17.8 C
Toronto
Thursday, May 28, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਲਈ ਸਮਰ ਮੈਕਿੰਤੋਸ਼ ਨੇ ਤੈਰਾਕੀ ਵਿਚ ਜਿੱਤਿਆ ਸੋਨੇ ਦਾ ਤਮਗਾ

ਕੈਨੇਡਾ ਲਈ ਸਮਰ ਮੈਕਿੰਤੋਸ਼ ਨੇ ਤੈਰਾਕੀ ਵਿਚ ਜਿੱਤਿਆ ਸੋਨੇ ਦਾ ਤਮਗਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਸਮਰ ਮੈਕਿੰਤੋਸ਼ ਨੇ ਔਰਤਾਂ ਦੀ 400 ਮੀਟਰ ਤੈਰਾਕੀ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਟੋਰਾਂਟੋ ਦੀ 17 ਸਾਲਾ ਮੈਕਿੰਤੋਸ਼ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਮਹਿਲਾ ਬਣ ਗਈ ਹੈ। ਮੈਕਿੰਤੋਸ਼ ਨੇ ਇਹ ਉਪਲਬਧੀ ਸੰਯੁਕਤ ਰਾਜ ਅਮਰੀਕਾ ਦੀ ਕੇਟੀ ਗਰਿੰਸ ਨੂੰ ਹਰਾ ਕੇ ਹਾਸਲ ਕੀਤੀ।
ਉਨਟਾਰੀਓ ਸਰਕਾਰ ਨੇ ਕ੍ਰਾਈਮ ਰੋਕਣ ਲਈ ਤਿੰਨ ਹੈਲੀਕਾਪਟਰ ਖਰੀਦੇ
ਟੋਰਾਂਟੋ : ਉਨਟਾਰੀਓ ਦੀ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੂਬੇ ‘ਚ ਕਾਰ ਚੋਰਾਂ, ਸ਼ਰਾਬੀ ਡਰਾਈਵਰਾਂ ਅਤੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਲਈ ਤਿੰਨ ਨਵੇਂ ਹੈਲੀਕਾਪਟਰਾਂ ਦੀ ਖਰੀਦ ਕੀਤੀ ਗਈ ਹੈ। ਇਹ ਹੈਲੀਕਾਪਟਰ ਬਰੈਂਪਟਨ, ਮਿਸੀਸਾਗਾ, ਟੋਰਾਂਟੋ ਅਤੇ ਓਟਾਵਾ ਇਲਾਕੇ ਵਿੱਚ ਅਪਰਾਧੀਆਂ ਨੂੰ ਕਾਬੂ ਕਰਨ ਲਈ ਮੱਦਦ ਕਰਨਗੇ। ਓਂਟਾਰੀਓ ਸਰਕਾਰ ਨੇ ਐਲਾਨ ਕੀਤਾ ਕਿ ਉਹ ਪੰਜ ਨਵੇਂ ਹੈਲੀਕਾਪਟਰ ਖਰੀਦਣ ਲਈ 134 ਮਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਬਜਟ ‘ਚ ਰੱਖੇ 36 ਮਿਲਿਅਨ ਡਾਲਰ ਨਾਲੋਂ ਕਾਫ਼ੀ ਜ਼ਿਆਦਾ ਹੈ। ਪ੍ਰੀਮੀਅਰ ਨੇ ਕਿਹਾ ਕਿ ਸੂਬੇ ਸਰਕਾਰ ਪਹਿਲਾਂ ਹੈਲੀਕਾਪਟਰ ਕਿਰਾਏ ‘ਤੇ ਲੈਣ ਬਾਰੇ ਸੋਚ ਰਹੀ ਸੀ ਪਰ ਹੁਣ ਉਨ੍ਹਾਂ ਨੂੰ ਸਿੱਧੇ ਖਰੀਦਣ ਦਾ ਵਿਕਲਪ ਚੁਣਿਆ ਹੈ।

 

RELATED ARTICLES
POPULAR POSTS