16.6 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀ2026 ਵਿੱਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਸਥਿਰ ਕਰੇਗੀ ਫੈਡਰਲ ਸਰਕਾਰ

2026 ਵਿੱਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਸਥਿਰ ਕਰੇਗੀ ਫੈਡਰਲ ਸਰਕਾਰ

ਓਟਵਾ/ਬਿਊਰੋ ਨਿਊਜ਼ : ਹਾਊਸਿੰਗ ਤੇ ਹੋਰਨਾਂ ਸਰਵਿਸਿਜ਼ ਉੱਤੇ ਪੈ ਰਹੇ ਬੋਝ ਕਾਰਨ ਫੈਡਰਲ ਸਰਕਾਰ ਨੇ ਕੈਨੇਡਾ ਵਿੱਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ 2026 ਵਿੱਚ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੀਤਾ ਗਿਆ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਾਰਲੀਮੈਂਟ ਵਿੱਚ ਅਗਲੇ ਤਿੰਨ ਸਾਲਾਂ ਦੇ ਟੀਚੇ ਰੱਖੇ। ਉਨ੍ਹਾਂ ਆਖਿਆ ਕਿ 2026 ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੂੰ 500,000 ਉੱਤੇ ਸਥਿਰ ਰੱਖਿਆ ਜਾਵੇਗਾ। ਇਸ ਪਲੈਨ ਵਿੱਚ ਦੱਸਿਆ ਗਿਆ ਕਿ 2024 ਤੇ 2025 ਲਈ ਟੀਚੇ ਪਹਿਲਾਂ ਵਾਂਗ ਹੀ 485,000 ਤੇ 500,000 ਤੱਕ ਕ੍ਰਮਵਾਰ ਵਧਣਗੇ ਪਰ ਬਾਅਦ ਵਿੱਚ ਇਨ੍ਹਾਂ ਨੂੰ ਸਥਿਰ ਕਰ ਦਿੱਤਾ ਜਾਵੇਗਾ।
ਪਿਛਲੇ ਕੁੱਝ ਸਾਲਾਂ ਵਿੱਚ ਲਿਬਰਲਾਂ ਨੇ ਇਨ੍ਹਾਂ ਟੀਚਿਆਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਤੇ 2021 ਤੇ 2022 ਵਿੱਚ ਤਾਂ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਸਾਰੇ ਰਿਕਾਰਡ ਤੋੜ ਗਈ।
ਇਨ੍ਹਾਂ ਵਾਧਿਆਂ ਦਾ ਓਨੀ ਤੇਜ਼ੀ ਨਾਲ ਹੀ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਮੌਜੂਦ ਸਰੋਤਾਂ ਤੇ ਅਫੋਰਡੇਬਲ ਹਾਊਸਿੰਗ ਦੇ ਮਸਲੇ ਨਾਲ ਵੀ ਨਜਿੱਠਣਾ ਪੈ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਠੀਕ ਕਰਨ ਲਈ ਸਰਕਾਰ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ।
ਮਿਲਰ ਨੇ ਆਖਿਆ ਕਿ ਇਮੀਗ੍ਰੈਂਟਸ ਵੱਲੋਂ ਕੈਨੇਡਾ ਦੇ ਆਰਥਿਕ ਵਿਕਾਸ ਤੇ ਲੇਬਰ ਮਾਰਕਿਟ ਵਿੱਚ ਜਿਹੜਾ ਯੋਗਦਾਨ ਪਾਇਆ ਜਾਂਦਾ ਹੈ ਇਹ ਚਿੰਤਾਵਾਂ ਉੱਥੇ ਆ ਕੇ ਸੰਤੁਲਿਤ ਹੋ ਜਾਂਦੀਆਂ ਹਨ।
ਲੰਘੇ ਦਿਨੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਲਰ ਨੇ ਆਖਿਆ ਕਿ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਵਾਧੇ ਨਾਲ ਹਾਊਸਿੰਗ ਦੀ ਮੰਗ ਵਿੱਚ ਸਿੱਧਾ ਵਾਧਾ ਨਹੀਂ ਹੁੰਦਾ। ਜਿਵੇਂ ਕਿ ਨਵੇਂ ਇਮੀਗ੍ਰੈਂਟਸ ਨੂੰ ਹਾਊਸਿੰਗ ਦੀ ਲੋੜ ਹੋ ਸਕਦੀ ਹੈ ਪਰ ਉਹ ਨਵਾਂ ਹਾਊਸਿੰਗ ਸਟਾਕ ਤਿਆਰ ਕਰਨ ਵਿੱਚ ਵੀ ਮਦਦ ਕਰਦੇ ਹਨ।

RELATED ARTICLES
POPULAR POSTS