HomeਕੈਨੇਡਾFrontਵਿਸਤਾਰਾ ਜਹਾਜ਼ ’ਚ ਬੰਗਲਾਦੇਸ਼ੀ ਨਾਗਰਿਕ ਨੇ ਏਅਰ ਹੋਸਟੈੱਸ ਨਾਲ ਕੀਤੀ ਬਦਤਮੀਜ਼ੀ
ਵਿਸਤਾਰਾ ਜਹਾਜ਼ ’ਚ ਬੰਗਲਾਦੇਸ਼ੀ ਨਾਗਰਿਕ ਨੇ ਏਅਰ ਹੋਸਟੈੱਸ ਨਾਲ ਕੀਤੀ ਬਦਤਮੀਜ਼ੀ
ਵਿਸਤਾਰਾ ਜਹਾਜ਼ ’ਚ ਬੰਗਲਾਦੇਸ਼ੀ ਨਾਗਰਿਕ ਨੇ ਏਅਰ ਹੋਸਟੈੱਸ ਨਾਲ ਕੀਤੀ ਬਦਤਮੀਜ਼ੀ
ਮੁੰਬਈ ਪੁਲਿਸ ਨੇ ਆਰੋਪੀ ਨੂੰ ਕੀਤਾ ਗਿ੍ਰਫਤਾਰ
ਮੁੰਬਈ/ਬਿਊਰੋ ਨਿਊਜ਼
ਬੰਗਲਾਦੇਸ਼ ਦੇ ਇਕ ਨਾਗਰਿਕ ਨੂੰ ਵਾਇਆ ਮੁੰਬਈ, ਮਸਕਟ-ਢਾਕਾ ਉਡਾਣ ਵਿੱਚ ਸਵਾਰ ਮਹਿਲਾ ਫਲਾਈਟ ਅਟੈਂਡੈਂਟ ਨਾਲ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਦੇ ਆਰੋਪ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਘਟਨਾ ਵੀਰਵਾਰ ਤੜਕੇ ਵਿਸਤਾਰਾ ਜਹਾਜ਼ ਦੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਤੋਂ ਕੁਝ ਸਮਾਂ ਪਹਿਲਾਂ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 30 ਸਾਲਾਂ ਦਾ ਮੁਹੰਮਦ ਦੁਲਾਲ ਨਾਮ ਦਾ ਵਿਅਕਤੀ ਵਿਸਤਾਰਾ ਫਲਾਈਟ ਵਿੱਚ ਮਸਕਟ ਤੋਂ ਮੁੰਬਈ ਦੇ ਰਸਤੇ ਢਾਕਾ ਜਾ ਰਿਹਾ ਸੀ। ਜਹਾਜ਼ ਦੇ ਮੁੰਬਈ ਵਿੱਚ ਉਤਰਨ ਤੋਂ ਅੱਧਾ ਘੰਟਾ ਪਹਿਲਾਂ ਮੁਹੰਮਦ ਦੁਲਾਲ ਆਪਣੀ ਸੀਟ ਤੋਂ ਉੱਠਿਆ ਤੇ ਉਸ ਨੇ ਮਹਿਲਾ ਫਲਾਈਟ ਅਟੈਂਡੈਂਟ ਨਾਲ ਬਦਤਮੀਜ਼ੀ ਕੀਤੀ। ਮੁਲਜ਼ਮ ਨੇ ਜਹਾਜ਼ ਦੇ ਕਪਤਾਨ ਦੀ ਗੱਲ ਵੀ ਨਹੀਂ ਸੁਣੀ। ਇਸਦੇ ਚੱਲਦਿਆਂ ਮੁੰਬਈ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਮੁਲਜ਼ਮ ਨੂੰ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਸ ਨੂੰ ਸਹਾਰ ਪੁਲਿਸ ਸਟੇਸ਼ਨ ਲੈ ਗਈ ਤੇ ਉਥੋਂ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ।