ਬਰੈਂਪਟਨ/ਰਮਿੰਦਰ ਵਾਲੀਆ : ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਵੱਲੋਂ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੈਂਪਟਨ ਵਿਖੇ 5 ਅਪ੍ਰੈਲ ਨੂੰ ਸ਼ਾਮ 7 ਵਜੇ ਬਹੁਤ ਸ਼ਾਨਦਾਰ ਸਨਮਾਨ ਸਮਾਰੋਹ ਕਰਾਇਆ ਗਿਆ ਜੋ ਬਹੁਤ ਯਾਦਗਾਰੀ ਹੋ ਨਿਬੜਿਆ। ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰ ਤੇ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿੱਚ ਆਪਣੀ ਸ਼ਿਰਕਤ ਕੀਤੀ। ਭਾਰਤ ਤੇ ਇਟਲੀ ਤੋਂ ਆਏ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਜੋ ਕਿ ਪ੍ਰੈਸ ਸਕੱਤਰ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪੱਤਰਕਾਰ ਪੰਜ ਦਰਿਆ ਸਕਾਟਲੈਂਡ ਹਨ। ਉਹਨਾਂ ਦੇ ਬਹੁਤ ਸਾਰੇ ਗੀਤ ਬਹੁਤ ਨਾਮਵਰ ਸਿੰਗਰਜ਼ ਨੇ ਰਿਕਾਰਡ ਕੀਤੇ ਹੋਏ ਹਨ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਬਹੁਤ ਮੁਲਕਾਂ ਵਿੱਚੋਂ ਸਿੱਕੀ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਡਾ . ਦਲਬੀਰ ਸਿੰਘ ਕਥੂਰੀਆ ਵੱਲੋਂ ਉਹਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ, ਕਿਤਾਬਾਂ ਦਾ ਸੈਟ ਅਤੇ ਪੈਂਤੀ ਅੱਖਰਾਂ ਵਾਲਾ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਰਮਿੰਦਰ ਵਾਲੀਆ ਚੇਅਰਪਰਸਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਬਿਰਾਜਮਾਨ ਸਭ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਪ੍ਰੋ. ਜਗੀਰ ਕਾਹਲੋਂ ਨੂੰ ਪ੍ਰੋਗਰਾਮ ਹੋਸਟ ਕਰਨ ਲਈ ਕਿਹਾ। ਇਸ ਸਾਰੇ ਪ੍ਰੋਗਰਾਮ ਨੂੰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਹੋਸਟ ਕੀਤਾ। ਪ੍ਰੋ. ਜਗੀਰ ਸਿੰਘ ਕਾਹਲੋਂ ਮੰਝੇ ਹੋਏ ਬੁਲਾਰੇ ਹਨ ਤੇ ਬਾਕਮਾਲ ਹੋਸਟਿੰਗ ਕਰਦੇ ਹਨ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਸਿੱਕੀ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਉਹ ਆਪ ਆਪਣੇ ਬਾਰੇ ਵਿਚਾਰਾਂ ਦੀ ਸਾਂਝ ਪਾਉਣ ਤੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਵੀ ਕਰਨ। ਸਿੱਕੀ ਨੇ ਆਪਣੇ ਬਾਰੇ ਦੱਸਿਆ ਅਤੇ ਆਪਣੀਆਂ ਕੁਝ ਰਚਨਾਵਾਂ ਵੀ ਪੇਸ਼ ਕੀਤੀਆਂ ਜਿਹਨਾਂ ਨੂੰ ਦਰਸ਼ਕਾਂ ਨੇ ਖ਼ੂਬ ਸਲਾਹਿਆ। ਇਸ ਸ਼ੁੱਭ ਮੌਕੇ ‘ਤੇ ਸਿੱਕੀ ਦੇ 10-12 ਪਰਿਵਾਰਕ ਮੈਂਬਰਜ਼ ਵੀ ਮੌਜੂਦ ਸਨ। ਇਸ ਮੌਕੇ ਨਾਮਵਰ ਪਾਕਿਸਤਾਨੀ ਪੰਜਾਬੀ ਸ਼ਾਇਰਾ ਤਾਹਿਰਾ ਸਰਾਂ ਵੀ ਹਾਜ਼ਰ ਸਨ ਜਿਹਨਾਂ ਨੇ ਆਪਣੀਆਂ ਖ਼ੂਬਸੂਰਤ ਨਜ਼ਮਾਂ ਅਤੇ ਪੰਜਾਬੀ ਟੱਪੇ ਆਪਣੇ ਵਿਲੱਖਣ ਅੰਦਾਜ਼ ਤੇ ਮਿੱਠੀ ਅਵਾਜ਼ ਵਿੱਚ ਪੇਸ਼ ਕੀਤੇ।
ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰਜ਼ ਵਿੱਚੋਂ ਕੁਝ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿਆ। ਮੀਤਾ ਖੰਨਾ ਨੇ ਆਪਣੀ ਮਿੱਠੀ ਪਿਆਰੀ ਅਵਾਜ਼ ਵਿੱਚ ‘ਸੁਹਾਣੀ ਰਾਤ ਹੋਵੇਗੀ ਜਦੋਂ ਤੂੰ ਚੰਨ ਵੇਖੇਂਗੀ’ ਗੀਤ ਗਾ ਕੇ ਖ਼ੂਬ ਰੰਗ ਬਣਿਆ। ਫਿਰ ਹਰਜੀਤ ਬਮਰਾ, ਗੁਰਦੀਪ ਕੌਰ ਦੀਪੀ, ਰਮਿੰਦਰ ਵਾਲੀਆ, ਸੁਰਿੰਦਰ, ਪਰਮਜੀਤ ਦਿਓਲ, ਪਰਮਪ੍ਰੀਤ ਕੌਰ ਬਾਂਗਾ, ਸਿੱਕੀ, ਪੰਜਾਬ ਸਿੰਘ ਕਾਹਲੋਂ, ਉਜ਼ਮਾ ਮਹਿਮੂਦ, ਤਾਹਿਰਾ ਸਰਾਂ, ਪਰਮਪਾਲ ਸੰਧੂ, ਪ੍ਰੋ. ਹਰਜੀਤ ਸਿੰਘ ਬਾਜਵਾ, ਡਾ. ਮਨਜੀਤ ਸਿੰਘ ਮਝੈਲ, ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਹਾਜ਼ਰੀਨ ਹੋਰ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਨੂੰ ਰੁਸ਼ਨਾ ਦਿੱਤਾ। ਪ੍ਰੋਗਰਾਮ ਦਾ ਅੰਤ ਤਾਜ ਸੇਖੋਂ ਅਤੇ ਉਹਨਾਂ ਦੇ ਸਾਥੀ ਦੋਸਤ ਗੁਰਚਰਨ ਸਿੰਘ ਚੰਨ ਨੇ ਟੱਪੇ ਸੁਣਾ ਕੇ ਕੀਤਾ ਜਿਸਨੇ ਮਾਹੌਲ ਨੂੰ ਹੋਰ ਰੁਸ਼ਨਾ ਦਿੱਤਾ।
ਬਲਰਾਜ ਚੀਮਾ ਤੇ ਉਹਨਾਂ ਦੇ ਸਾਥੀਆਂ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਸ਼ੁੱਭ ਮੌਕੇ ‘ਤੇ ਸਿੱਕੀ ਦਾ ਲਿਖਿਆ ਗੀਤ ਪਰਦੇਸੀ ਲਾਈਫ ਹਾਰਡ ਵਰਕ, ਲੈਂਹੰਬਰ ਹੁਸੈਨਪੁਰੀ ਦਾ ਗਾਇਆ ਗੀਤ ਦਾ ਪੋਸਟਰ ਵੀ ਰੀਲੀਜ਼ ਕੀਤਾ ਗਿਆ।
ਅਖੀਰ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਡਾ . ਕਥੂਰੀਆ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਕਲਾ, ਸਾਹਿਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ।
ਚਾਹ ਪਾਣੀ ਸਨੈਕਸ ਤੇ ਡਿਨਰ ਦਾ ਵਿਸ਼ੇਸ਼ ਪ੍ਰਬੰਧ ਸੀ, ਸੱਭ ਨੇ ਮਿਲ ਕੇ ਉਸਦਾ ਅਨੰਦ ਲਿਆ ਤੇ ਮੁੜ ਮਿਲਣ ਦਾ ਵਾਅਦਾ ਕਰ ਸਭ ਨੇ ਵਿਦਾ ਲਈ। ਇਹ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ। ਧੰਨਵਾਦ ਸਹਿਤ।
ਰਮਿੰਦਰ ਵਾਲੀਆ ਚੇਅਰਪਰਸਨ, ਵੂਮੈਨ ਵਿੰਗ। ਮੀਡੀਆ ਡਾਇਰੈਕਟਰ।