9.2 C
Toronto
Friday, October 9, 2026
spot_img
Homeਹਫ਼ਤਾਵਾਰੀ ਫੇਰੀਫਿਲਮ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ

ਫਿਲਮ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ

ਫਿਲਮ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਨਾ ਪਾਟੇਕਰ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ : ਹਿੰਦੀ ਅਤੇ ਮਰਾਠੀ ਸਿਨੇਮਾ ਦੇ ਦਿੱਗਜ਼ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦੀ ਉਮਰ 75 ਸਾਲ ਦੱਸੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਾਨਾ ਪਾਟੇਕਰ ਦੀ ਗੋਆ ਸਥਿਤ ਰਿਹਾਇਸ਼ ‘ਤੇ ਹੀ ਸਿਹਤ ਵਿਗੜੀ ਅਤੇ ਤੁਰੰਤ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਕਰੀਬ 45 ਮਿੰਟ ਤੱਕ ਸੀ.ਪੀ.ਆਰ. ਦੇ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ। ਮਣੀਪਾਲ ਹਸਪਤਾਲ ਦੇ ਆਨਕੋਲੋਜੀ ਵਿਭਾਗ ਦੇ ਪ੍ਰਮੁੱਖ ਡਾ. ਸ਼ੇਖਰ ਸਾਲਕਰ ਦੇ ਅਨੁਸਾਰ ਲਗਾਤਾਰ ਸੀ.ਪੀ.ਆਰ. ਦਿੱਤੇ ਜਾਣ ਦੇ ਬਾਵਜੂਦ ਨਾਨਾ ਪਾਟੇਕਰ ਨੂੰ ਬਚਾਇਆ ਨਹੀਂ ਜਾ ਸਕਿਆ। ਇਸਦੇ ਚੱਲਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਬਹੁਤ ਸਾਰੀਆਂ ਸਿਆਸੀ ਅਤੇ ਫਿਲਮੀ ਹਸਤੀਆਂ ਨੇ ਨਾਨਾ ਪਾਟੇਕਰ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਨਾਨਾ ਪਾਟੇਕਰ ਨੇ ਕਰੀਬ ਪੰਜ ਦਹਾਕਿਆਂ ਦੇ ਫਿਲਮੀ ਸਫਰ ਦੌਰਾਨ ਆਪਣੀ ਵੱਖਰੀ ਪਛਾਣ ਬਣਾਈ। ਫਿਲਮ ‘ਕ੍ਰਾਂਤੀਵੀਰ’ ਵਿਚ ਅਦਾਕਾਰੀ ਲਈ ਉਨ੍ਹਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਅਤੇ ਫਿਲਮ ਫੇਅਰ ਦਾ ਸਰਵੋਤਮ ਅਦਾਕਾਰ ਪੁਰਸਕਾਰ ਵੀ ਮਿਲਿਆ ਸੀ।

RELATED ARTICLES
POPULAR POSTS