Breaking News
Home / ਭਾਰਤ / ਓਬੀਸੀ ਬੈਂਕ ‘ਚ ਹੋਇਆ ਕਰੋੜਾਂ ਰੁਪਏ ਦਾ ਘਪਲਾ

ਓਬੀਸੀ ਬੈਂਕ ‘ਚ ਹੋਇਆ ਕਰੋੜਾਂ ਰੁਪਏ ਦਾ ਘਪਲਾ

ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਵਿਰੁੱਧ ਮਾਮਲਾ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼
ਓਰੀਐਂਟਲ ਬੈਂਕ ਆਫ਼ ਕਾਮਰਸ ਵਿੱਚ ਕਰੀਬ 200 ਕਰੋੜ ਰੁਪਏ ਦੇ ਘਪਲੇ ਸਬੰਧੀ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਘਪਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਮਾਨ ਦਾ ਨਾਮ ਵੀ ਸ਼ਾਮਲ ਹੈ। ਗੁਰਪਾਲ ਸਿੰਘ ਮਾਨ ਸਿੰਭਾਵਲੀ ਸ਼ੂਗਰ ਮਿਲ ਲਿਮਟਿਡ ਦੇ ਡਿਪਟੀ ਐਮਡੀ ਹਨ। ਮਾਨ ਤੋਂ ਇਲਾਵਾ ਸੀਬੀਆਈ ਨੇ ਮਿੱਲ ਦੇ ਚੇਅਰਮੈਨ ਗੁਰਮੀਤ ਸਿੰਘ ਤੇ ਸੀਈਓ ਜੀਐਸਟੀ ਰਾਵ ਸਮੇਤ ਕਰੀਬ 10 ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਹੈ। ਇਹ ਧੋਖਾਧੜੀ ਓਬੀਸੀ ਦੀ ਮੇਰਠ ਬਰਾਂਚ ਵਿੱਚ 2011 ਵਿੱਚ ਤੇ ਫਿਰ 2015 ਵਿੱਚ ਕੀਤੀ ਗਈ। ਸੀਬੀਆਈ ਨੇ ਦਿੱਲੀ ਤੇ ਯੂਪੀ ਵਿੱਚ ਕਈ ਜਗ੍ਹਾ ਉੱਤੇ ਛਾਪੇਮਾਰੀ ਕੀਤੀ। ਸਿੰਭਾਵਲੀ ਸ਼ੂਗਰ ਮਿੱਲ ਦੇਸ਼ ਦੀਆਂ ਸਭ ਤੋਂ ਵੱਡੀਆਂ ਸ਼ੂਗਰ ਕੰਪਨੀਆਂ ਵਿੱਚੋਂ ਹੈ। ਬੈਂਕ ਅਨੁਸਾਰ ਸਿੰਭਾਵਲੀ ਸ਼ੂਗਰ ਨੇ 2011 ਵਿੱਚ 14. 859 ਕਰੋੜ ਰੁਪਏ ਦਾ ਕਰਜ਼ ਲਿਆ ਸੀ। ਇਹ ਪੈਸੇ 5,762 ਗੰਨਾ ਕਿਸਾਨਾਂ ਨੂੰ ਇੱਕ ਯੋਜਨਾ ਤਹਿਤ ਵੰਡੇ ਜਾਣੇ ਸੀ, ਪਰ ਇਸ ਕੰਪਨੀ ਨੇ ਪੈਸੇ ਕਿਸਾਨਾਂ ਨੂੰ ਦੇਣ ਦੀ ਥਾਂ ਨਿੱਜੀ ਤੌਰ ‘ਤੇ ਖਰਚ ਲਏ ਸਨ।

Check Also

ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਕੀਤਾ ਸੰਬੋਧਨ

ਕਿਹਾ : ਵਿਕਸਤ ਭਾਰਤ ਦਾ ਟੀਚਾ ਮੁਸ਼ਕਲ ਲੱਗ ਸਕਦੈ, ਪਰ ਨਾਮੁਮਕਿਨ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ …