11.2 C
Toronto
Saturday, September 26, 2026
spot_img
Homeਹਫ਼ਤਾਵਾਰੀ ਫੇਰੀਅਮਰੀਕਾ 'ਚ ਪੜ੍ਹੇ ਵਿਦੇਸ਼ੀਆਂ ਦਾ ਉਥੇ ਨੌਕਰੀ ਕਰਨਾ ਮੁਸ਼ਕਲ

ਅਮਰੀਕਾ ‘ਚ ਪੜ੍ਹੇ ਵਿਦੇਸ਼ੀਆਂ ਦਾ ਉਥੇ ਨੌਕਰੀ ਕਰਨਾ ਮੁਸ਼ਕਲ

ਅਮਰੀਕਾ ‘ਚ ਪੜ੍ਹੇ ਵਿਦੇਸ਼ੀਆਂ ਦਾ ਉਥੇ ਨੌਕਰੀ ਕਰਨਾ ਮੁਸ਼ਕਲ3 ਲੱਖ 63 ਹਜ਼ਾਰ ਭਾਰਤੀਆਂ ਸਣੇ 11 ਲੱਖ ਵਿਦਿਆਰਥੀਆਂ ‘ਤੇ ਪਵੇਗਾ ਅਸਰ
ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਅਮਰੀਕਾ ਵਿਚ ਪੜ੍ਹੇ ਵਿਦੇਸ਼ੀ ਵਿਦਿਆਰਥੀਆਂ ਲਈ ਨੌਕਰੀ ਮਹਿੰਗੀ ਕਰਨ ਦੀ ਤਿਆਰੀ ਕਰ ਰਹੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਕਰਨ ਦੇ ਲਈ ਵਿਦਿਆਰਥੀਆਂ ਨੂੰ ਕਰੀਬ 96 ਲੱਖ ਰੁਪਏ, ਯਾਨੀ 1 ਲੱਖ ਡਾਲਰ ਫੀਸ ਦੇਣੀ ਪੈ ਸਕਦੀ ਹੈ। ਇਹ ਫੀਸ ‘ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ’ ਉਤੇ ਲਾਗੂ ਹੁੰਦੀ ਹੈ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ। ਵਰਤਮਾਨ ਸਮੇਂ ‘ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ’ ਫੀਸ 40 ਹਜ਼ਾਰ ਰੁਪਏ ਹੈ। ਂਇਸ ਮਤੇ ਨੂੰ ਵਾਈਟ ਹਾਊਸ ਦੀ ਮਨਜੂਰੀ ਮਿਲ ਚੁੱਕੀ ਹੈ, ਹਾਲਾਂਕਿ ਇਹ ਕਾਨੂੰਨ ਅਜੇ ਤੱਕ ਲਾਗੂ ਨਹੀਂ ਹੋਇਆ ਹੈ। ਇਹ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਅਤੇ ਸੰਸਥਾਵਾਂ ਤੋਂ ਇਸ ਸਬੰਧੀ ਇਤਰਾਜ਼ ਅਤੇ ਸੁਝਾਅ ਮੰਗੇ ਜਾਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 3 ਲੱਖ 63 ਹਜ਼ਾਰ ਭਾਰਤੀਆਂ ਸਣੇ 11 ਲੱਖ ਵਿਦੇਸ਼ੀ ਵਿਦਿਆਰਥੀ ਹਨ ਅਤੇ ਅਮਰੀਕਾ ਸਰਕਾਰ ਦੇ ਇਸ ਨਿਯਮ ਨਾਲ ਇਹ ਸਾਰੇ ਪ੍ਰਭਾਵਿਤ ਹੋ ਸਕਦੇ ਹਨ। ਅਮਰੀਕਾ ਦੇ ਇਸ ਕਦਮ ਨਾਲ ਵਿਦਿਆਰਥੀ ਅਮਰੀਕਾ ਦੀ ਬਜਾਏ ਦੂਸਰੇ ਦੇਸ਼ਾਂ ਵਿਚ ਪੜ੍ਹਾਈ ਅਤੇ ਨੌਕਰੀ ਕਰਨਾ ਬਿਹਤਰ ਸਮਝਣਗੇ।
-ਪਰਵਾਸੀ ਨਿਊਜ਼

RELATED ARTICLES
POPULAR POSTS