 24, 2026
spot_img
Homeਭਾਰਤਵਿਸਤਾਰਾ ਅਤੇ ਏਅਰ ਇੰਡੀਆ ਦਾ ਰਲੇਵਾਂ ਕਰੇਗਾ ਟਾਟਾ ਗਰੁੱਪ

ਵਿਸਤਾਰਾ ਅਤੇ ਏਅਰ ਇੰਡੀਆ ਦਾ ਰਲੇਵਾਂ ਕਰੇਗਾ ਟਾਟਾ ਗਰੁੱਪ

ਵਿਸਤਾਰਾ ਅਤੇ ਏਅਰ ਇੰਡੀਆ ਦਾ ਰਲੇਵਾਂ ਕਰੇਗਾ ਟਾਟਾ ਗਰੁੱਪਨਵੀਂ ਦਿੱਲੀ : ਟਾਟਾ ਗਰੁੱਪ ਨੇ ਵਿਸਤਾਰਾ ਏਅਰਲਾਈਨਜ਼ ਦੇ ਏਅਰ ਇੰਡੀਆ ਵਿਚ ਰਲੇਵੇਂ ਦਾ ਐਲਾਨ ਕੀਤਾ ਹੈ। ਜਦਕਿ ਸਿੰਗਾਪੁਰ ਏਅਰਲਾਈਨਜ਼ ਇਸ ਸੌਦੇ ਤਹਿਤ ਏਅਰ ਇੰਡੀਆ ਵਿਚ 25.1 ਫ਼ੀਸਦ ਹਿੱਸੇਦਾਰੀ ਖ਼ਰੀਦੇਗਾ। ਇਸ ਸੌਦੇ ਤਹਿਤ ਏਅਰ ਇੰਡੀਆ ਦੇਸ਼ ਦੀ ਸਭ ਤੋਂ ਵੱਡੀ ਕੌਮਾਂਤਰੀ ਪੱਧਰ ਦੀ ਏਅਰਲਾਈਨ ਬਣ ਜਾਵੇਗੀ।
ਘਰੇਲੂ ਪੱਧਰ ਉਤੇ ਇਹ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਹੋਵੇਗੀ। ਇਹ ਰਲੇਵਾਂ ਮਾਰਚ 2024 ਤੱਕ ਮੁਕੰਮਲ ਹੋਵੇਗਾ। ਹਾਲਾਂਕਿ ਪਹਿਲਾਂ ਰੈਗੂਲੇਟਰੀ ਮਨਜ਼ੂਰੀਆਂ ਦੀ ਲੋੜ ਪਵੇਗੀ। ਫਿਲਹਾਲ ਟਾਟਾ ਗਰੁੱਪ ਦੀ ਵਿਸਤਾਰਾ ਵਿਚ 51 ਫੀਸਦ ਹਿੱਸੇਦਾਰੀ ਹੈ ਤੇ ਬਾਕੀ ਹਿੱਸਾ ਸਿੰਗਾਪੁਰ ਏਅਰਲਾਈਨਜ਼ ਕੋਲ ਹੈ। ਸਿੰਗਾਪੁਰ ਏਅਰਲਾਈਨਜ਼ ਨੇ ਕਿਹਾ ਹੈ ਕਿ ਉਹ ਏਅਰ ਇੰਡੀਆ ਵਿਚ 2058.5 ਕਰੋੜ ਰੁਪਏ ਨਿਵੇਸ਼ ਕਰਨਗੇ।

 

RELATED ARTICLES
POPULAR POSTS