ਡੇਵਿਡ ਲੈਮੀ ਨੇ ਕਿਹਾ : ਸੱਤਾ ’ਚ ਆਏ ਤਾਂ ਭਾਰਤ ਨਾਲ ਵਪਾਰ ਵਧਾਵਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿ੍ਰਟੇਨ ਦੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਡੇਵਿਡ ਲੈਮੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ਭਾਰਤ ਨਾਲ ਫਰੀ ਟਰੇਡ ਐਗਰੀਮੈਂਟ ’ਤੇ ਪਹਿਲ ਦੇ ਅਧਾਰ ’ਤੇ ਕੰਮ ਕਰਨਗੇ। ਡੇਵਿਡ ਲੈਮੀ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਕੰਸਰਵੇਟਿਵ ਪਾਰਟੀ ਦੀ ਆਲੋਚਨਾ ਕੀਤੀ ਹੈ। ਡੇਵਿਡ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ 2010 ਵਿਚ ਸੱਤਾ ’ਚ ਆਈ ਸੀ, ਪਰ ਇਸ ਪਾਰਟੀ ਨੇ ਭਾਰਤ ਨਾਲ ਟਰੇਡ ਡੀਲ ਸਾਈਨ ਨਹੀਂ ਕੀਤੀ। ਡੇਵਿਡ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਨੇ ਭਾਰਤ ਨਾਲ ਰਿਸ਼ਤਿਆਂ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕੀਤੇ ਹਨ, ਪਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਜ਼ਰੂਰੀ ਕਦਮ ਨਹੀਂ ਉਠਾਏ ਗਏ।