10.2 C
Toronto
Thursday, May 21, 2026
spot_img
Homeਹਫ਼ਤਾਵਾਰੀ ਫੇਰੀਵੈਨਕੂਵਰ ਹਵਾਈ ਅੱਡੇ 'ਤੇ ਉਡਾਣ ਤੋਂ ਪਹਿਲਾਂ ਏਅਰ ਇੰਡੀਆ ਦੇ ਪਾਇਲਟ ਨੇ...

ਵੈਨਕੂਵਰ ਹਵਾਈ ਅੱਡੇ ‘ਤੇ ਉਡਾਣ ਤੋਂ ਪਹਿਲਾਂ ਏਅਰ ਇੰਡੀਆ ਦੇ ਪਾਇਲਟ ਨੇ ਪੀਤੀ ਸ਼ਰਾਬ

ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੇ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੇ ਪਾਇਲਟ ਨੂੰ ਜਹਾਜ਼ ਵਿਚੋਂ ਉਤਾਰ ਦਿੱਤਾ ਗਿਆ। ਇਸ ਪਾਇਲਟ ‘ਤੇ ਸ਼ਰਾਬ ਪੀਣ ਦਾ ਇਲਜ਼ਾਮ ਸੀ ਅਤੇ ਇਹ ਮਾਮਲਾ 23 ਦਸੰਬਰ 2025 ਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਫਲਾਈਟ ਟੇਕ-ਆਫ ਕਰਨ ਵਾਲੀ ਸੀ ਤਾਂ ਵੈਨਕੂਵਰ ਏਅਰਪੋਰਟ ਦੇ ਇਕ ਸਟਾਫ ਮੈਂਬਰ ਨੇ ਪਾਇਲਟ ਨੂੰ ਵਾਈਨ ਪੀਂਦੇ ਹੋਏ ਦੇਖਿਆ। ਜਿਸ ਤੋਂ ਬਾਅਦ ਕਰਮਚਾਰੀ ਨੇ ਇਸਦੀ ਸ਼ਿਕਾਇਤ ਅਧਿਕਾਰੀਆਂ ਕੋਲ ਕੀਤੀ। ਜਦੋਂ ਕੈਨੇਡੀਆਈ ਅਧਿਕਾਰੀ ਪਾਇਲਟ ਕੋਲ ਜਾਂਚ ਕਰਨ ਪਹੁੰਚੇ ਤਾਂ ਪਾਇਲਟ ਦੇ ਮੂੰਹ ਵਿਚੋਂ ਸ਼ਰਾਬ ਦੀ ਬਦਬੂ ਆਈ। ਇਸ ਤੋਂ ਬਾਅਦ ਪਾਇਲਟ ਦਾ ਬਰੈਥ ਐਨਾਲਾਈਜ਼ਰ ਟੈਸਟ ਲਿਆ ਗਿਆ, ਜਿਸ ਵਿਚ ਉਹ ਫੇਲ੍ਹ ਹੋ ਗਿਆ। ਏਅਰਲਾਈਨ ਦੇ ਇਕ ਬੁਲਾਰੇ ਕਿਹਾ ਹੈ ਕਿ ਸੁਰੱਖਿਆ ਪ੍ਰੋਟੋਕਾਲ ਦੇ ਅਨੁਸਾਰ ਫਲਾਈਟ ਨੂੰ ਅਪਰੇਟ ਕਰਨ ਦੇ ਲਈ ਇਕ ਦੂਜੇ ਪਾਇਲਟ ਨੂੰ ਰੋਸਟਰ ਵਿਚ ਸ਼ਾਮਲ ਕਰ ਲਿਆ ਗਿਆ ਸੀ। ਫਿਰ ਉਹ ਫਲਾਈਟ ਨੂੰ ਲੈ ਕੇ ਦਿੱਲੀ ਗਿਆ। ਇਸ ਫਲਾਈਟ ਵਿਚ ਕਰੀਬ ਦੋ ਘੰਟੇ ਦੇਰੀ ਹੋਈ ਅਤੇ ਇਸ ਦੌਰਾਨ ਯਾਤਰੀਆਂ ਨੂੰ ਨਾਸ਼ਤਾ ਦਿੱਤਾ ਗਿਆ। ਏਅਰ ਇੰਡੀਆ ਨੇ ਇਸ ਅਸੁਵਿਧਾ ਲਈ ਮਾਫੀ ਮੰਗੀ ਹੈ। ਫਿਲਹਾਲ ਇਸ ਪਾਇਲਟ ਖਿਲਾਫ ਜਾਂਚ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੱਕ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।

RELATED ARTICLES
POPULAR POSTS