ਨਿਊਯਾਰਕ ਦੇ ਨਿਊਜਰਸੀ ਸਟੇਡੀਅਮ ਵਿਚ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਸਪੇਨ ਨੇ 16 ਸਾਲ ਬਾਅਦ ਫੁੱਟਬਾਲ ਵਿਸ਼ਵ ਕੱਪ ਜਿੱਤਿਆ ਹੈ।
ਧਿਆਨ ਰਹੇ ਕਿ ਸਪੇਨ ਨੇ ਇਸ ਤੋਂ ਪਹਿਲਾਂ 2010 ਵਿਚ ਵਿਸ਼ਵ ਕੱਪ ਜਿੱਤਿਆ ਸੀ।
ਦੋਵੇਂ ਟੀਮਾਂ ਵਿਚਾਲੇ ਸ਼ੁਰੂਆਤੀ 90 ਮਿੰਟ ਤੱਕ ਮੁਕਾਬਲਾ ਜ਼ੀਰੋ-ਜ਼ੀਰੋ ਦੀ ਬਰਾਬਰੀ ‘ਤੇ ਰਿਹਾ। ਇਸ ਤੋਂ ਬਾਅਦ ਸਪੇਨ ਦੇ ਫੇਰਨ ਟੋਰੇਸ ਨੇ ਵਾਧੂ ਸਮੇਂ ਦੇ ਦੂਜੇ ਹਾਫ ਵਿਚ ਸ਼ਾਨਦਾਰ ਗੋਲ ਦਾਗ ਕੇ ਸਪੇਨ ਨੂੰ 1-0 ਦੀ ਲੀਡ ਦਿਵਾਈ। ਇਸ ਤੋਂ ਪਹਿਲਾਂ ਸਪੇਨ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ, ਪਰ ਸਪੇਨ ਦੀ ਟੀਮ ਗੋਲ ਨਾ ਕਰ ਸਕੀ। ਦੂਜੇ ਪਾਸੇ ਅਰਜਨਟੀਨਾ ਨੂੰ ਇਸ ਮੈਚ ਵਿਚ ਗੋਲ ਕਰਨ ਦੇ ਬਹੁਤ ਘੱਟ ਮੌਕੇ ਮਿਲੇ।
ਜ਼ਿਕਰਯੋਗ ਹੈ ਕਿ 48 ਟੀਮਾਂ ਦੇ ਇਸ ਸਭ ਤੋਂ ਵੱਡੇ ਫੁੱਟਬਾਲ ਵਿਸ਼ਵ ਕੱਪ ਦਾ ਇਹ 104ਵਾਂ ਮੈਚ ਸੀ।
ਇਸ ਇਤਿਹਾਸਕ ਮੈਚ ਨੂੰ ਦੇਖਣ ਲਈ ਟੌਮ ਕਰੂਜ, ਬਰੈਡ ਪਿਟ, ਜੈਨੀਫਰ ਹਡਸਨ, ਡੈਨੀਅਲ ਕਰੇਗ ਅਤੇ ਜੈਨੀਫਰ ਕੋਨੋਲੀ ਵਰਗੇ ਹਾਲੀਵੁੱਡ ਸਿਤਾਰੇ ਮੌਜੂਦ ਸਨ। ਇਸਦੇ ਨਾਲ ਹੀ ਕਾਕਾ, ਜ਼ਿਨੇਦੀਨ ਜ਼ਿਦਾਨ, ਡੇਵਿਡ ਬੈਕਹਮ ਅਤੇ ਰੋਨਾਲਡੋ ਵਰਗੇ ਦਿੱਗਜ਼ ਸਾਬਕਾ ਫੁੱਟਬਾਲਰ ਵੀ ਦਰਸ਼ਕਾਂ ਵਿਚ ਮੌਜੂਦ ਸਨ। – ਪਰਵਾਸੀ ਨਿਊਜ਼

