4.9 C
Toronto
Monday, March 16, 2026
spot_img
Homeਹਫ਼ਤਾਵਾਰੀ ਫੇਰੀਨਿਊ ਬਰੰਸਵਿੱਕ 'ਚ ਸੜਕ ਹਾਦਸੇ 'ਚ ਭੈਣ-ਭਰਾ ਸਣੇ ਤਿੰਨ ਪੰਜਾਬੀਆਂ ਦੀ ਗਈ...

ਨਿਊ ਬਰੰਸਵਿੱਕ ‘ਚ ਸੜਕ ਹਾਦਸੇ ‘ਚ ਭੈਣ-ਭਰਾ ਸਣੇ ਤਿੰਨ ਪੰਜਾਬੀਆਂ ਦੀ ਗਈ ਜਾਨ

ਭੈਣ-ਭਰਾ ਮਲੌਦ ਅਤੇ ਇੱਕ ਲੜਕੀ ਸਮਾਣਾ ਨਾਲ ਸਬੰਧਤ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੇ ਉੱਤਰੀ ਸੂਬੇ ਨਿਊ ਬਰੰਸਵਿੱਕ ਵਿਚ ਸੜਕ ਹਾਦਸੇ ਵਿੱਚ ਪੰਜਾਬ ਤੋਂ ਸਟੱਡੀ ਵੀਜ਼ੇ ‘ਤੇ ਆਈਆਂ ਦੋ ਲੜਕੀਆਂ ਤੇ ਇੱਕ ਲੜਕੇ ਦੀ ਮੌਤ ਹੋ ਗਈ। ਇਨ੍ਹਾਂ ‘ਚ ਦੋ ਚਚੇਰੇ ਭੈਣ-ਭਰਾ ਸਨ।
ਮ੍ਰਿਤਕਾਂ ਦੀ ਪਛਾਣ ਹਰਮਨ ਸੋਮਲ (23) ਪੁੱਤਰੀ ਮਨਦੀਪ ਸਿੰਘ ਵਾਸੀ ਮਲੌਦ, ਨਵਜੋਤ ਸੋਮਲ (19) ਪੁੱਤਰ ਰਣਜੀਤ ਸਿੰਘ ਵਾਸੀ ਮਲੌਦ (ਦੋਵੇਂ ਚਚੇਰੇ ਭੈਣ-ਭਰਾ) ਤੇ ਉਨ੍ਹਾਂ ਦੀ ਦੋਸਤ ਰਸ਼ਮਦੀਪ ਕੌਰ (24) ਪੁੱਤਰੀ ਭੁਪਿੰਦਰ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ।
ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਲੌਦ ਦੀ ਰਹਿਣ ਵਾਲੀ ਹਰਮਨ ਸੋਮਲ (23) ਪੁੱਤਰੀ ਮਨਦੀਪ ਸਿੰਘ ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਪਹੁੰਚੀ ਸੀ ਤੇ ਹੁਣ ਪੜ੍ਹਾਈ ਪੂਰੀ ਹੋਣ ਮਗਰੋਂ ਪੱਕੇ ਤੌਰ ‘ਤੇ ਕੈਨੇਡਾ ਦੀ ਵਸਨੀਕ ਹੋ ਗਈ ਸੀ।
ਉਸਦਾ ਚਚੇਰਾ ਭਰਾ ਨਵਜੋਤ ਸੋਮਲ (19) ਪੁੱਤਰ ਰਣਜੀਤ ਸਿੰਘ ਵਾਸੀ ਮਲੌਦ ਅਤੇ ਉਨ੍ਹਾਂ ਦੀ ਦੋਸਤ ਰਸ਼ਮਦੀਪ ਕੌਰ ਵਾਸੀ ਸਮਾਣਾ ਆਪਣੇ ਚੌਥੇ ਸਾਥੀ ਨਾਲ ਕਾਰ ਵਿੱਚ ਸਫਰ ਕਰ ਰਹੇ ਸੀ ਤਾਂ ਹਾਈਵੇਅ ‘ਤੇ ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਪਲਟ ਗਈ ਤੇ ਇਸ ਹਾਦਸੇ ‘ਚ ਉਪਰੋਕਤ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਜ਼ਖ਼ਮੀ ਹੋ ਗਿਆ। ਨਵਜੋਤ ਸੋਮਲ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਨ ਪਹੁੰਚਿਆ ਸੀ। ਪੀੜਤ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਵਾਪਸ ਲਿਆਉਣ ‘ਚ ਮਦਦ ਕੀਤੀ ਜਾਵੇ।
ਸਮਾਣਾ : ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੀ ਰਸ਼ਮਦੀਪ (24) ਪੁੱਤਰੀ ਮਾਸਟਰ ਭੁਪਿੰਦਰ ਸਿੰਘ ਵਾਸੀ ਸਮਾਣਾ 4 ਸਾਲ ਪਹਿਲਾਂ ਪੜ੍ਹਾਈ ਲਈ (ਮਾਊਟੈਂਨ) ਕੈਨੇਡਾ ਪਹੁੰਚੀ ਸੀ। ਮ੍ਰਿਤਕਾ ਦੇ ਮਾਪੇ ਸਰਕਾਰੀ ਸਕੂਲ ‘ਚ ਲੈਕਚਰਾਰ ਹਨ।

RELATED ARTICLES
POPULAR POSTS