7.6 C
Toronto
Saturday, October 31, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੀਆਂ ਮੰਗਾਂ ਦੇ ਨੇੜੇ ਢੁੱਕਿਆ ਅਮਰੀਕਾ : ਮਾਰਕ ਕਾਰਨੀ

ਕੈਨੇਡਾ ਦੀਆਂ ਮੰਗਾਂ ਦੇ ਨੇੜੇ ਢੁੱਕਿਆ ਅਮਰੀਕਾ : ਮਾਰਕ ਕਾਰਨੀ

ਕੈਨੇਡਾ ਦੀਆਂ ਮੰਗਾਂ ਦੇ ਨੇੜੇ ਢੁੱਕਿਆ ਅਮਰੀਕਾ : ਮਾਰਕ ਕਾਰਨੀਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਹਫਤਾ ਪਹਿਲਾਂ ਆਈ ਇਹ ਟਿੱਪਣੀ
ਟੋਰਾਂਟੋ/ਪ੍ਰਭਜੋਤ ਸਿੰਘ (Local Journalism Initiative Reporter) : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨਾਲ ਵਪਾਰ ਵਾਰਤਾ ਵਿੱਚ ਥੋੜ੍ਹੀ ਤੇਜ਼ੀ ਆਈ ਹੈ, ਪਰ ਇਹ ਵਾਧਾ ਇਸ ਲਈ ਹੋਇਆ ਹੈ ਕਿਉਂਕਿ ਵਾਸ਼ਿੰਗਟਨ ਕੈਨੇਡਾ ਦੀਆਂ ਮੰਗਾਂ ਦੇ ਕਰੀਬ ਆ ਰਿਹਾ ਹੈ।
ਪੀਐਮ ਕਾਰਨੀ ਦੀ ਇਹ ਟਿੱਪਣੀ ਅਮਰੀਕਾ ‘ਚ ਮੱਧਕਾਲੀ ਚੋਣਾਂ ਤੋਂ ਅੱਠ ਦਿਨ ਪਹਿਲਾਂ ਆਈ ਹੈ। ਇਸ ਦੌਰਾਨ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਕੇਵਿਨ ਹੈਸੇਟ ਨੇ ਵੀ ਸੰਕੇਤ ਦਿੱਤਾ ਹੈ ਕਿ ਦੋਵੇਂ ਦੇਸ਼ ਵਪਾਰ ਸਮਝੌਤੇ ਦੇ ਬੇਹੱਦ ਕਰੀਬ ਹਨ।
ਕੈਨੇਡਾ ਦੇ ਵਪਾਰ ਮੰਤਰੀ ਡੌਮੀਨਿਕ ਲੀਬਲੈਂਕ ਦੇ ਦਫ਼ਤਰ ਨੇ ਕਿਹਾ ਕਿ ਕੈਨੇਡਾ ਵਾਸ਼ਿੰਗਟਨ ਨਾਲ ‘ਉਸਾਰੂ ਗੱਲਬਾਤ’ ਜਾਰੀ ਰੱਖ ਰਿਹਾ ਹੈ।
ਕਾਰਨੀ ਨੇ ਵਾਰਤਾ ਵਿੱਚ ‘ਬੇਹੱਦ ਮਾਮੂਲੀ ਵਾਧਾ’ ਹੋਣ ਦੀ ਗੱਲ ਕੀਤੀ, ਪਰ ਸਪੱਸ਼ਟ ਕੀਤਾ ਕਿ ਕੈਨੇਡਾ ਆਪਣੇ ਪਹਿਲੇ ਰੁਖ਼ ਉਤੇ ਕਾਇਮ ਹੈ।
ਪਿਛਲੇ ਦਿਨੀਂ ਟਰੰਪ ਨੇ ਕਿਹਾ ਸੀ ਕਿ ਉਹ ਕੈਨੇਡਾ ਦੇ ਕੁੱਝ ਸਾਮਾਨ ਉਤੇ ਲਾਏ ਗਏ 50 ਫ਼ੀਸਦ ਟੈਰਿਫ ਹਟਾ ਦੇਣਗੇ, ਜਦਕਿ ਕਈ ਹੋਰ ਉਤਪਾਦਾਂ ਉਤੇ ਨਵੇਂ ਟੈਰਿਫ ਲਾਉਣਗੇ। ਇਸ ਤੋਂ ਦੋ ਦਿਨ ਬਾਅਦ ਮਿਸ਼ੀਗਨ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਕੈਨੇਡਾ ‘ਇਸ ਸਮੇਂ ਸਾਨੂੰ ਕੁੱਝ ਵੀ ਦੇਣ ਨੂੰ ਤਿਆਰ ਹੈ’ ਤੇ ਦੋਵਾਂ ਮੁਲਕਾਂ ਦਰਮਿਆਨ ਸਮਝੌਤਾ ‘ਬਹੁਤ ਜਲਦ’ ਹੋ ਜਾਵੇਗਾ।

 

RELATED ARTICLES
POPULAR POSTS