5 C
Toronto
Friday, November 21, 2025
spot_img
Homeਭਾਰਤਪੂਰਨ ਸਿੰਘ ਪਾਂਧੀ ਦੇ ਸਫ਼ਲ ਜੀਵਨ ਦਾ ਸਾਜ਼ਿੰਦਾ ਤੇ ਸੰਜੀਦਾ ਬ੍ਰਿਤਾਂਤ -...

ਪੂਰਨ ਸਿੰਘ ਪਾਂਧੀ ਦੇ ਸਫ਼ਲ ਜੀਵਨ ਦਾ ਸਾਜ਼ਿੰਦਾ ਤੇ ਸੰਜੀਦਾ ਬ੍ਰਿਤਾਂਤ – ‘ਮੇਰੀਆਂ ਜੀਵਨ ਯਾਦਾਂ’

ਡਾ. ਸੁਖਦੇਵ ਸਿੰਘ ਝੰਡ
ਪੂਰਨ ਸਿੰਘ ਪਾਂਧੀ ਬਹੁ-ਪੱਖੀ ਸ਼ਖਸੀਅਤ ਤੇ ਬਹੁ-ਵਿਧਾਈ ਲੇਖਕ ਹਨ। ਹੁਣ ਤੱਕ ਉਹ ਡੇਢ ਦਰਜਨ ਦੇ ਕਰੀਬ ਆਪਣੀਆਂ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾ ਚੁੱਕੇ ਹਨ ਅਤੇ 92 ਸਾਲਾਂ ਦੀ ਉਮਰ ‘ਚ ਉਨ÷ ਾਂ ਦੀ ਕਲਮ ਅਜੇ ਵੀ ਓਸੇ ਤਰ÷ ਾਂ ਤੇਜ਼ੀ ਨਾਲ ਚੱਲ ਰਹੀ ਹੈ। ਕਿੱਤੇ ਵਜੋਂ, ਉਹ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਅਧਿਆਪਕ ਰਹੇ ਹਨ ਅਤੇ ਸਤੰਬਰ 1991 ਵਿੱਚ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਕੈਨੇਡਾ ਆ ਕੇ ਬਰੈਂਪਟਨ ਆਪਣੇ ਬੇਟੇ ਕੋਲ ਰਹਿ ਰਹੇ ਹਨ। ਸੁਯੋਗ ਤੇ ਨਿਪੁੰਨ ਅਧਿਆਪਕ ਹੋਣ ਦੇ ਨਾਲ ਨਾਲ ਉਹ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਵਾਲੇ ਪਾਠੀ ਤੇ ਖੋਜੀ, ਸੰਗੀਤ-ਪ੍ਰੇਮੀ ਤੇ ਵੱਖ-ਵੱਖ ਰਾਗਾਂ ਦੇ ਆਧਾਰਿਤ ਕਲਾਸੀਕਲ ਕੀਰਤਨ ਕਰਨ ਵਾਲੇ ਸੁਰੀਲੇ ਰਾਗੀ, ਵਾਇਲਨ, ਦਿਲਰੁਬਾ ਤੇ ਹੋਰ ਕਈ ਤੰਤੀ-ਸਾਜ਼ਾਂ ਦੇ ਸਾਜ਼ਿੰਦੇ, ਵਧੀਆ ਬੁਲਾਰੇ ਅਤੇ ਮਿਲਾਪੜੇ ਇਨਸਾਨ ਹਨ।
ਮੁੱਢਲੀ ਸਿੱਖਿਆ ਉਨ÷ ਾਂ ਪਿੰਡ ਰਾਮੂੰਵਾਲਾ ਕਲਾਂ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਸੰਤ ਚੰਦਾ ਸਿੰਘ ਜੀ ਕੋਲੋਂ ਧਰਤੀ ‘ਤੇ ਉਂਗਲ਼ਾਂ ਨਾਲ ‘ੳ,ਅ,ੲ’ ਲਿਖਣ ਤੋਂ ਸ਼ੁਰੂ ਕੀਤੀ ਅਤੇ ਉਨ÷ ਾਂ ਦੇ ਕੋਲੋਂ ‘ਬਾਲ-ਉਪਦੇਸ਼’, ‘ਪੰਜ ਗ੍ਰੰਥੀ’, ‘ਦਸ ਗ੍ਰੰਥੀ’, ‘ਬਾਈ ਵਾਰਾਂ’ ‘ਭਗਤ ਬਾਣੀ’, ‘ਭਾਈ ਗੁਰਦਾਸ ਵਾਰਾਂ’ ਪੜ÷ ਨ ਤੇ ਸਿੱਧੀਆਂ ਧਾਰਨਾ ਨਾਲ ਕੀਰਤਨ ਕਰਨ ਦੀ ਜਾਚ ਸਿੱਖੀ। ਫਿਰ ਅੱਗੇ ਜਾ ਕੇ ਉਨ÷ ਾਂ ਕਲਾਸੀਕਲ ਗਾਇਕੀ ਵਿੱਚ ਡਿਪਲੋਮਾ ਹਾਸਲ ਕੀਤਾ ਅਤੇ ਸੁਰੀਲੇ ਰਾਗੀਆਂ ਵਿੱਚ ਆਪਣਾ ਨਾਂ ਦਰਜ ਕੀਤਾ। ਸੰਗੀਤ ਉਨ÷ ਾਂ ਦੇ ਲਈ ‘ਰੂਹ ਦੀ ਖ਼ੁਰਾਕ’ ਹੈ। ਉਨ÷ ਾਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਗੁਰਮਤਿ ਦੇ ਵਿਦਵਾਨ ਗਿਆਨੀ ਸ਼ੇਰ ਸਿੰਘ ਹੁਰਾਂ ਕੋਲੋਂ ਗੁਰਬਾਣੀ ਦੇ ਕੀਰਤਨ ਦੀ ਦਾਤ ਲਈ ਅਤੇ ਡੂੰਘਾਈ ਵਿੱਚ ਜਾ ਕੇ ਇਸ ਦਾ ਅਧਿਐਨ ਤੇ ਅਧਿਆਪਨ ਵੀ ਕੀਤਾ। ਸ਼ੁਰੂ ਸ਼ੁਰੂ ਵਿੱਚ ਉਨ÷ ਾਂ ਕੁਝ ਕਵਿਤਾਵਾਂ ਵੀ ਲਿਖੀਆਂ, ਪਰ ਸਟੇਜਾਂ ਤੋਂ ਕਈ ਕਵੀਆਂ ਦੀਆਂ ਕੁਝ ‘ਕੱਚੀਆਂ-ਪਿੱਲੀਆਂ’ ਕਵਿਤਾਵਾ’ ਸੁਣਨ ਤੋਂ ਬਾਅਦ ਉਨ÷ ਾਂ ਦਾ ਰੁਝਾਨ ਵਾਰਤਕ ਵੱਲ ਹੋ ਗਿਆ।
ਵਾਰਤਕ ਦੀਆਂ ਉਨ÷ ਾਂ ਦੀਆਂ ਹੁਣ ਤੀਕ 15 ਕਿਤਾਬਾਂ ਆ ਚੁੱਕੀਆਂ ਹਨ, ਜਿਨ÷ ਾਂ ਵਿੱਚ ‘ਜੀਵਨੀ ਸੰਤ ਚੰਦਾ ਸਿੰਘ’, ‘ਜੀਵਨੀ ਗਿਆਨੀ ਸ਼ੇਰ ਸਿੰਘ’, ‘ਗੁਰੂ ਅੰਗਦ ਦੇਵ ਜੀ’, ‘ਵਿਸਾਖੀ ਅਤੇ ਸਿੱਖ’, ‘ਤੇਰੀਆਂ ਗੱਲਾਂ ਤੇਰੇ ਨਾਲ਼’, ‘ਬੁਲੰਦ ਪਰਵਾਜ਼ : ਸਾਥੀ ਰਣਧੀਰ ਗਿੱਲ’, ‘ਕਿਵ ਸਚਿਆਰਾ ਹੋਈਐ’, ‘ਸਿਰ ਨੀਵਾਂ ਕਰ ਦੇਖੁ’, ‘ਜਿਨ ਮਿਲਿਆਂ ਰੂਹ ਰੌਸ਼ਨ ਹੋਵੇ’, ‘ਮੇਰੇ ਸੱਜਣ ਮੀਤ ਮੁਰਾਰੇ ਜੀਓ’, ‘ਸੰਗੀਤ ਦੀ ਦੁਨੀਆਂ’, ਆਦਿ ਪ੍ਰਮੁੱਖ ਹਨ। ਇਨ÷ ਾਂ ਤੋਂ ਇਲਾਵਾ ਉਨ÷ ਾਂ ਡਾਕਟਰੀ ਸਾਇੰਸ ਤੇ ਤਕਨਾਲੌਜੀ ਨਾਲ ਸਬੰਧਿਤ ਪੁਸਤਕ ‘ਹਰਮਨ ਦੇ ਦਿਲ ਦੀ ਕਹਾਣੀ’ ਪੰਜਾਬੀ ਤੇ ਅੰਗਰੇਜ਼ੀ ਵਿੱਚ ਲਿਖੀ ਜੋ ਉਨ÷ ਾਂ ਦੇ ਪੋਤਰੇ ਹਰਮਨ ਦਾ ਨਕਾਰਾ ਹੋਇਆ ਦਿਲ ਬਦਲਣ ਦੀ ਬਿਲਕੁਲ ਸਹੀ ਗਾਥਾ ਹੈ। ਪਾਂਧੀ ਸਾਹਿਬ ਦੀ ਬਹੁ-ਪੱਖੀ ਤੇ ਚੁੰਭਕੀ ਸ਼ਖਸੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਉਨ÷ ਾਂ ਦੇ 75ਵੇਂ ਜਨਮ-ਦਿਨ ਤੇ ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਸੰਪਾਦਿਤ ਕੀਤਾ ਗਿਆ ਅਭਿਨੰਦਨ ਗ੍ਰੰਥ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ: ਪੂਰਨ ਸਿੰਘ ਪਾਂਧੀ’ ਉਨ÷ ਾਂ ਨੂੰ ਭੇਂਟ ਕੀਤਾ ਗਿਆ, ਜਿਸ ਵਿੱਚ 47 ਪ੍ਰਮੁੱਖ ਲੇਖਕਾਂ ਵੱਲੋਂ ਪਾਂਧੀ ਜੀ ਦੀ ਸਮੁੱਚੀ ਸ਼ਖ਼ਸੀਅਤ, ਸਾਹਿਤਕ ਦੇਣ, ਸੰਗੀਤਕ ਤੇ ਸਮਾਜਿਕ ਘਾਲਣਾ ਦੇ ਵੱਖ-ਵੱਖ ਪੱਖਾਂ ਬਾਰੇ ਲਿਖੇ ਗਏ ਲੇਖ ਸ਼ਾਮਲ ਕੀਤੇ ਗਏ ਹਨ।
ਹੱਥਲੀ ਪੁਸਤਕ ‘ਮੇਰੇ ਜੀਵਨ ਦੀਆਂ ਯਾਦਾਂ’ ਜਿੱਥੇ ਪਾਂਧੀ ਸਾਹਿਬ ਦੇ ਸਫ਼ਲ ਜੀਵਨ ਦਾ ਸਾਜ਼ਿੰਦਾ ਤੇ ਸੰਜੀਦਾ ਬ੍ਰਿਤਾਂਤ ਹੈ, ਉੱਥੇ ਇਸ ਦੇ ਮੁੱਢਲੇ 30 ਪੰਨਿਆਂ (11 ਤੋਂ 40 ਤੱਕ) ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਦੇ ਪੇਂਡੂ ਸਭਿਆਚਾਰ ਦੇ ਸ਼ਾਹਕਾਰ ‘ਮੇਰਾ ਪਿੰਡ’ ਵਰਗੀ ਝਲਕ ਵੇਖੀ ਜਾ ਸਕਦੀ ਹੈ। ਇਨ÷ ਾਂ ਵਿੱਚ ਪਾਂਧੀ ਹੁਰਾਂ ਵੱਲੋਂ ਪੁਰਾਤਨ ਪਿੰਡਾਂ ਦੇ ‘ਰੰਗ-ਢੰਗ’ ਦਾ ਵਰਨਣ ਕਰਦਿਆਂ ਹੋਇਆਂ ਆਪਣੇ ਪਿੰਡ ਰਾਮੂੰਵਾਲਾ ਕਲਾਂ ਦੀ ਰੂਪ-ਰੇਖਾ, ਬਾਬਾ ਪੂਰਨ ਦਾਸ ਦੇ ਡੇਰੇ, ਪਿੰਡ-ਵਾਸੀਆਂ ; ਜੱਟਾਂ, ਦਰਜੀਆਂ, ਸੁਨਿਆਰਿਆਂ, ਪੰਡਤਾਂ, ਵਿਰਾਗੀਆਂ, ਮਿਰਾਸੀਆਂ, ਘੁਮਿਆਰਾਂ, ਰਵਿਦਾਸੀਆਂ, ਜੁਲਾਹਿਆਂ, ਝਿਊਰਾਂ, ਮਹਿਰਿਆਂ, ਲੁਹਾਰਾਂ, ਨਹੁੰ ਲਾਹੁਣ ਵਾਲੇ ‘ਰਾਜਿਆਂ’, ‘ਵਾਗੀਆਂ’, ‘ਮਜ÷ ਬੀ ਸਿੱਖਾਂ’, ‘ਹੱਟੀਆਂ’ ਤੇ ‘ਭੱਠੀਆਂ’, ਆਦਿ ਬਾਰੇ ਰੌਚਕ ਜਾਣਕਾਰੀ ਦਰਜ ਕੀਤੀ ਗਈ ਹੈ।
ਪਿੰਡ ਵਿਚਲੇ ‘ਗੁੰਮਿਆਂ ਦੀਆਂ ਕੰਧਾਂ’ ਤੇ ਕੜੀਆਂ-ਬਾਲਿਆਂ-ਲਟੈਣਾਂ ਦੀਆਂ ਛੱਤਾਂ ਵਾਲੇ ਪੁਰਾਣੇ ਕੱਚੇ ਘਰ ਦੀ ਤਫ਼ਸੀਲ ਦੇਣ ਦੇ ਨਾਲ-ਨਾਲ ਪਾਂਧੀ ਸਾਹਿਬ ਆਪਣੇ ਬਾਬੇ ਭਾਨ ਸਿੰਘ ਨੂੰ ਬਾਖ਼ੂਬੀ ਯਾਦ ਕਰਦੇ ਹਨ, ਜਿਨ÷ ਾਂ ਦੀ ‘ਬਾਹਰ’ (ਵਿਦੇਸ਼) ਦੀ ਕਮਾਈ ਦੀ ਚਾਂਦੀ ਦੇ ਰੁਪਏ ਪਾਉਣ ਵਾਲੀ ‘ਵਾਂਸਲੀ’ ਅਤੇ ‘ਅਤਰ ਦੀਆਂ ਸ਼ੀਸ਼ੀਆਂ’ ਦੀਆਂ ਨਿਸ਼ਾਨੀਆਂ ਇਸ ਘਰ ਵਿੱਚ ਸਾਂਭ ਕੇ ਰੱਖੀਆਂ ਹੋਈਆਂ ਸਨ। ਇਸ ਪੁਸਤਕ ਵਿੱਚ ਉਹ ਪਿੰਡ ਦੇ ‘ਸਤਯੁਗੀ ਸਰਦਾਰ: ਭਾਈ ਭਗਤ ਸਿੰਘ’, ‘ਨਿੱਡਰ ਤੇ ਨਿਧੜਕ ਸਰਪੰਚ: ਗੋਬਿੰਦ ਸਿੰਘ, ਆਪਣੇ ਸਾਥੀ ਅਧਿਆਪਕਾਂ ਮਾਸਟਰ ਬਹਾਦਰ ਸਿੰਘ ਗਿੱਲ ਤੇ ਸਰਕਾਰੀ ਅਧਿਆਪਕ ਯੂਨੀਅਨ ਦੇ ਨੇਤਾ ਰਣਧੀਰ ਗਿੱਲ, ‘ਮੋਗੇ ਦੇ ਮੋਤੀ’ ਬਲਵੀਰ ਸਿੰਘ ਰਾਮੂੰਵਾਲੀਆ, ‘ਸਾਈ ਫੜ÷ ੀ ਦੀ ਲਾਜ ਰੱਖਣ ਵਾਲੇ’ ਬਚਿੱਤਰ ਸਿੰਘ, ਇਮਾਨਦਾਰ ਕਲੱਰਕ ਈਸ਼ਰ ਸਿੰਘ ਚੱਢਾ, ਅਤੀ ਮਿਲਾਪੜੇ ਡਾਕਟਰ ਹਰਬੰਸ ਸਿੰਘ ਅਤੇ ਕਈ ਹੋਰਨਾਂ ਬਾਰੇ ਦਿਲਚਸਪ ਵੇਰਵੇ ਦਰਜ ਕਰਦੇ ਹਨ।
ਅਧਿਆਪਕ ਵਜੋਂ ਉਨ÷ ਾਂ ਨੇ ਆਪਣੀ ਪਹਿਲੀ ਨੌਕਰੀ ਅਣਵੰਡੇ ਪੰਜਾਬ ਦੇ ਜ਼ਿਲੇ ਰੋਹਤਕ ਦੇ ਪੱਛੜੇ ਪਿੰਡ ‘ਭੈਂਸਵਾਲ’ (ਜਿਸ ਨੂੰ ‘ਭੈਂਸਾਂ ਵਾਲਾ’ ਕਹਿਣਾ ਵਧੇਰੇ ਉਚਿਤ ਹੋਵੇਗਾ) ਦੇ ਹਾਈ ਸਕੂਲ ਤੋਂ 1956 ਵਿੱਚ ਆਰੰਭ ਕੀਤੀ, ਜਿੱਥੇ ਸਾਰਾ ਮਾਹੌਲ ਉਨ÷ ਾਂ ਲਈ ਬੜਾ ਓਪਰਾ ਤੇ ਮੁਸ਼ਕਲਾਂ ਭਰਿਆ ਸੀ। ਪਾਂਧੀ ਜੀ ਦੇ ਕਹਿਣ ਅਨੁਸਾਰ ”ਜਾਟਾਂ ਦੇ ਕੱਦ-ਬੁੱਤ ਵਿੱਚ ਉਨ÷ ਾਂ ਤੋਂ ਉੱਚੇ-ਲੰਮੇ ‘ਬੋਤਿਆਂ ਵਰਗੇ ਗੰਵਾਰ’ ਮੁੰਡੇ ਸਿਆਲ਼ ਦੇ ਦਿਨਾਂ ‘ਚ ਕਈ ਵਾਰੀ ਰਜਾਈ ਦੀ ਬੁੱਕਲ਼ਾਂ ਮਾਰ ਕੇ ਸਕੂਲ ਆਉਂਦੇ ਸਨ। ਉੱਥੇ ਮਾਸਟਰ ਲਾਂਗੜ ਵਾਲੀ ਧੋਤੀ ਪਹਿਨਦੇ ਸਨ। ਉਹ ਸਕੂਲ ਵਿੱਚ ਵੀ ਹੁੱਕਾ ਪੀਂਦੇ ਸਨ ਅਤੇ ਹੁੱਕੇ ਦੀ ‘ਗੁੜ-ਗੁੜ’ ਤੇ ਉਸ ਦਾ ਮੁਸ਼ਕ ਦੂਰ-ਦੂਰ ਤੱਕ ਫ਼ੈਲ ਜਾਂਦਾ ਸੀ।” (ਪੰਨਾ-69)
ਵਿਦਿਆਰਥੀ ਇਸ ਸਕੂਲ ਵਿੱਚ ਅਨੁਸਾਸ਼ਨ ਨੂੰ ਘੱਟ ਹੀ ਮੰਨਦੇ ਸਨ ਅਤੇ ਕਈ ਵਾਰ ਮਾਸਟਰਾਂ ਦੇ ਅੱਗੇ ‘ਆਕੜ’ ਜਾਂਦੇ ਸਨ। ਸਕੂਲ ਦੇ ਅਧਿਆਪਕ ਪਾਂਧੀ ਸਾਹਿਬ ਨੂੰ ਵੈਸੇ ਤਾਂ ‘ਸਰਦਾਰ ਜੀ’ ਕਹਿ ਕੇ ਬੁਲਾਉਂਦੇ, ਪਰ ਅੰਦਰੋਂ ਉਨ÷ ਾਂ ਨੂੰ ਨਫ਼ਰਤ ਕਰਦੇ ਸਨ। ਉਹ ਸਿੱਖਾਂ ਬਾਰੇ ਘਟੀਆ ਚੁਟਕੇ ਸੁਣਾਉਂਦੇ ਅਤੇ ਉਨ÷ ਾਂ ਦਾ ਮਖ਼ੌਲ ਉਡਾਉਂਦੇ ਸਨ। ਪਾਂਧੀ ਜੀ ਦੱਸਦੇ ਹਨ ਕਿ ਉਨ÷ ਾਂ ਦਿਨਾਂ ਵਿੱਚ ‘ਗਊ ਰਕਸ਼ਾ ਅੰਦੋਲਨ’ ਚੱਲ ਰਿਹਾ ਸੀ ਤੇ ਮਾਹੌਲ ਬੜਾ ਗਰਮ ਸੀ। ਓਹਨੀਂ ਦਿਨੀਂ ਉਨ÷ ਾਂ ਦੀ ਰਿਹਾਇਸ਼ ਆਪਣੇ ਕੁਝ ਸਾਥੀ ਅਧਿਆਪਕਾਂ ਦੇ ਨਾਲ ਸਕੂਲ ਦੇ ਇੱਕ ਕਮਰੇ ਵਿੱਚ ਹੀ ਸੀ। ਇੱਕ ਰਾਤ ਕੁਝ ਮੁੰਡਿਆਂ ਦਾ ਹਜੂਮ ਸਕੂਲ ਦੇ ਮੇਨ-ਗੇਟ ਦੇ ਅੱਗੇ ਖੜੋ ਕੇ ਨਾਹਰੇ ਲਾਉਣ ਲੱਗ ਪਿਆ ਜਿਨ÷ ਾਂ ਵਿੱਚ ਇੱਕ ਇਹ ਵੀ ਨਾਹਰਾ ਸੀ, ”ੳ,ਅ ਨਹੀਂ ਪੜ÷ ੇਂਗੇ, ਸਿੱਖੋਂ ਕੀ ਦਾੜ÷ ੀ ਮੇਂ ਕੀੜੇ ਪੜੇਂਗੇ।” (ਪੰਨਾ-77)
ਪਾਂਧੀ ਹੋਰਾਂ ਅਨੁਸਾਰ ਇਹ ਨਾਹਰਾ ਸਿੱਧਾ ਉਨ÷ ਾਂ ਦੇ ਖ਼ਿਲਾਫ਼ ਸੇਧਤ ਸੀ, ਕਿਉਂਕਿ ਸਕੂਲ ਵਿੱਚ ਕੇਵਲ ਓਹੀ ਇੱਕ ਸਿੱਖ ਅਧਿਆਪਕ ਸਨ। ਨਾਲ ਦੇ ਮੰਜਿਆਂ ‘ਤੇ ਲੰਮੇ ਪਏ ਅਧਿਆਪਕਾਂ ਨੇ ਵੀ ਉਨ÷ ਾਂ ਨਾਲ ਕੋਈ ਹਮਦਰਦੀ ਨਾ ਕੀਤੀ। ਇਹ ਸਿਲਸਿਲਾ ਕਈ ਦਿਨ ਇੰਜ ਹੀ ਚੱਲਦਾ ਰਿਹਾ। ਹਾਰ ਕੇ ਉਨ÷ ਾਂ ਨੇ ਇਸ ਦੇ ਬਾਰੇ ਉੱਚ-ਅਫ਼ਸਰਾਂ ਨੂੰ ਚਿੱਠੀ ਲਿਖੀ, ਜਿਸ ਨੂੰ ਹਿੰਦੂਆਂ ਦੇ ਖ਼ਿਲਾਫ਼ ‘ਸ਼ਿਕਾਇਤ’ ਸਮਝਿਆ ਗਿਆ। ਇੱਕ ਅਧਿਆਪਕ ਤੋਂ ਬਿਨਾਂ ਬਾਕੀ ਸਾਰਾ ਸਟਾਫ਼ ਅਤੇ ਮੁੱਖ ਅਧਿਆਪਕ ਵੀ ਉਨ÷ ਾਂ ਦੇ ਵਿਰੁੱਧ ਹੋ ਗਿਆ ਅਤੇ ਕਹਿਣ ਲੱਗਾ ਕਿ ਉਨ÷ ਾਂ ਨੇ ਇਹ ਚਿੱਠੀ ਲਿਖੀ ਹੀ ਕਿਉਂ ਗਈ? ਵਿਦਿਆਰਥੀਆਂ ਤੇ ਅਧਿਆਪਕਾਂ ਦੀ ਵੱਡੀ ਗਿਣਤੀ ਵਾਲੇ ਸਕੂਲ ਵਿੱਚ ਉਹ ਆਪਣੇ ਆਪ ਨੂੰ ਬਿਲਕੁਲ ‘ਇਕੱਲਾ’ ਮਹਿਸੂਸ ਕਰਦੇ ਸਨ। ਪਰ ਇਸ ‘ਇਕੱਲਤਾ’ ਅਤੇ ‘ਵਿਹਲ’ ਦਾ ਉਨ÷ ਾਂ ਨੇ ਭਰਪੂਰ ਲਾਭ ਉਠਾਇਆ ਅਤੇ ਹਿੰਦੀ ਪੜ÷ ਦਿਆਂ ਹੋਇਆਂ ਹਰ ਸਾਲ ਕੋਈ ਨਾ ਕੋਈ ਇਮਤਿਹਾਨ ਦੇ ਕੇ ‘ਰਤਨ’, ‘ਭੂਸ਼ਨ’ ਤੇ ‘ਪ੍ਰਭਾਕਰ’ ਪ੍ਰੀਖਿਆਵਾਂ ਪਾਸ ਕਰਕੇ ਇਨ÷ ਾਂ ਨਾਲ ਸਬੰਧਿਤ ਡਿਗਰੀਆਂ ਹਾਸਲ ਕੀਤੀਆਂ।
ਫਿਰ ਆਪਣੇ ਯਤਨਾਂ ਨਾਲ ਉਨ÷ ਾਂ ਆਪਣੀ ਬਦਲੀ ਮੋਗਾ ਜ਼ਿਲੇ ਦੇ ਪਿੰਡ ਸੇਖਾ ਕਲਾਂ ਵਿੱਚ ਕਰਵਾ ਲਈ ਜੋ ਇੱਕ ਤਰ÷ ਾਂ ਉਨ÷ ਾਂ ਦੇ ਲਈ ‘ਘਰ-ਵਾਪਸੀ’ ਸੀ। ਪਰ ਬਦਲੀ ਦੀ ਇਸ ਦੀ ਖੁਸ਼ੀ ਵੀ ਬਹੁਤਾ ਸਮਾਂ ਨਾ ਰਹੀ ਅਤੇ ਕਾਂਗਰਸ ਪਾਰਟੀ ਦੀ ‘ਰਾਜਸੀ ਹਨੇਰ ਗ਼ਰਦੀ’ ਦੌਰਾਨ ਉਨ÷ ਾਂ ਦੀ ਬਦਲੀ ਫ਼ਿਰੋਜ਼ਪੁਰ ਦੇ ਪੱਛੜੇ ਇਲਾਕੇ ਦੇ ਮਿਡਲ ਸਕੂਲ ਮੇਘਾ ਰਾਇ ਵਿੱਚ ਹੋ ਗਈ। ਇਹ ਬੇਹੱਦ ਪੱਛੜੇ ਹੋਏ ਗ਼ਰੀਬ ਪਿੰਡ ਦੇ ਕੱਚੇ ਢਾਰਿਆਂ, ਕੱਖਾਂ-ਕਾਨਿਆਂ ਦੀਆਂ ਕੁੱਲੀਆਂ (ਛੰਨਾਂ) ਵਿੱਚ ਰਹਿਣ ਵਾਲੇ, ਸ਼ਰਾਬਾਂ ਕੱਢਣ, ਚੋਰੀ-ਚਕਾਰੀ ਕਰਨ ਤੇ ਸਮਾਜ ਵਿਰੋਧੀ ਧੰਦੇ ਕਰਨ ਵਾਲੇ ਲੋਕਾਂ ਦਾ ਇਲਾਕਾ ਸੀ। ਇੱਥੇ ਉਨ÷ ਾਂ ਨੂੰ ਵੀ ‘ਕੱਖਾਂ-ਕਾਨਿਆਂ ਦੀ ਕੁੱਲੀ’ ਵਿੱਚ ਪੰਜ ਸਾਲ ਰਹਿ ਕੇ ਜਿੱਥੇ ਅਤੀ ਕਠਨ ਸਮਾਂ ਗੁਜ਼ਾਰਨਾ ਪਿਆ, ਉੱਥੇ ਪਾਣੀ ਦੀ ਤੋਟ ਹੋਣ ਕਾਰਨ ਰੋਜ਼ ਨਹਾਉਣ ਦੀ ਆਦਤ ਵੀ ਛੱਡਣੀ ਪਈ। (ਪੰਨਾ- 80)
ਅਕਾਲੀ ਸਰਕਾਰ ਦੇ ਸਤਾਏ ਹੋਏ ਸਮੂਹ ਅਧਿਆਪਕਾਂ ਵਾਂਗ ਪਾਂਧੀ ਜੀ ਦੀ ਬਦਲੀ ਇਕ ਵਾਰ ਫਿਰ ਘਰ ਤੋਂ 25-30 ਕਿਲੋਮੀਟਰ ਦੂਰ ਹੋ ਗਈ ਅਤੇ ਉਨ÷ ਾਂ ਨੂੰ ਵੀ ਉੱਥੇ ਰਹਿ ਕੇ ਹੋਰਨਾਂ ਵਾਂਗ ਇਹ ਸਰੀਰਕ ਤੇ ਮਾਨਸਿਕ ਤਸ਼ੱਦਦ ਝੱਲਣਾ ਪਿਆ। ਪਾਂਧੀ ਜੀ ਆਪਣੀ ਇਸ ਪੁਸਤਕ ਵਿੱਚ ਦੱਸਦੇ ਹਨ ਕਿ 35 ਸਾਲ ਦੀ ਉਨ÷ ਾਂ ਦੀ ਨੌਕਰੀ ਦੌਰਾਨ ਉਨ÷ ਾਂ ਦੀ ਦਰਜਨ ਤੋਂ ਵਧੇਰੇ ਸਕੂਲਾਂ ਵਿੱਚ ਬਦਲੀ ਹੋਈ।
ਆਪਣੀ ਵਿਦਵਤਾ, ਸਿਆਣਪ ਤੇ ਲਿਆਕਤ ਸਦਕਾ ਪਾਂਧੀ ਸਾਹਿਬ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਣੇ ਜਿਸ ਦਾ ਪਹਿਲਾਂ ਕੁਝ ਵਿਰੋਧ ਹੋਇਆ ਪਰ ਫਿਰ ਗੱਡੀ ‘ਰਵਾਂ’ ਹੋ ਗਈ। ਉਹ ‘ਅੰਮ੍ਰਿਤਧਾਰੀ’ ਤੇ ‘ਪੰਜ ਕੱਕਾਰੀ’ ਵੀ ਬਣੇ ਅਤੇ ਅੰਮ੍ਰਿਤ ਸੰਚਾਰ ਕਰਨ ਵਾਲੇ ‘ਪੰਜਾਂ ਪਿਆਰਿਆਂ’ ਵਿੱਚ ਵੀ ਸ਼ਾਮਲ ਹੁੰਦੇ ਰਹੇ, ਪਰ ਫਿਰ ਕੁਝ ਚਿਰ ਬਾਅਦ ਪੰਜਾਂ ਦੀ ਥਾਂ ‘ਤਿੰਨ ਕੱਕਾਰਾਂ’ ਕੰਘਾ, ਕੜਾ ਤੇ ਕਛਹਿਰਾ ਨਾਲ ਹੀ ਕੰਮ ਸਾਰਦੇ ਰਹੇ ਅਤੇ ਉਨ÷ ਾਂ ਦਾ ‘ਨਿਤਨੇਮ’ ਵੀ ਛੁੱਟ ਗਿਆ। ਨਿਤਨੇਮ ਛੱਡਣ ਦੀ ਧਾਰਨਾ ਉਨ÷ ਾਂ ਦੇ ਇੱਕ ਪੁਰਾਣੇ ਬੇਲੀ ਦੇ ‘ਸਮਝਾਉਣ’ ਤੋਂ ਬਣੀ ਜਿਸ ਦਾ ਕਹਿਣਾ ਸੀ, ”ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਦਾ ਕੀ ਫ਼ਾਇਦੈ, … ਜੇ ਕਰਨੈ ਤਾਂ ਇਕ ਸ਼ਬਦ ਦਾ ਹੀ ਅਭਿਆਸ ਕਰੋ। ਇਸ ਨਾਲ ਸਿੱਧੀ ਹੁੰਦੀ ਹੈ ਤੇ ਮਨ ਚਾਹੇ ਫ਼ਲ ਦੀ ਪ੍ਰਾਪਤੀ ਹੁੰਦੀ ਹੈ।” (ਪੰਨਾ-170)
ਆਪਣੀ ਇਸ ਪੁਸਤਕ ਵਿੱਚ ਉਹ ‘ਦਮਦਮੀ ਟਕਸਾਲ’ ਅਤੇ ‘ਭਿੰਡਰਾਂ ਦੀ ਟਕਸਾਲ’ ਬਾਰੇ ਵੀ ਜ਼ਿਕਰ ਕਰਦੇ ਹਨ। ਉਹ ਦੱਸਦੇ ਹਨ ਕਿ ‘ਦਮਦਮਾ ਸਾਹਿਬ’ (ਸਾਬੋ ਕੀ ਤਲਵੰਡੀ) ਵਿਖੇ ਸੰਤ ਸੁੰਦਰ ਸਿੰਘ ਦੀ ਅਗਵਾਈ ਵਿੱਚ ‘ਟਕਸਾਲ’ ਦਾ ਰੁਤਬਾ ਬੁਲੰਦੀਆਂ ‘ਤੇ ਪਹੁੰਚਿਆ। 15 ਫਰਵਰੀ 1930 ਨੂੰ ਉਨ÷ ਾਂ ਦੇ ਅਕਾਲ-ਚਲਾਣੇ ਤੋਂ ਬਾਅਦ ਇਸ ਟਕਸਾਲ ਦੀ ਜ਼ਿੰਮੇਂਵਾਰੀ ਸਰਬਸੰਮਤੀ ਨਾਲ ਗਿਆਨੀ ਗੁਰਬਚਨ ਸਿੰਘ ਜੀ ਨੂੰ ਸੌਂਪੀ ਗਈ। ਉਹ ਬੜੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। 28 ਜੂਨ 1961 ਨੂੰ ਉਨ÷ ਾਂ ਦੇ ਅਕਾਲ-ਚਲਾਣੇ ਪਿੱਛੋਂ ਉਨ÷ ਾਂ ਦੇ ਸਪੁੱਤਰ ਭਗਵਾਨ ਸਿੰਘ ਇਸ ਦੇ ਮੁਖੀ ਬਣੇ ਅਤੇ 28 ਜੂਨ 1969 ਨੂੰ ਇਨ÷ ਾਂ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਇਹ ਟਕਸਾਲ ਦੋ ਭਾਗਾਂ ਵਿੱਚ ਵੰਡੀ ਗਈ।
ਇੱਕ ਸ਼ਾਖ ਦੇ ਮੁਖੀ ਗਿਆਨੀ ਮੋਹਣ ਸਿੰਘ ਬਣੇ ਤੇ ਦੂਸਰੀ ਦੇ ਗਿਆਨੀ ਕਰਤਾਰ ਸਿੰਘ ਸਨ ਜਿਨ÷ ਾਂ ਨੇ ਆਪਣੀ ਟਕਸਾਲ ਦਾ ਕੇਂਦਰ ਅੰਮ੍ਰਿਤਸਰ ਜ਼ਿਲੇ ਦੇ ਨਗਰ ‘ਚੌਂਕ ਮਹਿਤਾ’ ਵਿੱਚ ਬਣਾ ਲਿਆ। ਪਹਿਲਾਂ ਇਸ ਦਾ ਨਾਂ ‘ਜੱਥਾ ਭਿੰਡਰਾਂ’ ਸੀ ਅਤੇ ਸੰਤ ਕਰਤਾਰ ਸਿੰਘ ਨੇ ਇਸ ਦਾ ਸਬੰਧ ਦਮਦਮੇ ਵਾਲੀ ਟਕਸਾਲ ਨਾਲ ਜੋੜ ਕੇ ਇਸ ਨੂੰ ‘ਭਿੰਡਰਾਂ ਦੀ ਟਕਸਾਲ’ ਦਾ ਨਾਂ ਦਿੱਤਾ ਜਿਸ ਦੇ ਮੁਖੀ ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਣੇ। ਸੰਤ ਭਿੰਡਰਾਂਵਾਲੇ ਨਾਲ ਆਪਣੀ ਨੇੜਤਾ ਬਾਰੇ ਦੱਸਦਿਆਂ ਪਾਂਧੀ ਸਾਹਿਬ ਕਹਿੰਦੇ ਹਨ ਕਿ ਉਨ÷ ਾਂ ਨੇ ਆਪਣੇ ਪਿੰਡ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਇੱਕ ਵਾਰ ਸੰਤ ਭਿੰਡਰਾਂਵਾਲੇ ਨੂੰ ਬੁਲਾਇਆ ਅਤੇ ਉਨ÷ ਾਂ ਦੇ ਨਾਲ ਸਟੇਜ ਸਾਂਝੀ ਕੀਤੀ। ਇਸ ਦੇ ਨਾਲ ਹੀ ਪਾਂਧੀ ਜੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਦਵਾਨ ਜੱਥੇਦਾਰ ਸਾਹਿਬਾਨ ਕਿਰਪਾਲ ਸਿੰਘ ਅਤੇ ਜੋਗਿੰਦਰ ਸਿੰਘ ਵੇਦਾਂਤੀ ਹੁਰਾਂ ਨਾਲ ਗੂੜ÷ ੇ ਪਰਿਵਾਰਕ ਸਬੰਧ ਸਨ, ਇੱਥੋਂ ਤੀਕ ਕਿ ਉਹ ਤਿੰਨੇ ਇੱਕ ਦੂਸਰੇ ਦੀਆਂ ਜੰਨਾਂ ਵਿੱਚ ਵੀ ਸ਼ਾਮਲ ਹੋਏ।
ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨਾਲ ਪਾਂਧੀ ਸਾਬ÷ ਦਾ ਗੂੜ÷ ਾ ਯਾਰਾਨਾ ਸੀ ਤੇ ਪਾਰਸ ਹੋਰਾਂ ਦਾ ਪਾਂਧੀ ਸਾਹਿਬ ‘ਤੇ ਅਟੁੱਟ ਵਿਸ਼ਵਾਸ ਸੀ। ਪਾਰਸ ਸਾਬ÷ ਆਪਣੇ ਪਿੰਡ ਤੇ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਗ਼ਰੀਬ ਤੇ ਲੋੜਵੰਦਾਂ ਦੀ ਮਾਇਕ ਸਹਾਇਤਾ ਕਰਿਆ ਕਰਦੇ ਸਨ ਅਤੇ ਇਸ ਕੰਮ ਲਈ ਉਹ ਗਾਹੇ-ਬਗਾਹੇ ਮਾਇਆ ਕੈਨੇਡਾ ਤੋਂ ਪਾਂਧੀ ਸਾਬ÷ ਦੇ ਨਾਂ ‘ਤੇ ਭੇਜਦੇ ਰਹਿੰਦੇ ਸਨ। ਪਾਂਧੀ ਸਾਬ÷ ਵੀ ਅੱਗੋਂ ਇਸ ਰਕਮ ਦਾ ‘ਪਾਈ-ਪਾਈ’ ਦਾ ਹਿਸਾਬ ਰੱਖਦੇ ਸਨ ਅਤੇ ਪਾਰਸ ਹੋਰਾਂ ਦੇ ਪਿੰਡ ਆਉਣ ‘ਤੇ ਇਹ ਪੂਰਾ ਹਿਸਾਬ-ਕਿਤਾਬ ਉਨ÷ ਾਂ ਨੂੰ ਦਿੰਦੇ ਸਨ। ਸਤੰਬਰ 1991 ਨੂੰ ਪਾਂਧੀ ਸਾਹਿਬ ਦੀ ਸਕੂਲ ਅਧਿਆਪਕ ਵਜੋਂ ਸੇਵਾ-ਮੁਕਤੀ ਸਮੇਂ ਦੋ ਹਜ਼ਾਰ ਰੁਪਏ ਭੇਜੇ ਪਰ ਸਕੂਲ ਦੇ ਸਟਾਫ਼ ਵੱਲੋਂ ਇਸ ਮੌਕੇ ਕੀਤੀ ਗਈ ਵਿਦਾਇਗੀ ਪਾਰਟੀ ਦਾ ਪ੍ਰਬੰਧ ਏਨਾ ਜ਼ਬਰਦਸਤ ਸੀ ਕਿ ਇਸ ਵਿੱਚ ਹੋਰ ਮਾਇਆ ਦੀ ਜ਼ਰੂਰਤ ਹੀ ਨਾ ਪਈ ਅਤੇ ਪਾਂਧੀ ਸਾਹਿਬ ਨੇ ਇਹ ਰਕਮ ਸਕੂਲ ਨੂੰ ਦਾਨ ਕਰ ਦਿੱਤੀ।
ਇਸਦੇ ਨਾਲ ਹੀ ਇਹ ਘਟਨਾ ਵੀ ਦਿਲਚਸਪ ਹੈ ਕਿ ਪਾਂਧੀ ਸਾਹਿਬ ਨੂੰ ਕੈਨੇਡਾ ਜਾਣ ਸਮੇਂ ਜਦੋਂ ਕੁਝ ਮਾਇਆ ਦੀ ਲੋੜ ਪਈ ਤਾਂ ਪਾਰਸ ਹੋਰਾਂ ਨੇ ਉਨ÷ ਾਂ ਨੂੰ 20,000 ਰੁਪਏ ਦੇਣ ਸਮੇਂ ਉਨ÷ ਾਂ ਕੋਲੋਂ ਇਸ ਰਕਮ ਦਾ ‘ਪ੍ਰਨੋਟ’ ਲਿਖਵਾਇਆ ਜਿਸ ਵਿੱਚ ਵਿਆਜ ਦੀ ਸ਼ਰਤ ਵੀ ਸ਼ਾਮਲ ਸੀ। ਪਾਂਧੀ ਸਾਬ÷ ਸਮਝਦੇ ਰਹੇ ਕਿ ਇਹ ਵਿਆਜ ਵਾਲੀ ਦਰਜ ਕੀਤੀ ਗਈ ‘ਮੱਦ’ ਤਾਂ ਬੱਸ ਐਵੇਂ ‘ਫ਼ਾਰਮੈਲਿਟੀ’ ਹੀ ਹੈ ਅਤੇ ਜਦੋਂ ਉਹ ਕੈਨੇਡਾ ਪਹੁੰਚ ਕੇ ਪੈਸੇ ਵਾਪਸ ਕਰਨ ਲਈ ਆਪਣੇ ਇੱਕ ਦੋਸਤ ਨਾਲ ਪਾਰਸ ਜੀ ਦੇ ਘਰ ਪਹੁੰਚੇ ਤਾਂ ਪਾਰਸ ਹੋਰਾਂ ਨੇ ਉਨ÷ ਾਂ ਨੂੰ ਉਸ ਰਕਮ ਨਾਲ ਬਣਦਾ ਵਿਆਜ ਦੇਣ ਲਈ ਵੀ ਕਿਹਾ ਜਿਸ ‘ਤੇ ਪਾਂਧੀ ਸਾਬ÷ ਨੂੰ ਉਸ ਸਮੇਂ ਬੜੀ ਹੈਰਾਨੀ ਤੇ ਕੁਝ ਪ੍ਰੇਸ਼ਾਨੀ ਵੀ ਹੋਈ।
ਪੁਸਤਕ ਵਿੱਚ ਪਾਂਧੀ ਸਾਬ÷ ਨੇ ਆਪਣੀ ਇੱਕ ਰੋਮਾਂਟਿਕ ਯਾਦ ਦਾ ਵੀ ਬਾਖ਼ੂਬੀ ਜ਼ਿਕਰ ਕੀਤਾ ਹੈ ਜਦੋਂ ਉਹ ਮੋਗੇ ‘ਹਾਸਰਸ ਦੇ ਬਾਦਸ਼ਾਹ’ ਗੁਰਨਾਮ ਸਿੰਘ ‘ਤੀਰ’ ਹੋਰਾਂ ਦੇ ਕਾਲਜ ਵਿਚ ਗਿਆਨੀ ਦੀ ਕਲਾਸ ‘ਚ ਪੜ÷ ਦੇ ਸਨ ਤਾਂ ਉਨ÷ ਾਂ ਦੀ ਕਲਾਸ ਵਿੱਚ ‘ਹਰਕੇਸ਼’ (ਬਦਲਿਆ ਹੋਇਆ ਨਾਂ) ਨਾਮ ਦੀ ਖ਼ੂਬਸੂਰਤ ਲੜਕੀ ਪੜ÷ ਦੀ ਸੀ ਜਿਸ ਨੂੰ ਉਹ ਵੀ ਹੋਰ ਮੁੰਡਿਆਂ ਵਾਂਗ ਚੋਰੀ-ਚੋਰੀ ਵੇਖਦੇ ਹੁੰਦੇ ਸਨ। ਉਹ ਭਿੰਡਰ ਕਲਾਂ ਦੇ ਇੱਕ ਅਮੀਰ ਪਰਿਵਾਰ ਨਾਲ ਸਬੰਧਿਤ ਸੀ। ਪੜ÷ ਾਈ ਪੂਰੀ ਹੋ ਗਈ। ਉਹ ਲੜਕੀ ਵੀ ਵਿਆਹੀ ਗਈ ਤੇ ਪਾਂਧੀ ਸਾਬ÷ ਵੀ ਵਿਆਹੇ ਗਏ। ਕੈਨੇਡਾ ਆਉਣ ਤੋਂ ਕਈ ਸਾਲਾਂ ਬਾਅਦ ਪਾਂਧੀ ਸਾਬ÷ ਨੂੰ ਅਚਾਨਕ ਇੱਕ ਦਿਨ ਉਸ ਲੜਕੀ ਦਾ ਫ਼ੋਨ ਆਇਆ, ”ਕਨੇਡਾ ਵਿੱਚ ਮੈਂ ਤੁਹਾਡੀਆਂ ਰਚਨਾਵਾਂ ਅਖ਼ਬਾਰਾਂ ਵਿੱਚ ਪੜ÷ ਦੀ ਹਾਂ ਤੇ ਮੈਨੂੰ ਇਹ ਚੰਗੀਆਂ ਲੱਗਦੀਆਂ ਹਨ। ਮੈਨੂੰ ਇੰਜ ਲੱਗਦਾ ਹੈ, ਜਿਵੇਂ ਇਹ ਮੇਰੀਆਂ ਆਪਣੀਆਂ ਹੀ ਹੋਣ। ਮੋਗੇ ਕਾਲਜ ਵਿੱਚ ਸਾਡੇ ਨਾਲ ‘ਪਾਂਧੀ’ ਨਾਂ ਦਾ ਮੁੰਡਾ ਪੜ÷ ਦਾ ਹੁੰਦਾ ਸੀ, ਮੈਂ ਜਾਨਣਾ ਚਾਹੁੰਦੀ ਹਾਂ ਕਿ ਕੀ ਤੁਸੀਂ ਉਹੋ ਪੂਰਨ ਸਿੰਘ ਪਾਂਧੀ ਹੋ ਕਿ ਕੋਈ ਹੋਰ?” ਪਾਂਧੀ ਸਾਬ÷ ਇਹ ਸੁਣ ਕੇ ‘ਸਰੂਰੇ’ ਜਾਂਦੇ ਹਨ ਅਤੇ ਬੜੇ ਮਾਣ ਨਾਲ ਉਸ ਨੂੰ ਦੱਸਦੇ ਹਨ, ”ਹਾਂ ਹਰਕੇਸ਼, ਮੈਂ ਉਹੀ ਪਾਂਧੀ ਹਾਂ, ਮੈਂ ਤੈਨੂੰ ਜਾਣਦਾ ਹਾਂ ਤੇ ਮੈਂ ਵੀ ਤੇਰੇ ਵਾਂਗ ਏਸੇ ਸ਼ਹਿਰ ਵਿੱਚ ਰਹਿੰਦਾ ਹਾਂ।” (ਪੰਨਾ-118)
ਪਾਂਧੀ ਸਾਬ÷ ਦੀ ਇਹ ‘ਜਾਣ-ਪਛਾਣ’ ਹੌਲ਼ੀ-ਹੌਲ਼ੀ ਪਰਿਵਾਰਕ ਨੇੜਤਾ ਵਿੱਚ ਬਦਲ ਜਾਂਦੀ ਹੈ ਅਤੇ ਉਨ÷ ਾਂ ਦਾ ਘਰੀਂ ਆਉਣ-ਜਾਣ ਸ਼ੁਰੂ ਹੋ ਜਾਂਦਾ ਹੈ। ਜਦੋਂ ਉਨ÷ ਾਂ ਦੀ ਪਤਨੀ ਰਣਜੀਤ ਕੌਰ ਹਰਕੇਸ਼ ਨੂੰ ਦੱਸਦੀ ਹੈ ਕਿ ਉਸਦਾ ਪੇਕਾ ਪਿੰਡ ਧਰਮਕੋਟ ਹੈ, ਜੋ ਭਿੰਡਰ ਕਲਾਂ ਦੇ ਨੇੜੇ ਹੈ ਤਾਂ ਹਰਕੇਸ਼ ਬਹੁਤ ਖ਼ੁਸ਼ ਹੁੰਦੀ ਹੈ ਤੇ ਕਹਿੰਦੀ ਹੈ ਕਿ ਫਿਰ ਤਾਂ ਉਹ ਦੋਵੇਂ ‘ਭੈਣਾਂ-ਭੈਣਾਂ’ ਹਨ ਅਤੇ ਪਾਂਧੀ ਸਾਹਿਬ ਜੋ ਉਸ ਨੂੰ ‘ਭੈਣ ਜੀ’ ਕਹਿ ਕੇ ਬੁਲਾਉਂਦੇ ਸਨ, ਨੂੰ ਕਹਿੰਦੀ ਹੈ, ”ਮੈਂ ਤੇ ਰਣਜੀਤ ਕੌਰ ਨੇ ਭੈਣਾਂ ਵਾਲੀ ਸਕੀਰੀ ਬਣਾ ਲਈ ਹੈ। ਹੁਣ ਆਪਾਂ ਵੀ ‘ਸਕੀਰੀ’ ਬਦਲ ਲਈਏ।” ਇਸ ਦਾ ਸਿੱਧਾ ਅਰਥ ਸੀ, ਜੀਜਾ-ਸਾਲੀ ਦਾ ਰਿਸ਼ਤਾ। (ਪੰਨਾ-120)
ਪੁਸਤਕ ਵਿੱਚ ਪਾਂਧੀ ਸਾਬ÷ ਵੱਲੋਂ ਆਪਣੇ ਥਾਈਲੈਂਡ ਜਾਣ ਦਾ ਬਹੁਤ ਵਧੀਆ ਬਿਰਤਾਂਤ ਸਿਰਜਿਆ ਗਿਆ ਹੈ। ਆਪਣੇ ਸਿੱਖਿਆ ਮਹਿਕਮੇ ਕੋਲੋਂ ਕੇਵਲ ਤਿੰਨ ਮਹੀਨਿਆਂ ਦੀ ਬਿਨ-ਤਨਖ਼ਾਹੋਂ ਛੁੱਟੀ ਲੈ ਕੇ ਉਹ ਥਾਈਲੈਂਡ ਸਿੰਘ ਸਭਾ ਦੇ ਸੱਦੇ ‘ਤੇ ਇਸ ਦੀ ਰਾਜਧਾਨੀ ਦੇ ਸ਼ਹਿਰ ‘ਬੈਂਕੌਕ’ ਜਾਂਦੇ ਹਨ ਅਤੇ ਫਿਰ ਢਾਈ ਸਾਲ ਉੱਥੋਂ ਦੇ ਸਕੂਲ ਵਿੱਚ ਅਧਿਆਪਕ, ਗੁਰਦੁਆਰੇ ਦੇ ਗ੍ਰੰਥੀ ਤੇ ਕਥਾਕਾਰ ਅਤੇ ਲਾਇਬ੍ਰੇਰੀ ਦੇ ਇੰਚਾਰਜ ਦੀਆਂ ਭੂਮਿਕਾਵਾਂ ਨਾਲ਼ੋ ਨਾਲ਼ ਨਿਭਾਉਂਦੇ ਹਨ। ਉਹ ਕਹਿੰਦੇ ਹਨ ਕਿ ਉਹ ਉਸ ਸਮੇਂ ਤਿੰਨਾਂ ਬੰਦਿਆਂ ਦਾ ਕੰਮ ਕਰ ਰਹੇ ਸਨ। ਉਨ÷ ਾਂ ਦੇ ਆਪਣੇ ਕਹਿਣ ਅਨੁਸਾਰ, ”ਸਾਰਾ ਦਿਨ ਮੇਰੀਆਂ ਡਿਊਟੀਆਂ ਦਾ ਏਨਾ ਵਿਸਥਾਰ ਹੁੰਦਾ ਸੀ ਕਿ ਆਰਾਮ ਕਰਨ ਦੀ ਭੋਰਾ ਵਿਹਲ ਨਹੀਂ ਮਿਲਦੀ ਸੀ ਤੇ ਨੀਂਦ ਵੀ ਪੂਰੀ ਨਹੀਂ ਸੀ ਹੁੰਦੀ। ਫਿਰ ਵੀ ਸਰੀਰ ਉੱਡਿਆ ਫਿਰਦਾ ਸੀ। ਸੰਗਤ ਤੇ ਖ਼ਾਸ ਕਰ ਮਾਈਆਂ ਵੱਲੋਂ ਆਏ ਬੇਅੰਤ ‘ਮਾਇਆ ਦੇ ਗੱਫੇ’ ਮੈਨੂੰ ਭਜਾਈ ਫਿਰਦੇ ਸਨ।” (ਪੰਨਾ-148)
ਇਨ÷ ਾਂ ਵਿੱਚੋਂ ਇਕ ਮਾਤਾ ਕੁਸ਼ੱਲਿਆ ਬਾਰੇ ਉਹ ਲਿਖਦੇ ਹਨ, ”ਉਹ ਬਹੁਤ ਰਹਿਮ-ਦਿਲ, ਪਰਉਪਕਾਰੀ ਤੇ ਦਾਨੀ ਸੀ। ਉਹ ਹਰ ਗ਼ਰੀਬ ਘਰ ਦੀ ਮਾਇਕ ਸਹਾਇਤਾ ਕਰਦੀ ਸੀ ਤੇ ਕਈ ਗ਼ਰੀਬ ਘਰਾਂ ਨੂੰ ਉਸਨੇ ਆਪਣੇ ਵੱਲੋਂ ਆਪਣੀ ਕਮਾਈ ਵਿੱਚੋਂ ਹਰ ਮਹੀਨੇ ਪੱਕੀ ਤਨਖ਼ਾਹ ਲਾਈ ਹੋਈ ਸੀ। ਉਹ ਗੁਰਦੁਆਰੇ ਵਿੱਚ ਆਉਣ ਵਾਲੇ ਵਿਦਵਾਨ ਜੱਥਿਆਂ ਦੀ ਖੁੱਲ÷ ੀ ਮਾਇਕ-ਸਹਾਇਤਾ ਕਰਦੀ ਸੀ। ਆਉਣ ਸਮੇਂ ਮੈਨੂੰ ਵੀ ਉਸ ਨੇ ਬੇਅੰਤ ਮਾਇਆ ਤੇ ਕੀਮਤੀ ਕੱਪੜਿਆਂ ਦੇ ਢੇਰ ਤੋਂ ਇਲਾਵਾ, ਇੱਕ ਸੋਨੇ ਦੀ ਮੁੰਦਰੀ, ਗਲ਼ ਦੀ ਚੇਨੀ ਤੇ ਕੀਮਤੀ ਘੜੀ ਨਾਲ ਨਿਵਾਜਿਆ ਸੀ। (ਪੰਨਾ-149) ਇਸ ਦੇ ਨਾਲ ਹੀ ਉਹ ਥਾਈਲੈਂਡ ਦੇ ਇੱਕ ਹੋਰ ਰੋਮਾਂਟਿਕ, ਨਸ਼ੀਲੇ ਤੇ ਭੜਕੀਲੇ ਸ਼ਹਿਰ ‘ਪਥੀਆ’ ਦੀ ਵੀ ਗੱਲ ਕਰਦੇ ਹਨ, ਜਿਸ ਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਹੈ।
ਕੈਨੇਡਾ ਆ ਕੇ ਪਾਂਧੀ ਸਾਬ÷ ਦੀ ਮੁਲਾਕਾਤ ਪ੍ਰਭਾਵਸ਼ਾਲੀ ਧਾਰਮਿਕ ਸ਼ਖ਼ਸੀਅਤ ਭਾਈ ਜਤਿੰਦਰ ਸਿੰਘ ਅਤੇ ਨਾਰਥ ਯਾਰਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੇਵ ਸਿੰਘ ਮਾਨ ਨਾਲ ਹੁੰਦੀ ਹੈ। ਮਾਨ ਸਾਬ÷ ਉਨ÷ ਾਂ ਦੀ ਖਿੱਚਪਾਊ ਸ਼ਖਸੀਅਤ ਤੋਂ ਏਨੇ ਪ੍ਰਭਾਵਿਤ ਹੁੰਦੇ ਹਨ ਕਿ ਉਨ÷ ਾਂ ਨੂੰ ਆਪਣੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸਕੱਤਰ ਬਣਾ ਲੈਂਦੇ ਹਨ ਅਤੇ ਨਾਲ ਹੀ ਗੁਰਦੁਆਰੇ ਦੀ ‘ਗੋਲਕ ਦੀਆਂ ਚਾਬੀਆਂ’ ਦੀ ਸੌਂਪਣਾ ਵੀ ਕਰ ਦਿੰਦੇ ਹਨ। ਇਹ ਪਾਂਧੀ ਸਾਬ÷ ਲਈ ਵੱਡੇ ਸਤਿਕਾਰ, ਇਤਬਾਰ ਤੇ ਮਾਣ ਵਾਲੀ ਗੱਲ ਸੀ, ਪਰ ਕੁਝ ਮਹੀਨੇ ਹੀ ਚਾਬੀ ਆਪਣੇ ਕੋਲ ਰੱਖ ਕੇ ਉਹ ਇਹ ਚਾਬੀਆਂ ਮਾਨ ਸਾਹਿਬ ਨੂੰ ਇਹ ਕਹਿੰਦਿਆਂ ਹੋਇਆਂ ਵਾਪਸ ਕਰ ਦਿੰਦੇ ਹਨ, ”ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਲਾਪ੍ਰਵਾਹ ਰਿਹਾ ਹਾਂ ਅਤੇ ਮੈਨੂੰ ਹਿਸਾਬਾਂ ਕਿਤਾਬਾਂ ਦੇ ਇਹ ਝੰਜਟ ਨਹੀਂ ਕਰਨੇ ਆਉਂਦੇ। ਇਸ ਲਈ ਮੇਰੇ ਕੋਲੋਂ ਗੁਰਦੁਆਰੇ ਦੀ ਹੋਰ ਜਿਹੜੀ ਮਰਜ਼ੀ ਸੇਵਾ ਲੈ ਲਓ ਪਰ ਗੋਲਕ ਦੀ ਚਾਬੀ ਲੈ ਲਵੋ, ਇਹ ਮੇਰੇ ਵੱਸ ਦੀ ਗੱਲ ਨਹੀਂ।” (ਪੰਨਾ-250)
ਪਾਂਧੀ ਸਾਬ÷ ਨੂੰ ਓਨਟਾਰੀਓ ਗੁਰਦੁਆਰਾ ਕਮੇਟੀ ਦੇ ਧਾਰਮਿਕ-ਵਿੰਗ ਦਾ ਮੁਖੀ ਬਣਾਇਆ ਗਿਆ ਜਿਸ ‘ਤੇ ਕੰਮ ਕਰਦਿਆਂ ਉਨ÷ ਾਂ ਨੇ ਇਸ ਕਮੇਟੀ ਦੀ ਇੱਕ ‘ਸਬ-ਕਮੇਟੀ’ ਬਨਾਉਣ ਦੀ ਤਜਵੀਜ਼ ਪੇਸ਼ ਕੀਤੀ ਜੋ ਗੁਪਤ ਢੰਗ ਨਾਲ ਹਰ ਗੁਰਦੁਆਰੇ ਵਿਚਲੇ ਰਾਗੀ, ਢਾਡੀ, ਪਾਠੀ ਤੇ ਪ੍ਰਚਾਰਕਾਂ ਦੀ ਪੇਸ਼ਕਾਰੀ ਨੂੰ ਬਰੀਕੀ ਨਾਲ ਵੇਖੇ, ਸੁਣੇ ਤੇ ਡੂੰਘੀ ਘੋਖ ਕਰੇ ਅਤੇ ਜੋ ਉਨ÷ ਾਂ ਦੀ ਕਸਵੱਟੀ ‘ਤੇ ਖਰਾ ਨਾ ਉੱਤਰੇ, ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇ। ਪਰ ਕਮੇਟੀ ਦਾ ਕੋਈ ਵੀ ਮੈਂਬਰ ਇਸ ਤਜਵੀਜ਼ ਨਾਲ ਸਹਿਮਤ ਨਾ ਹੋਇਆ, ਕਿਉਂਕਿ ਕਈਆਂ ਵੱਲੋਂ ਇਹ ਰਾਗੀ, ਢਾਡੀ ਤੇ ਪ੍ਰਚਾਰਕ ‘ਲਿਹਾਜ਼ੀ’ ਮੰਗਵਾਏ ਹੁੰਦੇ ਹਨ।
ਪੁਸਤਕ ਵਿੱਚ ਚਾਰ ਵੱਖ-ਵੱਖ ਥਾਵਾਂ ‘ਤੇ ਸਜਾਈਆਂ ਗਈਆਂ ਪਰਿਵਾਰਕ, ਸਮਾਜਿਕ, ਸਾਹਿਤਕ ਅਤੇ ਮਾਣ-ਸਨਮਾਨ ਨਾਲ ਸਬੰਧਿਤ ਤਸਵੀਰਾਂ ਦੇ 48 ਪੰਨੇ ਇਸ ਦੀ ਖ਼ੂਬਸੂਰਤ ਦਿੱਖ ਅਤੇ ਪ੍ਰਮਾਣਿਕਤਾ ਵਿੱਚ ਵਾਧਾ ਕਰਦੇ ਹਨ। ‘ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ (ਰਜਿ.) ਫ਼ਤਿਹਗੜ÷ ‘ ਦੇ ਡਾ. ਦੀਦਾਰ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੀ ਗਈ 280 ਪੰਨਿਆਂ ਦੀ ਇਹ ਪੁਸਤਕ ਪਾਂਧੀ ਸਾਬ÷ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਮਹੱਤਵਪੂਰਨ ਪੁਸਤਕ ਦੇ ਆਉਣ ‘ਤੇ ਮੈਂ ਪਾਂਧੀ ਸਾਬ÷ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਪੰਜਾਬੀ ਪਾਠਕਾਂ ਨੂੰ ਇਹ ਪੜ÷ ਨ ਦੀ ਜ਼ੋਰਦਾਰ ਸਿਫ਼ਾਰਿਸ਼ ਵੀ ਕਰਦਾ ਹਾਂ।
***

RELATED ARTICLES
POPULAR POSTS