ਅਮਿਤਾਬ ਬੱਚਨ, ਪੇ੍ਰਮ ਚੋਪੜਾ ਸਮੇਤ ਹੋਰ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਰਹੀਆਂ ਮੌਜੂਦ
ਮੰੁਬਈ/ਬਿਊਰੋ ਨਿਊਜ਼ : ਮਸ਼ਹੂਰ ਐਕਟਰ ਅਤੇ ਡਾਇਰੈਕਟਰ ਮਨੋਜ ਕੁਮਾਰ ਦਾ ਅੱਜ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮੰੁਬਈ ਸਥਿਤ ਪਵਨਹੰਸ ਸ਼ਮਸ਼ਾਨਘਾਟ ’ਚ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਤਿਰੰਗੇ ’ਚ ਲਪੇਟ ਕੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਕੁਣਾਲ ਗੋਸਵਾਮੀ ਵੱਲੋਂ ਉਨ੍ਹਾਂ ਦੀ ਚਿਤਾ ਨੂੰ ਮੁਖਅਗਨੀ ਦਿੱਤੀ ਗਈ। ਮਨੋਜ ਕੁਮਾਰ ਦੇ ਅੰਤਿਮ ਸਸਕਾਰ ਸਮੇਂ ਪ੍ਰੇਮ ਚੋਪੜਾ, ਸਲੀਮ ਖਾਨ, ਸੁਭਾਸ਼ ਘਈ, ਅਮਿਤਾਬ ਬੱਚਨ, ਅਭਿਸ਼ੇਕ ਬਚਨ ਸਮੇਤ ਹੋਰ ਵੱਡੀਆਂ ਫਿਲਮੀ ਹਸਤੀਆਂ ਮੋਜੂਦ ਸਨ। ਧਿਆਨ ਰਹੇ ਕਿ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦਾ ਲੰਘੇ ਕੱਲ੍ਹ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਮੰੁਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਦੇਸ਼ ਭਗਤੀ ਦੇ ਫਿਲਮਾਂ ਬਣਾਉਣ ਕਾਰਨ ਉਨ੍ਹਾਂ ਨੂੰ ਭਾਰਤ ਕੁਮਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਵੱਲੋਂ ਉਪਕਾਰ, ਪੂਰਬ-ਪੱਛਮ, ਕ੍ਰਾਂਤੀ, ਰੋਟੀ-ਕੱਪੜਾ ਔਰ ਮਕਾਨ ਵਰਗੀਆਂ ਕਾਮਯਾਬ ਫ਼ਿਲਮਾਂ ਵਿਚ ਕੰਮ ਕੀਤਾ ਗਿਆ। ਮਨੋਜ ਕੁਮਾਰ ਦੇ ਅਚਾਨਕ ਵਿਛੋੜਾ ਦੇਣ ਜਾਣ ਕਾਰਨ ਫ਼ਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …