3.6 C
Toronto
Friday, November 14, 2025
spot_img
Homeਭਾਰਤ'ਸੁਲਗਦੇ ਅਲਫ਼ਾਜ਼': ਪ੍ਰਿੰ. ਸਵਿੰਦਰ ਸਿੰਘ ਚਾਹਲ ਦੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਰੁਬਾਈਆਂ ਦਾ...

‘ਸੁਲਗਦੇ ਅਲਫ਼ਾਜ਼’: ਪ੍ਰਿੰ. ਸਵਿੰਦਰ ਸਿੰਘ ਚਾਹਲ ਦੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਰੁਬਾਈਆਂ ਦਾ ਖ਼ੂਬਸੂਰਤ ਦਸਤਾਵੇਜ਼

ਡਾ. ਸੁਖਦੇਵ ਸਿੰਘ ਝੰਡ (1-647-567-9128)
ਸਵਿੰਦਰ ਸਿੰਘ ਚਾਹਲ ਇੱਕ ਮਿਹਨਤੀ ਤੇ ਸਿਰੜੀ ਸ਼ਖ਼ਸ ਹੈ ਅਤੇ ਉਹ ਅਗਾਂਹ-ਵਧੂ ਸੋਚ ਦਾ ਮਾਲਕ ਹੈ। ਜੀਵਨ ਪ੍ਰਤੀ ਉਸਦੀ ਪਹੁੰਚ ਸਧਾਰਨ, ਸਪੱਸ਼ਟ ਤੇ ਯਥਾਰਥਵਾਦੀ ਹੈ। ਉਹ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਫ਼ਰਕ ਨਹੀਂ ਹੈ। ਜੋ ਸਾਹਮਣੇ ਦਿਖਾਈ ਦਿੰਦਾ ਹੈ, ਉਸਦੇ ਅੰਦਰ ਵੀ ਓਹੀ ਕੁਝ ਹੈ।
ਉਸ ਦੀਆਂ ਕਵਿਤਾਵਾਂ ਵਿਚਲਾ ਯਥਾਰਥਵਾਦ ਉਸਦੀ ਨਿੱਜੀ ਜ਼ਿੰਦਗੀ ਵਿੱਚ ਸ਼ੀਸ਼ੇ ਵਿਚਲੇ ਵਧੀਆ ਅਕਸ ਵਾਂਗ ਸਾਫ਼ ਨਜ਼ਰ ਆਉਂਦਾ ਹੈ। ਕੁਝ ਘਰੇਲੂ ਕਾਰਨਾਂ ਕਰਕੇ ਮੈਟ੍ਰਿਕ ਕਰਨ ਤੋਂ ਬਾਅਦ ਉਹ ਅਗਲੇਰੀ ਪੜ÷ ਾਈ ਲਈ ਅੱਗੋਂ ਕਾਲਜ ਨਾ ਜਾ ਸਕਿਆ ਅਤੇ ਜੇ.ਬੀ.ਟੀ. ਵਿਚ ਦਾਖਲਾ ਲੈ ਲਿਆ ਤੇ ਇਹ ਕੋਰਸ ਕਰਨ ਪਿੱਛੋਂ ਉਸ ਨੇ ਪ੍ਰਾਇਮਰੀ ਸਕੂਲ ਤੋਂ ਅਧਿਆਪਨ ਕਾਰਜ ਆਰੰਭ ਕਰ ਲਿਆ।
ਉਚੇਰੀ ਪੜ÷ ਾਈ ਪ੍ਰਤੀ ਉਸ ਦੀ ਤੀਬਰ ਇੱਛਾ, ਸਖ਼ਤ ਮਿਹਨਤ, ਡੂੰਘੀ ਲਗਨ, ਸਿਰੜ ਅਤੇ ਘਾਲਣਾ ਦੇ ਲੱਛਣ ਉਸ ਦੀ ਸ਼ਖ਼ਸੀਅਤ ਵਿੱਚ ਸ਼ੁਰੂ ਤੋਂ ਹੀ ਸੁਭਾਇਮਾਨ ਸਨ। ਜਿਸ ਦੇ ਫ਼ਲਸਰੂਪ, ਉਸ ਨੇ ਪ੍ਰਾਈਵੇਟ ਤੌਰ ‘ਤੇ ਪਹਿਲਾਂ ਗਿਆਨੀ ਅਤੇ ਬੀ.ਏ. ਕੀਤੀ, ਫਿਰ ਪੰਜਾਬੀ ਵਿੱਚ ਐੱਮ.ਏ. ਕੀਤੀ, ਤੇ ਉਹ ਵੀ ਬਹੁਤ ਵਧੀਆ ਨੰਬਰ ਲੈ ਕੇ।
ਪੰਜਾਬੀ ਵਿਸ਼ੇ ਦੇ ਅਧਿਆਪਕ ਵਜੋਂ ਉਸ ਨੇ ਕਈ ਹਾਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਈ ਸਾਲ ਪੰਜਾਬੀ ਪੜ÷ ਾਈ। ਇਸ ਦੌਰਾਨ ਹੀ ਉਸ ਦੀ ਇੱਛਾ ਪੰਜਾਬੀ ਵਿੱਚ ਐੱਮ.ਫ਼ਿਲ. ਦੀ ਉਚੇਰੀ ਡਿਗਰੀ ਪ੍ਰਾਪਤ ਕਰਨ ਦੀ ਹੋਈ। ਐੱਮ.ਏ. ਵਿੱਚ ਆਏ ਚੰਗੇ ਨੰਬਰਾਂ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ 1980-81 ਦੇ ਦੂਸਰੇ ਬੈਚ ਵਿੱਚ ਉਸ ਨੂੰ ਮੈਰਿਟ ਦੇ ਆਧਾਰ ‘ਤੇ ਇਸ ਵਿੱਚ ਦਾਖ਼ਲਾ ਮਿਲ ਗਿਆ ਅਤੇ ਇਸ ਤਰ÷ ਾਂ ਉਚੇਰੀ ਸਿੱਖਿਆ ਦੀ ਇਹ ਡਿਗਰੀ ਉਸ ਨੇ ਰੈਗੂਲਰ ਵਿਦਿਆਰਥੀ ਵਜੋਂ ਹਾਸਲ ਕੀਤੀ, ਜਿਸ ਸਦਕਾ ਉਹ ਰਾਮਗੜ÷ ੀਆ ਕਾਲਜ ਫਗਵਾੜਾ ਵਿਖੇ ਕੁਝ ਸਮਾਂ ਲੈੱਕਚਰਾਰ ਵੀ ਰਿਹਾ। ਇਸ ਤੋਂ ਇਲਾਵਾ ਉਸਨੇ ਕੁਝ ਸਮਾਂ ‘ਸ਼ਹੀਦ ਊਧਮ ਸਿੰਘ ਅਨਾਥ ਆਸ਼ਰਮ ਸਕੂਲ, ਅੰਮ੍ਰਿਤਸਰ’ ਵਿਚ ‘ਪ੍ਰਿੰਸੀਪਲਸ਼ਿਪ’ ਵੀ ਕੀਤੀ।
ਸਾਹਿਤ, ਖ਼ਾਸ ਤੌਰ ‘ਤੇ ਪੰਜਾਬੀ ਸਾਹਿਤ ਪੜ÷ ਨ ਦੀ ਚੇਟਕ ਸਵਿੰਦਰ ਚਾਹਲ ਨੂੰ ਪਹਿਲਾਂ ਹੀ ਸੀ ਅਤੇ ਉਸਦੀ ਚੇਟਕ ਦੇ ਇਸ ਸਫ਼ਰ ਨੂੰ ਅੱਗੇ ਵਧਣ ਦਾ ਮੌਕਾ ਯੂਨੀਵਰਸਿਟੀ ਵਿੱਚ ਐੱਮ.ਫ਼ਿਲ. ਕਰਦਿਆਂ ਮਿਲਿਆ।
ਉਹ ਕਦੇ ਕਦੇ ਵਿਅੰਗ, ਕਹਾਣੀ, ਮਿੰਨੀ-ਕਹਾਣੀ ਜਾਂ ਨਿਬੰਧ ਲਿਖ ਕੇ ਕਿਸੇ ਅਖ਼ਬਾਰ ਜਾਂ ਰਿਸਾਲੇ ਨੂੰ ਭੇਜ ਦਿੰਦਾ ਅਤੇ ਇਹ ਛਪਣ ‘ਤੇ ਉਸ ਨੂੰ ਡਾਹਡੀ ਖ਼ੁਸ਼ੀ ਦਾ ਅਹਿਸਾਸ ਹੁੰਦਾ। ਕਵਿਤਾ ਲਿਖਣ ਦੀ ਜਾਗ ਉਸ ਨੂੰ ਯੂਨੀਵਰਸਿਟੀ ਵਿੱਚ ਐੱਮ.ਫ਼ਿਲ. ਕਰਦਿਆਂ ਲੱਗੀ। ਉਸ ਦਾ ਐੱਮ.ਫ਼ਿਲ. ਦਾ ਥੀਸਿਸ ਕਿੱਸਾ ‘ਪੂਰਨ ਭਗਤ’ (ਕਾਦਰਯਾਰ), ‘ਪੂਰਨ ਨਾਥ ਜੋਗੀ’ (ਪ੍ਰੋ. ਪੂਰਨ ਸਿੰਘ), ਤੇ ‘ਲੂਣਾ’ (ਸ਼ਿਵ ਕੁਮਾਰ ਬਟਾਲਵੀ) ਦੇ ਕਥਾਨਕ ਦੇ ਤੁਲਨਾਤਮਿਕ ਅਧਿਐਨ ਨਾਲ ਸਬੰਧਿਤ ਸੀ ਜਿਸ ਤੋਂ ਉਸ ਨੂੰ ਕਵਿਤਾ ਦੀ ਡੂੰਘਾਈ ਨੂੰ ਸਮਝਣ ਅਤੇ ਕਵਿਤਾ ਲਿਖਣ ਦੀ ਪ੍ਰੇਰਨਾ ਮਿਲੀ।
ਕਵਿਤਾ ਬਾਰੇ ਵੱਖ-ਵੱਖ ਕਵੀਆਂ ਤੇ ਵਿਦਵਾਨਾਂ ਦੇ ਆਪੋ-ਆਪਣੇ ਖ਼ਿਆਲ ਹਨ। ਪੰਜਾਬੀ ਕਾਵਿ ਨੂੰ ‘ਖੁੱਲ÷ ੀ ਕਵਿਤਾ’ ਦੇ ਰੂਪ ਵਿਚ ਪੇਸ਼ ਕਰਨ ਵਾਲੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਨੇ ਕਵਿਤਾ ਨੂੰ ”ਰੂਹਾਂ ਦੀ ਬੋਲੀ, ਦੈਵੀ ਆਦੇਸ਼, ਸਾਧ ਮਨ ਵਿੱਚੋਂ ਨਿਕਲੇ ਬੋਲ ਤੇ ਪਿਆਰ ਵਿਚ ਮੋਏ ਬੰਦਿਆਂ ਦੇ ਬਚਨ” ਕਿਹਾ ਹੈ, ਜਦਕਿ ਪ੍ਰੋੜ-ਕਵੀ ਪ੍ਰੋ. ਮੋਹਨ ਸਿੰਘ ਅਨੁਸਾਰ, ”ਜਦੋਂ ਮਨੁੱਖ ਦੇ ਮਨ ‘ਚ ਇਸ਼ਕ ਦਾ ਜਾਦੂ ਫੁਰਦਾ ਹੈ ਤੇ ਦਿਲ ਵਿਚ ਮਸਤੀ ਕੁੱਦਦੀ ਹੈ ਤਾਂ ਫਿਰ ਕਵਿਤਾ ਦਾ ‘ਹੜ÷ ‘ ਆਉਂਦਾ ਹੈ।”
ਅਜੋਕੇ ਕਵੀਆਂ ਦੀ ਜੇਕਰ ਗੱਲ ਕਰੀਏ ਤਾਂ ਕਵਿਤਾ ਦੇ ਖੇਤਰ ਵਿੱਚ ਵਧੀਆ ਥਾਂ ਬਣਾ ਚੁੱਕੇ ਕਵੀ ਤੇ ਵਾਰਤਕ ਲਿਖਾਰੀ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੇ ਸ਼ਬਦਾਂ ਵਿੱਚ ਕਵਿਤਾ
ਰੂਹਾਂ ਨੂੰ ਮਿਲਾਉਣ ਦਾ ਸਬੱਬ
ਅੰਤਰੀਵ ਵਿਚ ਬੈਠਾ ਰੱਬ
ਚੁੱਪ ਨੂੰ ਅਰਪੀ ਆਵਾਜ਼
ਪਰਿੰਦਿਆਂ ਦੇ ਨਾਵੇਂ ਪਰਵਾਜ਼ ਹੈ
ਤੇ ਇਸਦਾ ਆਪਣਾ ਅੰਬਰ ਤੇ ਅੰਦਾਜ਼ ਹੈ।
(‘ਇੰਡੋ-ਕੈਨੇਡੀਅਨ ਟਾਈਮਜ਼’, 8 ਅਕਤੂਬਰ 2025, ਪੰਨਾ-24)
ਕਵਿਤਾ ਨੂੰ ਹੋਰ ਸਪੱਸ਼ਟ ਕਰਦਿਆਂ ਡਾ. ਭੰਡਾਲ ਦਾ ਕਹਿਣਾ ਹੈ :
ਕਵਿਤਾ ਅਹਿਸਾਸਾਂ ਦੀ ਬੀਹੀ ‘ਚ ਗੇੜੀ
ਸੁਪਨ, ਸੱਚ, ਸ਼ਬਦਾਂ ਦੀ ਬੇੜੀ
ਮਨ ਦੀਆਂ ਪਰਤਾਂ
ਰੂਹ ਦੀਆਂ ਗੱਲਾਂ
ਤਨ ਦੀਆਂ ਸੱਲਾਂ
ਤੇ ਸੁਖ਼ਨ ਦੀਆਂ ਛੱਲਾਂ।
(ਓਹੀ, ਪੰਨਾ-24)
ਅਜੋਕੀ ਕਵਿਤਾ ਨੂੰ ਮਾਣਦਿਆਂ ਹੋਇਆਂ ਸ਼ਾਇਰ ਮਲਵਿੰਦਰ ਆਪਣੇ ਆਪ ਨੂੰ ਕਵਿਤਾ ਦਾ ‘ਕਰਜ਼ਦਾਰ’ ਸਮਝਦਾ ਹੈ, ਜਦੋਂ ਉਹ ਕਹਿੰਦਾ ਹੈ :
ਕਵਿਤਾ ਨੇ ਸਫ਼ਰ ਕੀਤਾ
ਕਈ ਬੰਦ ਬੂਹੇ, ਦਰ ਖੜਕਾਏ
ਪਿੰਡ-ਪਿੰਡ, ਸ਼ਹਿਰ-ਸ਼ਹਿਰ
ਦੂਰ ਵਤਨਾਂ ਦੇ ਗੇੜੇ ਲਾਏ
ਹੁਣ ਹਨੇਰੇ ਮੈਨੂੰ ਹੁੱਝਾਂ ਮਾਰਦੇ
ਮੇਰੀ ਚੇਤਨਾ ਨੂੰ ਉਠਾਲਦੇ
ਮੈਂ ਚਾਨਣ ਨਾਲ ਭਰਿਆ ਰਹਿੰਦਾ
ਨਾਲ ਚਿਰਾਗਾਂ ਉੱਠਦਾ ਬਹਿੰਦਾ

ਕਵਿਤਾ ਮੈਂ ਤੇਰਾ ਕਰਜ਼ਦਾਰ ਹਾਂ
ਸੁਖ਼ਨਵਰ ਹਾਂ, ਕੌਤਕਹਾਰ ਹਾਂ।
(ਬਹਿਰ, ਪੰਨਾ 127-128)
ਸਵਿੰਦਰ ਚਾਹਲ ਕਵਿਤਾ ਨੂੰ ਕੁਦਰਤੀ ਆਵੇਸ਼ ਮੰਨਦਾ ਹੈ। ਸਾਹਿਤ ਸਿਰਜਨਾ ਅਤੇ ਸੰਗੀਤ ਜਿਹੀਆਂ ਕੋਮਲ ਭਾਵਨਾਵਾਂ ਉਸ ਦੀ ਸੰਵੇਦਨਸ਼ੀਲਤਾ ਨੂੰ ਪ੍ਰਗਟਾਉਂਦੀਆਂ ਹਨ। ਉਸ ਦੇ ਆਪਣੇ ਕਹਿਣ ਅਨੁਸਾਰ ਉਸ ਨੇ ਪ੍ਰੋ. ਪੂਰਨ ਸਿੰਘ ਦੀ ਕਵਿਤਾ ਦੇ :
ਅੱਖਰਾਂ ਦੇ ਅੱਖਰ, ਡੁੱਲ÷ ਡੁੱਲ÷ ਪੈਂਦੇ
ਸਾਂਭੇ ਜਾਂਦੇ ਨਾ, ਮੈਂ ਤਰਲੇ ਲੈ ਰਿਹਾ …
… ਨੂੰ ਕਈ ਵੇਰਾਂ ਮਹਿਸੂਸ ਕੀਤਾ ਹੈ ਅਤੇ ਉਸ ਦੀ ਸਮਝ ਅਨੁਸਾਰ ਜੇ ਉਸ ਸਮੇਂ ‘ਕਾਵਿਕ-ਵੇਗ’ ਨੂੰ ਨਾ ਸੰਭਾਲਿਆ ਜਾਏ ਤਾਂ ਇਹ ਟੀ.ਵੀ. ਦੇ ਕੈਪਸ਼ਨ ‘ਤੇ ਚੱਲਦੀਆਂ ਖ਼ਬਰਾਂ ਵਾਂਗ ਸੱਭ ਕੁਝ ਅੱਗੇ ਨਿਕਲ ਜਾਂਦਾ ਹੈ ਤੇ ਖੁੱਸ ਜਾਂਦਾ ਹੈ।
(ਮੈਂ ਕਵਿਤਾ ਵੱਲ ਕਿਵੇਂ ਰੁਚਿਤ ਹੋਇਆ? ਪੰਨਾ-4)
ਛਪਣ, ਛਪਾਉਣ ਦੀ ਸ਼ੁਰੂਆਤ ਦੀ ਜੇਕਰ ਗੱਲ ਕਰੀਏ ਤਾਂ ਸਵਿੰਦਰ ਨੇ ਸੱਭ ਤੋਂ ਪਹਿਲਾਂ ਦੇਸ਼ ਭਗਤ ਅਵਤਾਰ ਸਿੰਘ ‘ਸਿੱਧਾ ਜੱਟ’ ਬਾਰੇ ਇੱਕ ਲੇਖ ਲਿਖਕੇ ‘ਪੰਜਾਬੀ ਟ੍ਰਿਬਿਊਨ’ ਨੂੰ ਭੇਜਿਆ ਜੋ ਇਸ ਦੇ ‘ਭੁੱਲੇ-ਵਿਸਰੇ ਕਵੀ ਫ਼ੀਚਰ’ ਹੇਠ 8 ਜੂਨ 1986 ਦੇ ਅੰਕ ਵਿੱਚ ਛਪਿਆ। ਫਿਰ ਉਸ ਦੀਆਂ ਕਵਿਤਾਵਾਂ ਦੀ ਸੰਪਾਦਨਾ ਕਰਕੇ ‘ਲੋਕ-ਕਵੀ :ਸਿੱਧਾ ਜੱਟ ਨੂੰ’ ਦੇ ਰੂਪ ‘ਚ 1996 ਵਿਚ ਕਿਤਾਬੀ ਰੂਪ ਵਿਚ ਲਿਆਂਦਾ।
ਇਸ ਤੋਂ ਬਾਅਦ ਉਸ ਨੇ ‘ਉੱਘੇ ਸੰਗਰਾਮਇਏ : ਦਾਰ ਜੀ’ (2013), ‘ਪੱਥਰਾਂ ਦਾ ਸ਼ਹਿਰ’ (ਕਾਵਿ-ਸੰਗ੍ਰਹਿ) (2016) ਅਤੇ), ‘ਲੋਕ-ਨਾਇਕ ਸਰਦਾਰ ਕਿਰਪਾਲ ਸਿੰਘ’ (2018) ਦੀ ਵੀ ਸੰਪਾਦਨਾ ਕੀਤੀ।
ਇਸ ਤਰ÷ ਾਂ ਕਵਿਤਾ ਦੀ ਇਸ ਪਲੇਠੀ ਪੁਸਤਕ ‘ਸੁਲਗਦੇ ਅਲਫ਼ਾਜ਼’ ਆਉਣ ਤੋਂ ਪਹਿਲਾਂ ਸਵਿੰਦਰ ਚਾਹਲ ਨੂੰ ਲਿਖਣ ਤੇ ਸੰਪਾਦਨ ਕਰਨ ਦਾ ਚੋਖਾ ਤਜਰਬਾ ਹੋ ਚੁੱਕਾ ਸੀ।
ਹੱਥਲੀ ਪੁਸਤਕ ਵਿੱਚ ਉਸਨੇ 50 ਦੇ ਲੱਗਭੱਗ ਕਵਿਤਾਵਾਂ, ਟੱਪੇ, ਗੀਤ ਤੇ ਲੋਕ-ਬੋਲੀਆਂ, 20 ਗ਼ਜ਼ਲਾਂ ਤੇ 30 ਰੁਬਾਈਆਂ ਸ਼ਾਮਲ ਕਰਕੇ ਇਸ ਵਿਚ ਕਵਿਤਾ ਦੇ ਹਰੇਕ ਰੂਪ ਨੂੰ ਉਜਾਗਰ ਕੀਤਾ ਹੈ। ਪੰਜਾਬੀ ਮਾਂ-ਬੋਲੀ ਨਾਲ ਉਸ ਨੂੰ ਅੰਤਾਂ ਦਾ ਪਿਆਰ ਤੇ ਸਤਿਕਾਰ ਹੈ। ਉਹ ਖ਼ੁਦ ਕਹਿੰਦਾ ਹੈ :
ਜੰਮਿਆਂ, ਪਲ਼ਿਆ, ਪੜਿ÷ ਆ,
ਪੜ÷ ਾਇਆ, ਵਿਆਹਿਆ, ਜੀਵਿਆ
ਆਪਣੀ ਮਾਂ-ਬੋਲੀ ਪੰਜਾਬੀ ‘ਚ
”ਪੂਰਾ ਹੋ ਗਿਆ” ਸੁਨੇਹੇ ਨਾਲ
ਮਾਂ-ਬੋਲੀ ਦੇ ਧੂਹ ਪਾਉਂਦੇ ਵੈਣਾ ‘ਚ
ਰੁਖ਼ਸਤ ਹੋਣਾ ਚਾਹੁੰਦਾ ਹਾਂ ਮੈਂ।
(ਪੰਨਾ- 36,37)
ਖ਼ੁਦ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਉਸ ਨੂੰ ਕਿਸਾਨਾ ਨਾਲ ਚੋਖੀ ਹਮਦਰਦੀ ਹੈ। 2020-21 ਵਿਚ ਦਿੱਲੀ ਦੀਆਂ ਬਰੂਹਾਂ ‘ਤੇ 378 ਦਿਨ ਚੱਲੇ ਕਿਸਾਨ ਮੋਰਚੇ ਨੂੰ ਯਾਦ ਕਰਦਿਆਂ ‘ਅੰਨ-ਦਾਤਾ’ ਕਵਿਤਾ ਵਿਚ ਉਹ ਕਹਿੰਦਾ ਹੈ :
ਠਾਠਾਂ ਮਾਰਦਾ ਕਿਸਾਨਾਂ ਦਾ ਹੜ÷ ਦਿੱਲੀ ਚੜਿ÷ ਆ,
ਦਿਸਣ ਹਰੇ ਦੁਪੱਟੇ/ਦਸਤਾਰਾਂ ਬੇਸ਼ੁਮਾਰ ਮੀਆਂ।
ਮੰਗਲ, ਜੰਗਲ ‘ਚ ਲਾਉਣਾ ਪੰਜਾਬੀ ਜਾਣਦੇ ਨੇ,
ਪੱਤਝੜ ਦਿੱਲੀ ਦੀ ‘ਚ ਲੈ ਆਂਦੀ ਬਹਾਰ ਮੀਆਂ।
(ਪੰਨਾ-51)
ਆਮ ਲੋਕਾਂ ਵਿਚ ਵਿਚਰਦਾ ਰਿਹਾ ਚਾਹਲ ਲੋਕਾਂ ਦੀ ਰਗ਼-ਰਗ਼ ਨੂੰ ਖ਼ੂਬ ਪਛਾਣਦਾ ਹੈ। ਤਾਂ ਹੀ ਲੋਕ ਕੀ ਕਹਿਣਗੇ? ਕਵਿਤਾ ਵਿਚ ਲੋਕਾਂ ਦੇ ਬਾਰੇ ਉਸ ਦਾ ਕਹਿਣਾ ਹੈ :
ਜੋ ਮੂੰਹ ਆਇਆ ਸੋ ਬੋਲਣਗੇ ਲੋਕ
ਕੁਫ਼ਰ ਤੁਹਾਡੇ ਲਈ ਤੋਲਣਗੇ ਲੋਕ
ਤੁਹਾਡੀ ਸਿਫ਼ਤ ਨਹੀਂ ਜਰਨਗੇ ਲੋਕ
ਪਿੱਠ ਪਿੱਛੇ ਕੁਸਿਫ਼ਤਾਂ ਕਰਨਗੇ ਲੋਕ।
(ਪੰਨਾ-63)
ਉਮਰ ਦਾ ਵਡੇਰਾ ਹਿੱਸਾ ਅਧਿਆਪਨ ਨਾਲ ਜੁੜੇ ਰਹਿਣ ਕਰਕੇ ਸਵਿੰਦਰ ਚਾਹਲ ਸਾਡੇ ਸਮਾਜ ਵੱਲੋਂ ਵਿਦਿਆ ਨੂੰ ‘ਵੀਚਾਰੀ’ ਦੀ ਥਾਂ ‘ਵਿਚਾਰੀ’ ਬਣਾਣੇ ਜਾਣ ‘ਤੇ ਦੁਖੀ ਹੈ। ਆਪਣਾ ਇਹ ਗਹਿਰਾ ਦੁੱਖ ਤੇ ਅਫ਼ਸੋਸ ਇਜ਼ਹਾਰ ਕਰਦਿਆਂ, ਉਹ ਕਹਿੰਦਾ ਹੈ :
ਅਸਾਂ ਵਿਦਿਆ ਨੂੰ
”ਵਿਦਿਆ ਵੀਚਾਰੀ
ਤਾਂ ਪਰਉਪਕਾਰੀ”
ਕਦੇ ਨਾ ਬਣਨ ਦਿੱਤਾ।
ਸਗੋਂ ਵਿਦਿਆ ਵਿਚਾਰੀ
ਤਜਰਬਿਆਂ ਦੀ ਮਾਰੀ ਬਣਾ
ਬਖ਼ਸ਼ਿਆਂ ‘ਚ ਬੰਦ ਕਰ
ਕਲਿਆਣਕਾਰੀ ਬਣਾਉਣ ਦੀ ਥਾਂ
ਵਿਚਾਰੀ ਬਣਾ ਬੱਚਿਆਂ ਸਾਹਵੇਂ ਧਰ ਦਿੱਤਾ।
(ਪੰਨਾ-65)
ਮਨੁੱਖੀ ਜੀਵਨ ਦੀ ਬੇ-ਭਰੋਸਗੀ ਤੇ ਨਾਸ਼ਵਾਨਤਾ ਨੂੰ ਸਵਿੰਦਰ ਬਾਖ਼ੂਬੀ ਸਮਝਦਾ ਹੈ। ਉਹ ਭਲੀ-ਭਾਂਤ ਜਾਣਦਾ ਹੈ ਕਿ ‘ਮਿੱਟੀ ਦੇ ਖਿਡੌਣੇ’ ਤੇ ‘ਪਾਣੀ ਦੇ ਇਸ ਬੁਲਬੁਲੇ’ ਦੀ ਕੋਈ ਮਿਆਦ ਨਹੀਂ ਹੈ।
ਤਾਂ ਹੀ ਉਹ ਕਹਿੰਦਾ ਹੈ :
ਬੰਦਾ ਵੀ ਤਾਂ
ਮਿੱਟੀ ਦਾ ਖਿਡੌਣਾ ਹੈ।
ਪਤਾ ਨਹੀਂ –
ਕਦ ਟੁੱਟ ਜਾਏ।
ਕਦ ਮੁੱਕ ਜਾਏ।
(ਪੰਨਾ-83)
ਸਵਿੰਦਰ ਚਾਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਹੋਰ ਵੀ ਬਹੁਤ ਸਾਰੇ ਅਹਿਮ ਵਿਸ਼ੇ ਲਏ ਹਨ, ਜਿਨ÷ ਾਂ ਵਿਚ ਉਸ ਨੇ ‘ਚੁੱਪ’, ‘ਰੂਹ’, ‘ਜਿਸਮ’, ‘ਮਨ’, ‘ਸਰਦਾਰੀ’, ‘ਕਰੋਨਾ’, ‘ਬੁਢਾਪਾ’, ‘ਇਤਿਹਾਸ’, ‘ਸਿੱਖੀ’, ‘ਬਾਗ਼ੀਪੁਣਾ’, ਆਦਿ ਨੂੰ ਬਾਖ਼ੂਬੀ ਨਿਭਾਇਆ ਹੈ। ਇਸ ਸੀਮਤ ਜਿਹੇ ਆਰਟੀਕਲ ਵਿਚ ਇਨ÷ ਾਂ ਸਾਰਿਆਂ ਦੇ ਬਾਰੇ ਚਰਚਾ ਕਰਨੀ ਮੁਸ਼ਕਲ ਹੀ ਨਹੀ, ਸਗੋਂ ਅਸੰਭਵ ਹੈ। ਇਸ ਲਈ ਉਸ ਦੀਆਂ ਕਵਿਤਾਵਾਂ ਦੀ ਚਰਚਾ ਨੂੰ ਇੱਥੇ ਹੀ ਵਿਰਾਮ ਲਾਉਂਦਾ ਹਾਂ।
ਚਾਹਲ ਨੇ ਗ਼ਜ਼ਲ ਤੇ ਰੁਬਾਈ ਵਿਚ ਵੀ ਬਾਖ਼ੂਬੀ ਕਲਮ ਅਜ਼ਮਾਈ ਹੈ। ਪੁਸਤਕ ਵਿਚ ਸ਼ਾਮਲ 20 ਗ਼ ਵਿੱਚੋਂ ਕਈਆਂ ਵਿਚ ਉਹ ਮਨੁੱਖ ਨੂੰ ਬੜੇ ਵਧੀਆ ਤਰ÷ ਾਂ ਮੁਖ਼ਾਤਿਬ ਹੁੰਦਾ ਹੈ, ਮਸਲਿਨ :
ਨੀ ਜਿੰਦੇ! ਜ਼ਿੰਦਗੀ ਦੀ ਤੂੰ ਮਾਲਕ ਆਪੇ,
ਇਹਨੂੰ ਮਰਜ਼ੀ ਨਾਲ ਹੰਢਾਇਆ ਕਰ ਤੂੰ।
ਕੱਲ÷ ਕੀ ਹੋਇਆ, ਤੇ ਕੱਲ÷ ਕੀ ਹੋਣਾ,
ਇੰਜ ਸੋਚ ਕੇ ਨਾ, ਘਬਰਾਇਆ ਕਰ ਤੂੰ।
(ਪੰਨਾ-142)
ਅਤੇ
ਸੂਰਜ ਸਰਘੀ ਤੋਂ ਸਾਂਝ ਵੇਲੇ ਤੱਕ ਸਫ਼ਰ ਖ਼ਤਮ ਕਰਕੇ,
ਹਨੇਰਾ ਸ਼ੁਰੂ ਹੁੰਦਿਆਂ, ਛੁਪਦਾ-ਛੁਪਦਾ ਛੁਪ ਜਾਂਦਾ ਹੈ।
ਬੰਦੇ ਦੀ ਮਈਅਤ ਦੇ ਜਨਾਜ਼ੇ ਦਾ ਸਫ਼ਰ ‘ਚਾਹਲ’,
ਸ਼ਮਸ਼ਾਨ ਘਾਟ ਪਹੁੰਚ ਰੁਕਦਾ-ਰੁਕਦਾ ਰੁਕ ਜਾਂਦਾ ਹੈ।
(ਪੰਨਾ-148)
ਏਸੇ ਤਰ÷ ਾਂ ਇਸ ਪੁਸਤਕ ਵਿਚਲੀਆਂ 30 ਰੁਬਾਈਆਂ ਵਿੱਚੋਂ ਕਈ ਬਾ-ਕਮਾਲ ਹਨ। ਇਨ÷ ਾਂ ਵਿੱਚੋਂ ਦੋ ਕੁ ਇੱਥੇ ਦੇਣੀਆਂ ਜ਼ਰੂਰੀ ਸਮਝਦਾ ਹਾਂ :
ਜੇ ਮੈਂ ਤੇਰਾ ਹੋ ਨਾ ਸਕਿਆ
ਤੈਨੂੰ ਕਿਹੜਾ ਫ਼ਰਕ ਪਿਆ?
ਗਿਲ÷ ੇ,ਮਿਹਣੇ,ਤਾਅਨੇ,ਸ਼ਿਕਵਿਆਂ
ਬਥੇਰਾ ਸੀਨੇ ਦਰਦ ਸਹਿਆ।
ਗਿਲ÷ ੇ, ਸ਼ਿਕਵੇ ਮਿਟਾ ਕੇ ਦੋਵੇਂ
ਦਿਲ ਮੇਲ਼ ਮਨ ਸਾਂਝਾ ਕਰੀਏ,
ਜੱਗ ਫ਼ਾਨੀ ਭੁੱਲ ਬੈਠੇ ਆਪਾਂ
ਏਥੇ ਨਾ ਕੋਈ ਥਿਰ ਰਹਿਆ।
(ਪੰਨਾ-158)
ਇੰਜ, ਸਵਿੰਦਰ ਚਾਹਲ ਵੱਲੋਂ ਕਵਿਤਾ ਦੀ ਲੱਗਭੱਗ ਹਰੇਕ ਵੰਨਗੀ ਨੂੰ ਆਪਣੀ ਇਸ ਪੁਸਤਕ ਵਿੱਚ ਯੋਗ ਥਾਂ ਕੇ ਬੜੇ ਵਧੀਆ ਢੰਗ ਨਾਲ ਉਸ ਦਾ ਨਿਭਾਅ ਕੀਤਾ ਗਿਆ ਹੈ।
‘ਅਸੰਖ ਪਬਲੀਕੇਸ਼ਨ’ ਬਰੇਟਾ ਵੱਲੋਂ ਬੜੀ ਖ਼ੂਬਸੂਰਤੀ ਨਾਲ ਪ੍ਰਕਾਸ਼ਿਤ ਕੀਤੀ ਗਈ 172 ਪੰਨਿਆਂ ਦੀ ਇਸ ਪੁਸਤਕ ਵਿਚ ਕਿਤੇ-ਕਿਤੇ ਕੁਝ ਅੱਖਰਾਂ ਦੇ ਪੈਰਾਂ ਵਿੱਚ ਬਿੰਦੀਆਂ ਦੀ ਅਣਹੋਂਦ ਰੜਕਦੀ ਹੈ, ਜਿਵੇਂ ‘ਜ਼ਿੰਦਗੀ’ ਦੀ ਥਾਂ ‘ਜਿੰਦਗੀ’ ਤੇ ‘ਖ਼ਿਆਲ’ ਦੀ ਥਾਂ ‘ਖਿਆਲ’, ਆਦਿ ਪੜ÷ ਦਿਆਂ ਚਿਤ ਥੋੜ÷ ਾ ਜਿਹਾ ਅੱਖੜਦਾ ਹੈ।
ਅਲਬੱਤਾ! ‘ਸ’ ਤੇ ‘ਫ’ ਅੱਖਰਾਂ ਦੇ ਪੈਰ ‘ਚ ਬਿੰਦੀਆਂ ਬਾਕਾਇਦਾ ਲੱਗੀਆਂ ਹੋਈਆਂ ਹਨ ਅਤੇ ‘ਨਮੋਸ਼ੀ’, ‘ਬੇਸ਼ੁਮਾਰ’, ‘ਲਾਸ਼’, ‘ਸ਼ਹਾਦਤ’, ‘ਫ਼ਰਸ਼’, ਆਦਿ ਸ਼ਬਦਾਂ ਦਾ ਸਹੀ ਰੂਪ ਪੜ÷ ਦਿਆਂ ਬਹੁਤ ਚੰਗਾ ਲੱਗਿਆ ਹੈ।
ਸਵਿੰਦਰ ਦੀ ਇਸ ਪਲੇਠੀ ਕਾਵਿ-ਪੁਸਤਕ ਆਉਣ ‘ਤੇ ਮੈਂ ਉਸ ਨੂੰ ਹਾਰਦਿਕ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਇਸਦੇ ਨਾਲ ਹੀ ਪੰਜਾਬੀ ਪਾਠਕਾਂ ਨੂੰ ਇਸ ਪੁਸਤਕ ਦੀਆਂ ਕਵਿਤਾਵਾਂ, ਗ਼ਜ਼ਲਾਂ, ਰੁਬਾਈਆਂ, ਟੱਪੇ ਤੇ ਬੋਲੀਆਂ ਪੜ÷ ਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹਾਂ। ਉਸ ਮਾਲਕ ਪ੍ਰਮਾਤਮਾ ਅੱਗੇ ਅਰਦਾਸ/ਬੇਨਤੀ ਹੈ ਕਿ ਉਹ ਸਵਿੰਦਰ ਚਾਹਲ ਦੀ ਕਲਮ ਨੂੰ ਹੋਰ ਤਾਕਤ ਬਖ਼ਸ਼ੇ ਅਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਆਪਣੀ ਅਗਲੀ ਪੁਸਤਕ ਵਿੱਚ ਪਾਠਕਾਂ ਲਈ ਹੋਰ ਵਧੀਆ ਪੜ÷ ਨ-ਸਮੱਗਰੀ ਲੈ ਕੇ ਆਏਗਾ।

RELATED ARTICLES
POPULAR POSTS