ਭਾਰਤ ’ਚ ਲੋਕ ਸਭਾ ਦੀਆਂ 78 ਸੀਟਾਂ ਵਧਣਗੀਆਂ November 20, 2023 ਭਾਰਤ ’ਚ ਲੋਕ ਸਭਾ ਦੀਆਂ 78 ਸੀਟਾਂ ਵਧਣਗੀਆਂ 2026 ਤੋਂ ਸ਼ੁਰੂ ਹੋਵੇਗੀ ਹੱਦਬੰਦੀ ਦੀ ਪ੍ਰਕਿਰਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਦੀਆਂ ਸੀਟਾਂ ਨੂੰ ਲੈ ਕੇ ਹੱਦਬੰਦੀ ਦੀ ਪ੍ਰਕਿਰਿਆ ਦੀ ਸ਼ੁਰੂਆਤ 2026 ਤੋਂ ਹੋਵੇਗੀ। ਅਜਿਹੇ ਵਿਚ 2029 ਦੀਆਂ ਲੋਕ ਸਭਾ ਦੌਰਾਨ ਕਰੀਬ 78 ਸੀਟਾਂ ਵਧਣ ਦੀ ਸੰਭਾਵਨਾ ਹੈ। ਦੱਖਣੀ ਸੂਬਿਆਂ ਨੇ ਜਨਸੰਖਿਆ ਅਧਾਰਿਤ ਹੱਦਬੰਦੀ ਦਾ ਵਿਰੋਧ ਕੀਤਾ ਹੈ। ਇਸ ਲਈ ਸਰਕਾਰ ਅਨੁਪਾਤੀ ਅਧਾਰ ’ਤੇ ਹੱਦਬੰਦੀ ਵੱਲ ਵਧੇਗੀ, ਜਿਸ ਵਿਚ ਜਨਸੰਖਿਆ ਸਬੰਧੀ ਸੰਤੁਲਨ ਬਣਾਈ ਰੱਖਣ ਦਾ ਢਾਂਚਾ ਤਿਆਰ ਹੋ ਰਿਹਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ 2025 ਤੱਕ ਜਨਸੰਖਿਆ ਪ੍ਰੋਜੈਕਸ਼ਨ ਡੈਟਾ ਦੇ ਹਿਸਾਬ ਨਾਲ ਉਤਰ ਪ੍ਰਦੇਸ਼ ਵਿਚ 14, ਬਿਹਾਰ ਵਿਚ 11, ਛੱਤੀਸਗੜ੍ਹ ਵਿਚ 1, ਮੱਧ ਪ੍ਰਦੇਸ਼ ਵਿਚ 5, ਝਾਰਖੰਡ ਵਿਚ 1, ਰਾਜਸਥਾਨ ਵਿਚ 7 ਅਤੇ ਹਰਿਆਣਾ ਤੇ ਮਹਾਰਾਸ਼ਟਰ ਵਿਚ ਦੋ-ਦੋ ਸੀਟਾਂ ਵਧਣ ਦੀ ਸੰਭਾਵਨਾ ਹੈ। ਉਧਰ ਦੂਜੇ ਪਾਸੇ ਤਾਮਿਲਨਾਡੂ ਵਿਚ 9, ਕੇਰਲ ਨੂੰ 6, ਕਰਨਾਟਕ ਨੂੰ 2, ਆਂਧਰਾ ਪ੍ਰਦੇਸ਼ ਨੂੰ 5, ਤੇਲੰਗਾਨਾ ਨੂੰ 2, ਉੜੀਸਾ ਨੂੰ 3 ਅਤੇ ਗੁਜਰਾਤ ਨੂੰ 6 ਸੀਟਾਂ ਦਾ ਨੁਕਸਾਨ ਹੋਣ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਹੱਦਬੰਦੀ ਦੀ ਪ੍ਰਕਿਰਿਆ ਲਈ ਕਮਿਸ਼ਨ ਬਣਦਾ ਹੈ ਅਤੇ ਪਹਿਲਾਂ ਵੀ 1952, 1963, 1973 ਤੇ 2002 ਵਿਚ ਅਜਿਹੇ ਕਮਿਸ਼ਨ ਗਠਿਤ ਹੋ ਚੁੱਕੇ ਹਨ। 2023-11-20 Parvasi Chandigarh Share Facebook Twitter Google + Stumbleupon LinkedIn Pinterest